ਸਾਦਿਕ, 10 ਅਪ੍ਰੈਲ (ਆਰ. ਐਸ. ਧੁੰਨਾ)-ਜ਼ਿਲ੍ਹਾ ਯੋਜਨਾ ਬੋਰਡ ਫ਼ਰੀਦਕੋਟ ਦੇ ਚੇਅਰਮੈਨ ਗੁਰਤੇਜ ਸਿੰਘ ਖੋਸਾ ਨੇ ਸਾਦਿਕ ਵਿਖੇ ਖ਼ੇਡ ਮੈਦਾਨ ਵਿਚ ਆਪਣੀ ਪ੍ਰੈਕਟਿਸ ਕਰ ਰਹੇ ਖਿਡਾਰੀਆਂ ਨੂੰ ਕਿ੍ਕਟ ਤੇ ਵਾਲੀਬਾਲ ਦੀਆਂ ਖੇਡ ਕਿੱਟਾਂ ਵੰਡਣ ਸਮੇਂ ਕਿਹਾ ਕਿ ਪੰਜਾਬ ਦੀ ਮਾਨ ਸਰਕਾਰ ਪੰਜਾਬ ਨੂੰ ਨਰੋਆ ਪੰਜਾਬ ਬਣਾਉਣ ਲਈ ਯਤਨਸ਼ੀਲ ਹੈ ਅਤੇ ਨੌਜਵਾਨਾਂ ਨੂੰ ਪੜ੍ਹਾਈ ਦੇ ਨਾਲ ਨਾਲ ਖੇਡਾਂ ਵੱਲ ਆਕਰਸ਼ਿਤ ਕਰਨ ਲਈ ਪਿੰਡ ਵਿਚ ਅਧੂਨਿਕ ਖ਼ੇਡ ਮੈਦਾਨ ਬਣਵਾ ਰਹੀ ਹੈ ਤਾਂ ਜੋ ਪੰਜਾਬ ਦੇ ਨੌਜਵਾਨ ਨਸ਼ਿਆਂ ਤੋਂ ਦੂਰ ਹੋ ਕੇ ਆਪਣਾ ਭਵਿੱਖ ਬਣਾ ਸਕਣ | ਚੇਅਰਮੈਨ ਖੋਸਾ ਨੇ ਕਿਹਾ ਕਿ ਇਸ ਖ਼ੇਡ ਮੈਦਾਨ 'ਚ ਜ਼ੋਰ ਅਜ਼ਮਾਈ ਕਰ ਰਹੇ ਖ਼ਿਡਾਰੀਆਂ ਨੂੰ ਖੇਡ ਸਮਾਨ ਦੀ ਕੋਈ ਕਮੀਂ ਨਹੀਂ ਆਉਣ ਦਿੱਤੀ ਜਾਵੇਗੀ ਤੇ ਜਲਦ ਹੀ ਵਾਲੀਬਾਲ ਦਾ ਨੈੱਟ (ਜਾਲੀਸਮੇਤ), ਫੁਟਬਾਲ ਦੀ ਕਿੱਟ ਤੇ ਹੋਰ ਲੋੜੀਂਦਾ ਸਮਾਨ ਵੀ ਮੁਹੱਈਆ ਕਰਵਾਇਆ ਜਾਵੇਗਾ | ਇਸ ਮੌਕੇ ਵਰਿੰਦਰ ਸਿੰਘ ਢਿੱਲੋਂ ਬਲਾਕ ਪ੍ਰਧਾਨ ਸਾਦਿਕ, ਅਰਸ਼ ਢਿੱਲੋਂ ਬਲਾਕ ਪ੍ਰਧਾਨ ਯੂਥ ਵਿੰਗ, ਲਵਪ੍ਰੀਤ ਸਿੰਘ, ਸਿਮਰਤ ਸੰਧੂ ਸੁੱਖਣਵਾਲਾ, ਸੋਨੂੰ ਗਿੱਲ ਫ਼ਰੀਦਕੋਟ, ਸਰਪੰਚ ਦੀਸ਼ਾ ਸਿੰਘ ਸਾਦਿਕ, ਪੰਚ ਓਮ ਪ੍ਰਕਾਸ਼, ਪੰਚ ਸੁਖਮੰਦਰ ਸਿੰਘ, ਜਸਵਿੰਦਰ ਸਿੰਘ ਫਰੂਟ ਵਾਲਾ, ਬਾਬਾ ਜਸਪਾਲ ਸਿੰਘ, ਬੇਅੰਤ ਸਿੰਘ ਚੌਹਾਨ, ਹਰਜਿੰਦਰ ਸਿੰਘ ਚੌਹਾਨ, ਕੋਚ ਸਜਗਤਾਰ ਸਿੰਘ ਫ਼ੌਜੀ, ਕੋਚ ਸੰਦੀਪ ਸਿੰਘ ਆਦਿ ਹਾਜ਼ਰ ਸਨ |