ਮੋਗਾ, 10 ਅਪ੍ਰੈਲ (ਸੁਰਿੰਦਰਪਾਲ ਸਿੰਘ)-ਇਸਕਾਨ ਪ੍ਰਚਾਰ ਸੰਮਤੀ ਮੋਗਾ ਦੀ ਅਗਵਾਈ ਹੇਠ 17 ਜੁਲਾਈ ਨੂੰ ਮੋਗਾ ਸ਼ਹਿਰ ਵਿਚ ਸਨਾਤਨ ਸਭਿਆਚਾਰ ਦਾ ਇਕ ਵਿਸ਼ਾਲ ਤਿਉਹਾਰ ਭਗਵਾਨ ਜਗਨਨਾਥ ਰਥ ਯਾਤਰਾ ਦੇ ਰੂਪ ਵਿਚ ਆਯੋਜਨ ਕੀਤਾ ਜਾ ਰਿਹਾ ਹੈ | ਇਸ ਸਬੰਧੀ ਚੇਅਰਮੈਨ ਦੇਵ ਪਿ੍ਆ ਤਿਆਗੀ ਦੇ ਦਫ਼ਤਰ 'ਚ ਵਿਸ਼ੇਸ਼ ਮੀਟਿੰਗ ਹੋਈ, ਜਿਸ ਵਿਚ ਕੈਸ਼ੀਅਰ ਰਜਨੀਸ਼ ਸਿੰਗਲਾ, ਵਿੱਕੀ ਮਹਿੰਦੀਰੱਤਾ, ਹਿਤੇਸ਼ ਗੁਪਤਾ, ਪਿ੍ੰਸੀਪਲ ਨਵਦੀਪ ਗੁਪਤਾ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ |