09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਦਾ ਬਲੂਮਿੰਗਡੇਲ ਸਕੁੂਲ 'ਚ ਬੱਚਿਆਂ ਦਾ ਪ੍ਰਸ਼ਨੋਤਰੀ ਮੁਕਾਬਲਾ ਕਰਵਾਇਆ

Ad Position 21
repet_subhas-goyals [Copy P29]
ਅਜੀਤ ਡੈਸਕ 18-04-2026
ਕੋਟਕਪੂਰਾ, 17 ਅਪ੍ਰੈਲ (ਮੋਹਰ ਸਿੰਘ ਗਿੱਲ)-ਦਾ ਬਲੂਮਿੰਗਡੇਲ ਸਕੂਲ ਵਿਚ ਜਮਾਤ ਪਹਿਲੀ ਅਤੇ ਦੂਜੀ ਦੇ ਵਿਦਿਆਰਥੀਆਂ ਵਿਚਕਾਰ ਗਣਿਤ ਪ੍ਰਸ਼ਨਤੋਰੀ ਮੁਕਾਬਲਾ ਕਰਵਾਇਆ ਗਿਆ | ਇਸ ਮੁਕਾਬਲੇ ਵਿਚ ਛੋਟੇ ਬੱਚਿਆਂ ਨੇ ਬਹੁਤ ਹੀ ਉਤਸ਼ਾਹ ਅਤੇ ਰੁਚੀ ਨਾਲ ਭਾਗ ਲਿਆ ਅਤੇ ਆਪਣੇ ਗਣਿਤੀ ਗਿਆਨ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ | ਇਸ ਮੁਕਾਬਲੇ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿਚ ਗਣਿਤ ਵਿਸ਼ੇ ਪ੍ਰਤੀ ਰੁਚੀ ਪੈਦਾ ਕਰਨਾ ਸੀ | ਗਣਿਤ ਇਕ ਅਜਿਹਾ ਵਿਸ਼ਾ ਹੈ, ਜਿਸ ਦਾ ਇਸਤੇਮਾਲ ਮਨੁੱਖ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਵਿਚ ਅਕਸਰ ਕਰਦਾ ਹੈ ਅਤੇ ਇਹ ਜੀਵਨ ਦੇ ਹਰ ਪੱਖ ਨਾਲ ਜੁੜਿਆ ਹੋਇਆ ਹੈ | ਆਧੁਨਿਕ ਸਮੇਂ ਵਿਚ ਵਿਦਿਆਰਥੀਆਂ ਵਿਚ ਘੱਟ ਰਹੀ ਗਣਿਤ ਪ੍ਰਤੀ ਦਿਲਚਸਪੀ ਨੂੰ ਧਿਆਨ ਵਿਚ ਰੱਖਦੇ ਹੋਏ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਕਰਵਾਉਣਾ ਬਹੁਤ ਜ਼ਰੂਰੀ ਹੈ | ਪਿੰ੍ਰਸੀਪਲ ਹਰਜਿੰਦਰ ਸਿੰਘ ਟੁਰਨਾ ਨੇ ਦੱਸਿਆ ਕਿ ਇਹ ਸਾਰਾ ਮੁਕਾਬਲਾ ਅਨੁਭਵੀ ਸਿੱਖਣ ਪ੍ਰਕਿਰਿਆ 'ਤੇ ਆਧਾਰਿਤ ਸੀ, ਜਿਸ ਵਿਚ ਬੱਚਿਆਂ ਨੂੰ ਖੁਦ ਕਰਕੇ ਸਿੱਖਣ ਦਾ ਮੌਕਾ ਦਿੱਤਾ ਗਿਆ | ਮੁਕਾਬਲੇ ਦੇ ਅੰਤ ਵਿਚ ਸਕੂਲ ਦੇ ਪਿ੍ੰਸੀਪਲ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਵਿਚ ਮਹੱਤਵਪੂਰਨ ਯੋਗਦਾਨ ਪਾਉਂਦੀਆਂ ਹਨ | ਸਾਡੇ ਸਕੂਲ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਅਨੁਭਵੀ ਸਿੱਖਿਆ ਰਾਹੀਂ ਅਜਿਹਾ ਗਿਆਨ ਪ੍ਰਦਾਨ ਕਰਨਾ ਹੈ | ਜੋ ਉਨ੍ਹਾਂ ਦੇ ਮਨ ਵਿਚ ਲੰਬੇ ਸਮੇਂ ਤੱਕ ਅਭੁੱਲ ਯਾਦ ਵਜੋਂ ਦਰਜ ਰਹੇ | ਜਦੋਂ ਵਿਦਿਆਰਥੀ ਖੁਦ ਕਰਕੇ ਸਿੱਖਦੇ ਹਨ, ਤਾਂ ਉਹ ਗਿਆਨ ਉਨ੍ਹਾਂ ਦੇ ਮਨ ਵਿਚ ਲੰਬੇ ਸਮੇਂ ਤੱਕ ਬਣਿਆ ਰਹਿੰਦਾ ਹੈ | ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੰਡ ਕੇ ਸਨਮਾਨਿਤ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਚੇਅਰਮੈਨ ਨਛੱਤਰ ਸਿੰਘ ਬਰਾੜ ਦੇ ਪਰਿਵਾਰ ਨੂੰ ਸਦਮਾ ਅਗਲੀ ਖ਼ਬਰ ਐਨ.ਆਰ.ਆਈਜ਼ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਸੰਬੰਧੀ ਵਿਚਾਰ-ਚਰਚਾ ਕੀਤੀ ਗਈ: ਪੰਜਗਰਾਈਾ
Ad Position 24