09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਪੰਚਾਇਤ ਵਿਕਾਸ ਸਕੱਤਰ ਯੂਨੀਅਨ ਵਲੋਂ ਜ਼ਿਲ੍ਹਾ ਪੱਧਰੀ ਰੋਸ ਧਰਨਾ 20 ਨੂੰ

Ad Position 21
repet_subhas-goyals [Copy P29]
ਅਜੀਤ ਡੈਸਕ 18-04-2026
ਫ਼ਰੀਦਕੋਟ, 17 ਅਪ੍ਰੈਲ (ਸਟਾਫ਼ ਰਿਪੋਰਟਰ)-ਜ਼ਿਲ੍ਹਾ ਫ਼ਰੀਦਕੋਟ ਦੇ ਪੰਚਾਇਤ ਵਿਕਾਸ ਸਕੱਤਰ ਯੂਨੀਅਨ ਵਲੋਂ ਇਕ ਅਹਿਮ ਮੀਟਿੰਗ ਸੁਖਮੰਦਰ ਸਿੰਘ ਮਾਨ ਜ਼ਿਲ੍ਹਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਕੀਤੀ ਗਈ | ਮੀਟਿੰਗ ਵਿਚ ਦੇਵੀ ਲਾਲ ਪੰਚਾਇਤ ਸਕੱਤਰ ਸਾਦਿਕ ਦੇ ਉੱਪਰ ਬੀਤੀ ਰਾਤ ਹੋਏ ਜਾਨ ਲੇਵਾ ਹਮਲੇ ਦੀ ਪੁਰਜ਼ੋਰ ਸ਼ਬਦਾਂ ਵਿਚ ਨਿੰਦਾ ਕੀਤੀ ਗਈ ਅਤੇ ਫ਼ਰੀਦਕੋਟ ਦੀ ਭਿ੍ਸ਼ਟ ਅਫ਼ਸਰ ਸ਼ਾਹੀ ਖਿਲਾਫ਼ ਰੋਸ ਪ੍ਰਗਟ ਕੀਤਾ ਗਿਆ | ਯੂਨੀਅਨ ਮੈਂਬਰਾਂ ਵਲੋਂ ਇਸ ਸਬੰਧੀ ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਨੂੰ ਇਕ ਮੰਗ ਪੱਤਰ ਸੌਂਪਿਆ ਗਿਆ ਅਤੇ ਜ਼ਿਲ੍ਹੇ ਦੇ ਸਮੂਹ ਫ਼ੀਲਡ ਸਟਾਫ਼ ਨੂੰ ਜ਼ਿਲ੍ਹਾ ਪੱਧਰ ਦੇ ਅਫ਼ਸਰਾਂ ਵਲੋਂ ਵੰਗਾਰਾਂ ਦੇ ਮੋਟੇ ਰੂਪ ਵਿਚ ਹੋ ਰਹੇ ਭਿ੍ਸ਼ਟਾਚਾਰ ਦੇ ਖਿਲਾਫ਼ ਜ਼ਿਲ੍ਹਾ ਫ਼ਰੀਦਕੋਟ ਅਧੀਨ ਆਉਂਦੇ ਕ੍ਰਮਵਾਰ ਤਿੰਨੋਂ ਬਲਾਕ ਫ਼ਰੀਦਕੋਟ, ਕੋਟਕਪੂਰਾ ਅਤੇ ਜੈਤੋ ਦੇ ਸਮੂਹ ਫ਼ੀਲਡ ਸਟਾਫ਼ ਵਲੋਂ ਮਿਤੀ 17 ਅਪ੍ਰੈਲ ਦਿਨ ਸ਼ੁੱਕਰਵਾਰ ਤੋਂ ਅਣਮਿਥੇ ਸਮੇਂ ਲਈ ਕਲਮ ਛੋੜ ਹੜਤਾਲ ਅਤੇ ਪਿੰਡਾਂ ਵਿਚ ਚੱਲ ਰਹੇ ਵਿਕਾਸ ਕਾਰਜਾਂ ਨੂੰ ਪੂਰਨ ਤੌਰ 'ਤੇ ਠੱਪ ਕਰ ਦਿੱਤਾ ਗਿਆ ਹੈ | ਇਸ ਭਿ੍ਸ਼ਟਾਚਾਰ ਖਿਲਾਫ਼ ਇਕ ਜ਼ਿਲ੍ਹਾ ਪੱਧਰੀ ਰੋਸ ਧਰਨਾ ਮਿਤੀ 20 ਅਪ੍ਰੈਲ 2026 ਦਿਨ ਸੋਮਵਾਰ ਨੂੰ ਡੀ.ਸੀ. ਦਫ਼ਤਰ ਫ਼ਰੀਦਕੋਟ ਵਿਖੇ ਦਿੱਤਾ ਜਾਵੇਗਾ | ਯੂਨੀਅਨ ਆਗੂਆਂ ਨੇ ਦੱਸਿਆ ਹੜਤਾਲ ਕਾਰਨ ਹੋਣ ਵਾਲੇ ਕਿਸੇ ਵੀ ਕਿਸਮ ਦੇ ਨੁਕਸਾਨ ਦੀ ਜ਼ਿੰਮੇਵਾਰੀ ਜ਼ਿਲ੍ਹਾ ਪ੍ਰਸ਼ਾਸਨ ਦੀ ਹੋਵੇਗੀ | ਇਸ ਮੌਕੇ ਬੇਅੰਤ ਸਿੰਘ ਢਿੱਲੋਂ ਸੀਨੀਅਰ ਮੀਤ ਪ੍ਰਧਾਨ, ਕੇਵਲ ਸਿੰਘ ਸਿੱਧੂ ਪ੍ਰਧਾਨ, ਸੁਖਚੈਨ ਸਿੰਘ ਅÏਲਖ ਸਾਬਕਾ ਜ਼ਿਲ੍ਹਾ ਪ੍ਰਧਾਨ, ਅਜੇ ਪਾਲ ਸ਼ਰਮਾ, ਰਵੀ ਅਗਰਵਾਲ, ਮਨਪ੍ਰੀਤ ਸਿੰਘ ਤਿੰਨੋਂ ਬਲਾਕ ਪ੍ਰਧਾਨ, ਧਰਮਜੀਤ ਸਿੰਘ, ਖੁਸ਼ਵਿੰਦਰ ਸਿੰਘ, ਰਕੇਸ਼ ਕੁਮਾਰ, ਬਲਜਿੰਦਰ ਸਿੰਘ, ਅਸ਼ੋਕ ਕੁਮਾਰ, ਗੁਰਮੀਤ ਸਿੰਘ ਆਦਿ ਪੰਚਾਇਤ ਵਿਕਾਸ ਸਕੱਤਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਫ਼ੇਬਲ ਪਬਲਿਕ ਸਕੂਲ ਦਾ ਨਤੀਜਾ ਸੌ ਫ਼ੀਸਦੀ ਰਿਹਾ ਅਗਲੀ ਖ਼ਬਰ ਪਿੰਡ ਸਰਾਵਾਂ ਦੀ ਦਾਣਾ ਮੰਡੀ ਵਿਖੇ ਕਿਸਾਨ ਯੂਨੀਅਨਾਂ ਨੇ ਭਰਵਾਂ ਇਕੱਠ ਕੀਤਾ
Ad Position 24