ਜੈਤੋ, 10 ਅਪ੍ਰੈਲ (ਗੁਰਚਰਨ ਸਿੰਘ ਗਾਬੜੀਆ)-ਭਾਰਤ ਵਿਕਾਸ ਪ੍ਰੀਸ਼ਦ ਜੈਤੋ ਦੇ ਪ੍ਰਧਾਨ ਰੁਲੀਆ ਰਾਮ ਸਿੰਗਲਾ ਤੇ ਪ੍ਰੋਜੈਕਟ ਚੇਅਰਮੈਨ ਪ੍ਰਹਲਾਦ ਰਾਏ ਗਰਗ ਦੀ ਅਗਵਾਈ ਹੇਠ ਚÏਧਰੀ ਸਤਪਾਲ ਮਿੱਤਲ ਦੀ ਯਾਦ ਵਿਚ ਲਾਈਨ ਆਈ ਸੈਂਟਰ ਜੈਤੋ ਦੇ ਸਹਿਯੋਗ ਨਾਲ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਪ੍ਰੀਸ਼ਦ ਭਵਨ ਜੈਤੋ ਵਿਖੇ ਲਗਾਇਆ ਗਿਆ | ਕੈਂਪ 'ਚ ਡਾਕਟਰ ਕਿਰਤੀ ਸਿੰਗਲਾ ਨੇ ਪਿ੍ਅੰਕਾ ਤੇ ਗੁਰਪ੍ਰੀਤ ਕੌਰ ਆਪਣੀ ਟੀਮ 95 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ ਤੇ ਲੋੜਵੰਦਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ | ਜਦ ਕਿ ਆਪ੍ਰੇਸ਼ਨ ਲਈ 8 ਮਰੀਜ਼ਾਂ ਦੀ ਸ਼ਨਾਖਤ ਹੋਈ ਤੇ ਜਿਨ੍ਹਾਂ ਦੇ ਆਪ੍ਰੇਸ਼ਨ ਆਉਂਦੇ ਸੋਮਵਾਰ ਨੂੰ ਲਾਈਨ ਆਈ ਕੇਅਰ ਸੈਂਟਰ ਜੈਤੋ ਵਿਖੇ ਕੀਤੇ ਜਾਣਗੇ | ਇਸ ਮੌਕੇ ਪ੍ਰੀਸ਼ਦ ਦੇ ਕੈਸ਼ੀਅਰ ਕਿ੍ਸ਼ਨ ਮਿੱਤਲ ਵਾਈਸ ਪ੍ਰਧਾਨ ਸਤੀਸ਼ ਕੁਮਾਰ ਗੋਇਲ ਲੰਭਵਾਲੀ, ਆਲ ਪ੍ਰੋਜੈਕਟ ਚੇਅਰਮੈਨ ਸੁਨੀਲ ਸਿੰਗਲਾ, ਸਟੇਟ ਮੈਂਬਰ ਮੁਕੇਸ਼ ਬਾਂਸਲ, ਪਿ੍ਤਪਾਲ ਸਿੰਘ, ਸੁਰੇਸ਼ ਕੁਮਾਰ, ਰਮੇਸ਼ ਕੁਮਾਰ ਬਾਂਸਲ, ਸੁਰਿੰਦਰ ਕੁਮਾਰ ਮਹੇਸ਼ਵਰੀ, ਸੁਰਿੰਦਰ ਕੁਮਾਰ ਗਰਗ, ਰਾਮ ਰਤਨ ਮਿੱਤਲ, ਰਾਜੀਵ ਗੋਇਲ ਬਿੱਟੂ ਬਾਦਲ, ਵਿੱਕੀ ਸਿੰਗਲਾ ਭੱਠੇ ਵਾਲੇ, ਡਾਕਟਰ ਜਸਵੀਰ ਸਿੰਘ ਧਾਰੀਵਾਲ, ਸੁਰਿੰਦਰ ਵਾਲੀਆ, ਸਟੇਟ ਮੈਂਬਰ ਸੰਜੇ ਮਿੱਤਲ, ਲੇਡੀਜ ਵਿੰਗ ਪ੍ਰਧਾਨ ਪ੍ਰਵੀਨ ਗਰਗ, ਸਲਾਈ ਇੰਚਾਰਜ ਮਮਤਾ ਜਿੰਦਲ, ਬਿਊਟੀ ਕੇਅਰ ਸੈਂਟਰ ਇੰਚਾਰਜ ਅੰਜੂ ਮਿੱਤਲ, ਸੁਨੀਤਾ ਮਿੱਤਲ, ਸਿਲਾਈ ਟੀਚਰ ਮੋਨਿਕਾ ਅਤੇ ਮੀਨਾਕਸ਼ੀ ਪਾਰਲਰ ਟੀਚਰ ਆਦਿ ਮੌਜੂਦ ਸਨ |