ਮਲੋਟ, 24 ਅਪ੍ਰੈਲ (ਪਾਟਿਲ, ਅਜਮੇਰ ਸਿੰਘ ਬਰਾੜ)-ਪੰਜਾਬ ਸਰਕਾਰ ਸਥਾਪਤ ਸੰਸਥਾ ਮਿਮਿਟ ਮਲੋਟ ਦੇ ਐੱਨ.ਸੀ.ਸੀ. ਆਰਮੀ ਤੇ ਨੇਵਲ ਵਿੰਗ ਵਲੋਂ ਡਾਇਰੈਕਟਰ ਡਾ. ਜਸਕਰਨ ਸਿੰਘ ਭੁੱਲਰ, 6 ਪੰਜਾਬ ਬਟਾਲੀਅਨ ਐੱਨ.ਸੀ.ਸੀ. ਯੂਨਿਟ ਮਲੋਟ ਦੇ ਕਮਾਂਡਿੰਗ ਅਫ਼ਸਰ ਭੁਪਿੰਦਰ ਸਿੰਘ ਤੇ 3 ਪੰਜਾਬ ਨੇਵਲ ਐੱਨ.ਸੀ.ਸੀ. ਯੂਨਿਟ ਬਠਿੰਡਾ ਦੇ ਕਮਾਂਡਿੰਗ ਅਫ਼ਸਰ ਕੈਪਟਨ ਇਸ਼ਰਾਜ ਸਿੰਘ ਦੇ ਦਿਸ਼ਾ-ਨਰਦੇਸ਼ ਅਨੁਸਾਰ ਮਿਮਿਟ ਮਲੋਟ ਵਿਖੇ ਵਿਸ਼ਵ ਕਿ੍ਏਟੀਵਿਟੀ ਤੇ ਇਨੋਵੇਸ਼ਨ ਦਿਵਸ ਮਨਾਇਆ ਗਿਆ | ਇਸ ਮੌਕੇ ਆਰਮੀ ਐੱਨ.ਸੀ.ਸੀ. ਵਿੰਗ ਦੇ ਕੈਡਿਟ ਵਲੋਂ ਆਰਟੀਫ਼ਿਸ਼ੀਅਲ ਇੰਟੈਲੀਜੈਂਸ ਦੇ ਸੰਬੰਧ 'ਚ ਪੋਸਟਰ ਬਣਾਏ ਗਏ ਤੇ ਨਾਲ ਹੀ ਕੈਡਿਟ ਦੁਆਰਾ ਭਾਸ਼ਣ ਵੀ ਦਿੱਤੇ ਗਏ | ਇਸ ਮੌਕੇ ਵਿਸ਼ੇਸ਼ ਮਾਹਿਰ ਤੌਰ 'ਤੇ ਸੀ.ਐੱਸ.ਈ. ਵਿਭਾਗ ਦੇ ਅਸਿਸਟੈਂਟ ਪ੍ਰੋਫ਼ੈਸਰ ਡਾ. ਕੁਲਵੀਰ ਸਿੰਘ ਵਲੋਂ ਆਰਟੀਫ਼ਿਸ਼ੀਅਲ ਇੰਟੈਲੀਜੈਂਸ ਵਿਸ਼ੇ ਬਾਰੇ ਵਿਸਥਾਰਪੂਰਵਕ ਜਾਣਕਾਰੀ ਲੈਕਚਰ ਰਾਹੀਂ ਜਾਣਕਾਰੀ ਸਾਂਝੀ ਕੀਤੀ ਗਈ | ਇਸ ਮੌਕੇ ਡਾਇਰੈਕਟਰ ਡਾ. ਜਸਕਰਨ ਸਿੰਘ ਭੁੱਲਰ ਵਲੋਂ ਵੀ ਐੱਨ.ਸੀ.ਸੀ. ਕੈਡਿਟ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਗਏ ਤੇ ਨਾਲ ਹੀ ਆਰਟੀਫ਼ਿਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਆਪਣੇ ਨਿੱਜੀ ਜੀਵਨ ਵਿਚ ਕਿਸ ਤਰ੍ਹਾਂ ਕਰਨੀ ਹੈ, ਬਾਰੇ ਵੀ ਜਾਣਕਾਰੀ ਸਾਂਝੀ ਕੀਤੀ | ਇਸ ਮੌਕੇ ਡਾ. ਜਸਕਰਨ ਸਿੰਘ ਭੁੱਲਰ, ਡਾ. ਕੁਲਵੀਰ ਸਿੰਘ ਸੀ.ਐੱਸ.ਈ. ਵਿਭਾਗ, ਨੇਵਲ ਵਿੰਗ ਸਬ ਲੈਫ਼ਟੀਨੈਂਟ ਸੁਰਿੰਦਰ ਕੁਮਾਰ ਐਸੋਸੀਏਟ ਐੱਨ.ਸੀ.ਸੀ. ਅਫ਼ਸਰ, 6 ਪੰਜਾਬ ਬਟਾਲੀਅਨ ਐੱਨ.ਸੀ.ਸੀ. ਮਲੋਟ ਤੋਂ ਸੂਬੇਦਾਰ ਅਨਿਲ ਕੁਮਾਰ ਯਾਦਵ, ਹੌਲਦਾਰ ਕੌਸ਼ਲ ਸਿੰਘ, ਸਾਬਕਾ ਹੌਲਦਾਰ ਜਯ ਸਿੰਘ, ਕਲਰਕ ਪ੍ਰੇਮਲਤਾ, ਐੱਨ.ਸੀ.ਸੀ. ਕੈਡਿਟਸ ਹਾਜ਼ਰ ਸਨ |