02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਸੰਤ ਬਾਬਾ ਬਹਾਲ ਦਾਸ ਦੀ 88ਵੀਂ ਬਰਸੀ ਮੌਕੇ ਜੱਸੀ ਪੌ ਵਾਲੀ ਵਿਖੇ ਸਮਾਗਮ 28 ਨੂੰ <br/>

Ad Position 21
repet_subhas-goyals [Copy P29]
ਅਜੀਤ ਡੈਸਕ 25-04-2026
ਕੋਟਫੱਤਾ, 24 ਅਪ੍ਰੈਲ (ਰਣਜੀਤ ਸਿੰਘ ਬੁੱਟਰ)-ਸ੍ਰੀਮਾਨ 108 ਸੰਤ ਬਾਬਾ ਬਹਾਲ ਦਾਸ 88ਵੀਂ ਬਰਸੀ ਪਿੰਡ ਜੱਸੀ ਪੌ ਵਾਲੀ ਦੇ ਡੇਰਾ ਬਾਬਾ ਬਹਾਲ ਦਾਸ ਵਿਖੇ 28 ਅਪ੍ਰੈਲ 2026 ਨੂੰ ਮਨਾਈ ਜਾਵੇਗੀ | ਬਰਸੀ ਸਮਾਗਮਾਂ ਸਬੰਧੀ ਜਾਣਕਾਰੀ ਦਿੰਦਿਆਂ ਮੌਜੂਦਾ ਗੱਦੀ ਨਸ਼ੀਨ ਮਹੰਤ ਵਿਵੇਕਾਨੰਦ ਜੀ ਪ੍ਰਧਾਨ ਉਦਾਸੀਨ ਭੇਖ ਮਹਾਂ ਮੰਡਲ ਪੰਜਾਬ ਨੇ ਦੱਸਿਆ ਕਿ ਸ੍ਰੀ ਅਖੰਡ ਪਾਠਾਂ ਦੀ 2 ਅਪ੍ਰੈਲ ਤੋਂ ਚੱਲ ਰਹੀ ਲੜੀ ਦੇ ਭੋਗ 28 ਅਪ੍ਰੈਲ ਨੂੰ ਸਵੇਰੇ 10 ਕੁ ਵਜੇ ਪਾਏ ਜਾਣਗੇ | ਪਾਠਾਂ ਦੇ ਭੋਗ ਉਪਰੰਤ ਦੂਰੋਂ ਨੇੜਿਓਾ ਆਏ ਸੰਤ ਮਹਾਂਪੁਰਸ਼ ਸੰਤ ਬਾਬਾ ਬਹਾਲ ਦਾਸ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਗੇ | ਸਮਾਗਮ ਮੌਕੇ ਜਿੱਥੇ ਜੱਸੀ ਪੌ ਵਾਲੀ, ਬਠਿੰਡਾ, ਫੂਸ ਮੰਡੀ ਤੇ ਕਟਾਰ ਸਿੰਘ ਵਾਲਾ ਸਮੇਤ ਇਲਾਕੇ ਭਰ ਦੀਆਂ ਸੰਗਤਾਂ ਆਪਣੀ ਹਾਜ਼ਰੀ ਭਰਨੀਆਂ ਉਥੇ ਮਹਾਂਪੁਰਸ਼ਾਂ ਦੇ ਪਰਮ ਸੇਵਕ ਬਾਬਾ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਗੇ | ਇਸ ਮੌਕੇ ਸੰਗਤਾਂ ਲਈ ਜਲੇਬੀਆਂ, ਪ੍ਰਸ਼ਾਦੇ ਤੇ ਚਾਹ ਦੇ ਲੰਗਰ ਅਤੁੱਟ ਵਰਤਾਏ ਜਾਣਗੇ | ਸਮਾਗਮਾਂ ਮੌਕੇ ਮਹੰਤ ਬੀਰਮ ਦਾਸ ਜੋਧਪੁਰ, ਸੰਤ ਸੁਦਾਮਾ ਨੰਦ, ਸੰਤ ਬਸੰਤ ਮੁਨੀ, ਸੰਤ ਵਿਕਰਮ ਦਾਸ, ਸੰਤ ਅਵਤਾਰ ਦਾਸ ਸਮੇਤ ਦੂਰੋਂ ਨੇੜਿਓਾ ਆਏ ਮਹਾਂਪੁਰਸ਼ ਆਪਣੀ ਹਾਜ਼ਰੀ ਭਰਨਗੇ |

Ad Position 22
No active advertisement
ਪਿਛਲੀ ਖ਼ਬਰ ਕੇਂਦਰ ਸਰਕਾਰ ਦੇ ਕਰਮਚਾਰੀਆਂ ਦੀ ਪੁਰਾਣੀ ਪੈਨਸ਼ਨ ਸਕੀਮ ਨੂੰ ਜਲਦੀ ਬਹਾਲ ਕਰਨ ਦੀ ਮੰਗ-ਪੀ. ਐਸ. ਸੰਧੂ <br/> ਅਗਲੀ ਖ਼ਬਰ ਸੜਕ ਹਾਦਸੇ 'ਚ ਸਰਪੰਚ ਪਰਮ ਰਾਮ ਦੀ ਮੌਤ
Ad Position 24