08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਬਾਬਾ ਫ਼ਰੀਦ ਲਾਅ ਕਾਲਜ ਵਿਖੇ ਤਿੰਨ ਰੋਜ਼ਾ ਖ਼ੇਡ ਟੂਰਨਾਮੈਂਟ ਦਾ ਇਨਾਮ ਵੰਡ ਸਮਾਗਮ

Ad Position 21
repet_subhas-goyals [Copy P29]
ਅਜੀਤ ਡੈਸਕ 11-04-2026
ਫ਼ਰੀਦਕੋਟ, 10 ਅਪ੍ਰੈਲ (ਜਸਵੰਤ ਸਿੰਘ ਪੁਰਬਾ)-ਬਾਬਾ ਫ਼ਰੀਦ ਲਾਅ ਕਾਲਜ ਫ਼ਰੀਦਕੋਟ ਵਿਖੇ ਸਿਮਰਜੀਤ ਸਿੰਘ ਸੇਖੋਂ ਦੀ ਰਹਿਨੁਮਾਈ ਤੇ ਪਿ੍ੰਸੀਪਲ ਡਾ. ਪੰਕਜ ਕੁਮਾਰ ਗਰਗ ਦੀ ਅਗਵਾਈ ਹੇਠ ਤਿੰਨ ਰੋਜ਼ਾ ਸਪੋਰਟਸ ਮੀਟ (ਖੇਡ ਟੂਰਨਾਮੈਂਟ) ਆਪਣੀ ਅਮਿੱਟ ਛਾਪ ਛੱਡਦਾ ਹੋਇਆ ਇਨਾਮ ਵੰਡ ਸਮਾਗਮ ਨਾਲ ਹੋ ਨਿਬੜਿਆ | ਕਾਲਜ ਦੇ ਪਿ੍ੰਸੀਪਲ ਸਾਹਿਬ ਨੇ ਕਿਹਾ ਕਿ ਖੇਡ ਟੂਰਨਾਮੈਂਟ ਦੇ ਨਾਲ-ਨਾਲ ਹੋਣ ਵਾਲੇ ਪ੍ਰੋਗਰਾਮ ਮਾਨਯੋਗ ਚੇਅਰਮੈਨ ਸਵ. ਇੰਦਰਜੀਤ ਸਿੰਘ ਖਾਲਸਾ ਨੂੰ ਸਮਰਪਿਤ ਹੋਣਗੇ | ਡਾ. ਮਨੀਸ਼ ਕੁਮਾਰ ਖੂੰਗਰ (ਖੇਡ ਇੰਚਾਰਜ) ਨੇ ਦੱਸਿਆ ਕਿ ਇਸ ਖ਼ਡ ਟੂਰਨਾਮੈਂਟ 'ਚ ਬੀ.ਏ.ਐਲ.ਐਲ.ਬੀ (ਪੰਜ ਸਾਲਾ ਕੋਰਸ) ਤੇ ਐਲ.ਐਲ.ਬੀ (ਤਿੰਨ ਸਾਲਾਂ ਕੋਰਸ) ਦੇ ਵਿਦਿਆਰਥੀਆਂ ਨੇ ਭਾਗ ਲਿਆ | ਖ਼ੇਡ ਟੂਰਨਾਮੈਂਟ ਦੇ ਇਨਾਮ ਵੰਡ ਸਮਾਗਮ ਦੌਰਾਨ ਕਾਲਜ ਦੀ ਮੈਨੇਜਿੰਗ ਕਮੇਟੀ ਦੇ ਮੈਂਬਰ ਸਾਹਿਬਾਨ ਡਾ. ਗੁਰਇੰਦਰ ਮੋਹਣ ਸਿੰਘ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਇਸ ਤੋਂ ਇਲਾਵਾ ਹਾਕੀ ਕਲੱਬ ਫ਼ਰੀਦਕੋਟ ਦੇ ਮੈਂਬਰ ਗੁਰਿੰਦਰ ਸਿੰਘ ਬਾਵਾ (ਸੀਨੀਅਰ ਵਾਇਸ ਪ੍ਰਧਾਨ), ਹਰਦੇਵ ਸਿੰਘ (ਵਾਇਸ ਪ੍ਰਧਾਨ), ਅਲਬੇਲ ਸਿੰਘ (ਕੈਸ਼ੀਅਰ) ਅਤੇ ਗੁਰਦੇਵ ਸਿੰਘ (ਐਗਜੈਕਟਿਵ ਮੈਂਬਰ) ਨੇ ਵੀ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਇਸ ਤੋਂ ਇਲਾਵਾ ਵਿਦਿਆਰਥੀ ਰਾਹੀਸ਼ ਖੰਨਾ, ਅਭੇ ਸਿੰਗਲਾ, ਕੇਸ਼ਵ, ਗੌਤਮ ਚੌਧਰੀ, ਸਾਹਿਬਪ੍ਰੀਤ ਸਿੰਘ, ਨਵਦੀਪ, ਜਸ਼ਨ, ਅਰਸ਼ਦੀਪ ਸਿੰਘ, ਬਬਲਪ੍ਰੀਤ ਸਿੰਘ ਅਤੇ ਗੀਤਿਕਾ ਸ਼ਰਮਾ ਨੂੰ ਐਪਰੀਸਿਏਸ਼ਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ | ਇਸੇ ਤਰ੍ਹਾਂ ਖੇਡ ਟੂਰਨਾਮੈਂਟ ਦੌਰਾਨ ਅੰਪਾਇਰ ਦੀਆਂ ਵਿਸ਼ੇਸ਼ ਸੇਵਾਵਾਂ ਨਿਭਾਉਣ ਵਾਲੇ ਅਨਮੋਲ ਸਿੰਘ ਅਤੇ ਰਿਸ਼ੀ ਸ਼ਰਮਾ ਨੂੰ ਵਿਸ਼ੇਸ਼ ਸਨਮਾਨ ਦਿੱਤਾ ਗਿਆ | ਖੇਡਾਂ ਦੇ ਸਫਲਤਾਪੂਰਵਕ ਸਮਾਪਤੀ 'ਤੇ ਡਾ. ਗੁਰਇੰਦਰ ਮੋਹਣ ਸਿੰਘ (ਮੈਂਬਰ ਮੈਨੇਜਿੰਗ ਕਮੇਟੀ) ਨੇ ਸਮੂਹ ਖਿਡਾਰੀਆਂ ਤੇ ਸਟਾਫ਼ ਨੂੰ ਵਧਾਈਆਂ ਦਿੱਤੀਆਂ | ਇਨਾਮ ਵੰਡ ਸਮਾਗਮ ਦੌਰਾਨ ਮੈਨੇਜਮੈਂਟ ਕਮੇਟੀ ਮੈਬਰ ਸਾਹਿਬਾਨ, ਕਾਲਜ ਦੇ ਪਿ੍ੰਸੀਪਲ ਡਾ. ਪੰਕਜ ਕੁਮਾਰ ਗਰਗ ਤੇ ਮਹਿਮਾਨਾਂ ਵਲੋਂ ਜੇਤੂ ਟੀਮਾਂ ਤੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ | ਕਾਲਜ ਪਿ੍ੰਸੀਪਲ ਸਾਹਿਬ ਨੇ ਕਾਲਜ ਦੀ ਮੈਨੇਜਿੰਗ ਕਮੇਟੀ ਦੇ ਮੈਂਬਰ ਸਾਹਿਬਾਨ ਗੁਰਜਾਪ ਸਿੰਘ ਸੇਖੋਂ (ਜਨਰਲ ਸੈਕਟਰੀ), ਡਾ. ਗੁਰਇੰਦਰ ਮੋਹਣ ਸਿੰਘ (ਖਜ਼ਾਨਚੀ), ਸੁਰਿੰਦਰ ਸਿੰਘ ਰੋਮਾਣਾ (ਐਗਜੈਕਟਿਵ ਮੈਂਬਰ) ਤੇ ਨਰਿੰਦਰਪਾਲ ਸਿੰਘ ਬਰਾੜ (ਐਗਜੈਕਟਿਵ ਮੈਂਬਰ) ਦਾ ਸਹਿਯੋਗ ਦੇਣ ਲਈ ਧੰਨਵਾਦ ਕੀਤਾ |
ਇਸ ਮੌਕੇ ਮਨਿੰਦਰ ਸਿੰਘ (ਐਨ. ਸੀ. ਸੀ ਇੰਚਾਰਜ) ਨੂੰ ਪੀ. ਆਰ. ਸੀ. ਐਨ. ਜੀ. ਡੀ-174 ਦਾ ਟਰੇਨਿੰਗ ਕੋਰਸ ਪੂਰਾ ਕਰਕੇ ਲੈਫਟੀਨੈਂਟ ਦਾ ਰੈਂਕ ਮਿਲਣ 'ਤੇ ਕਾਲਜ 'ਚ ਸਨਮਾਨਿਤ ਕੀਤਾ | ਇਸ ਮੌਕੇ ਪਿ੍ੰਸੀਪਲ ਸਾਹਿਬ ਨੇ ਡਾ. ਮੋਹਣ ਸਿੰਘ ਸੱਗੂ, ਡਾ. ਮਨੀਸ਼ ਕੁਮਾਰ ਖੂੰਗਰ (ਖੇਡ ਇੰਚਾਰਜ), ਡਾ. ਪਰਮਿੰਦਰ ਸਿੰਘ, ਅਮਿਤ ਛਾਬੜਾ, ਮਨਿੰਦਰ ਸਿੰਘ, ਦੀਪਕ ਬਾਂਸਲ, ਮਿਸ ਹਰਬੰਸ ਜੱਸੀ, ਡਾ. ਹਰਲੀਨ ਕੌਰ, ਮਿਸ ਅਮਨਦੀਪ ਕੌਰ, ਮਿਸ ਮਨਪ੍ਰੀਤ ਕੌਰ ਤੇ ਮਿਸ ਸੁਪ੍ਰੀਤ ਕੌਰ ਨੂੰ ਸਹਿਯੋਗ ਲਈ ਧੰਨਵਾਦ ਕੀਤਾ | ਇੰਚਾਰਜ ਅਕੈਡਮਿਕ ਡਾ. ਨਵਜੋਤ ਕੌਰ ਨੇ ਸਮੂਹ ਵਿਦਿਆਰਥੀਆਂ ਤੇ ਸਟਾਫ਼ ਨੂੰ ਖੇਡਾਂ ਦੇ ਸਫਲਤਾਪੂਰਵਕ ਨੇਪਰੇ ਚੜਨ ਦੀ ਵਧਾਈ ਦਿੱਤੀ | ਇਸ ਮੌਕੇ ਸਮੂਹ ਟੀਚਿੰਗ ਤੇ ਨਾਨ-ਟੀਚਿੰਗ ਸਟਾਫ ਵੀ ਮੌਜੂਦ ਰਿਹਾ |
Ad Position 22
No active advertisement
ਪਿਛਲੀ ਖ਼ਬਰ ਸੀਨੀਅਰ ਅਕਾਲੀ ਆਗੂ ਇੰਦਰਜੀਤ ਸ਼ਰਮਾ ਦੀ ਮੌਤ 'ਤੇ ਵੱਖ-ਵੱਖ ਆਗੂਆਂ ਵਲੋਂ ਦੁੱਖ ਪ੍ਰਗਟ ਅਗਲੀ ਖ਼ਬਰ ਅੱਖਾਂ ਦਾ ਜਾਂਚ ਕੈਂਪ ਲਗਾਇਆ
Ad Position 24