11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਪੰਜਾਬ ਦੀ ਸਰਕਾਰ ਨੰੂ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ -ਭਗਵੰਤ ਮਾਨ

Ad Position 21
repet_subhas-goyals [Copy P29]
ਅਜੀਤ ਡੈਸਕ 11-05-2026
ਗਿੱਦੜਬਾਹਾ, 10 ਮਈ (ਸ਼ਿਵਰਾਜ ਸਿੰਘ ਬਰਾੜ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲਾੋ ਸ਼ੁਰੂ ਕੀਤੇ ਗਏ 'ਪਿੰਡ ਦੀ ਸੱਥ' ਪ੍ਰੋਗਰਾਮ ਤਹਿਤ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਸਾਹਿਬ ਚੰਦ ਵਿਖੇ ਪ੍ਰੋਗਰਾਮ ਕਰਾਇਆ ਗਿਆ | ਇਸ ਮੌਕੇ ਭਰਵੇਂ ਇਕੱਠ ਨੰੂ ਸੰਬੋਧਨ ਕਰਦਿਆਂ ਮੁਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਕੇਂਦਰ ਵੱਲੋ ਕੋਈ ਬਹਾਨਾ ਲਗਾ ਕਿ ਤਰ੍ਹਾਂ-ਤਰ੍ਹਾਂ ਦੇ ਤੁਗਲਕੀ ਫ਼ਰਮਾਨ ਜਾਰੀ ਕੀਤੇ ਜਾਂਦੇ ਹਨ ਅਤੇ ਪੰਜਾਬ ਦਾ ਬਣਦਾ ਹੱਕ ਨਹੀ ਦਿੱਤਾ ਜਾਂ ਰਿਹਾ | ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵਲੋਂ ਬੇਅਦਬੀਆਂ ਨੰੂ ਪੂਰੀ ਤਰ੍ਹਾਂ ਰੋਕਣ ਲਈ ਸਖ਼ਤ ਕਾਨੰੂਨ ਲਿਆਂਦਾ ਗਿਆ ਹੈ, ਜੋ ਕਿ ਇਹ ਇਕ ਇਤਿਹਾਸਕ ਫੈਸਲਾ 'ਆਮ' ਵਲੋ ਲਿਆ ਗਿਆ ਹੈ | ਪ੍ਰੰਤੂ ਪਤਾ ਨਹੀਂ ਕਿਉਂ ਬਾਦਲ ਧੜੇ ਨੰੂ ਇਹ ਮਨਜੂਰ ਨਹੀ ਹੈ | ਉਨ੍ਹਾਂ ਪਿੰਡ ਸਾਹਿਬ ਚੰਦ ਨੰੂ ਵਿਕਾਸ ਕਾਰਜਾਂ ਲਈ 51 ਲੱਖ ਰਪਏ ਦੀ ਗ੍ਰਾਂਟ ਦਾ ਚੈਕ ਦਿੱਤਾ ਗਿਆ ਅਤੇ ਪਿੰਡ ਭਲਾਈਆਣਾ ਦੇ ਬਿਜਲੀ ਗਰਿੱਡ ਦੀ ਸਮਰੱਥਾ ਨੰੂ ਵਧਾਉਣ ਦਾ ਵੀ ਐਲਾਨ ਕੀਤਾ ਗਿਆ | ਇਸ ਮੌਕੇ ਪੰਡਾਲ ਵਿਚ ਹਾਸਾ ਛਿੜ ਗਿਆ ਕਿ ਜਦੋ ਸ੍ਰੀ ਭਗਵੰਤ ਮਾਨ ਨੇ ਕਿਹਾ ਕਿ ''ਸਾਡੇ ਹਲਕੇ ਦੇ ਵਿਧਾਇਕ ਹਰਦੀਪ ਸਿੰਘ ਡਿੰਪੀ ਢਿੱਲੋਂ ਦੇ ਜਿਹਨ ਵਿਚੋਂ ਅਜੇ ਬਾਦਲ ਸ਼ਬਦ ਨਹੀ ਨਿਕਲ ਸਕਿਆ ਕਿਉਂ ਕਿ ਜਦੋਂ ਉਹ ਭਾਸ਼ਣ ਕਰ ਰਹੇ ਸਨ ਤਾਂ ਮੈਨੰੂ ਹੀ ਬਾਦਲ ਕਹਿ ਕਿ ਸੰਬੋਧਨ ਕਰ ਬੈਠੇ | ਚਲੋ ਕੋਈ ਗੱਲ ਨਹੀ ਇਹ ਲੰਮਾ ਸਮਾਂ ਬਾਦਲ ਨਾਲ ਰਹੇ ਹਨ |'' ਮੁਖ ਮੰਤਰੀ ਨੇ ਅਕਾਲੀ ਦਲ, ਕਾਂਗਰਸ ਅਤੇ ਭਾਜਪਾ ਨੰੂ ਵੀ ਆੜੇ ਹੱਥੀ ਲਿਆ | ਉਨ੍ਹਾਂ ਕਿਹਾ ਕ ਭਾਜਪਾ ਨੰੂ ਸਮਝ ਲੈਣਾ ਚਾਹੀਦਾ ਹੈ ਕਿ ਇਹ ਕੋਈ ਹੋਰ ਸੂਬਾ ਨਹੀ ਜਿੱਥੇ ਧੱਕੇ ਨਾਲ ਵੋਟਾਂ ਪਵਾ ਲਈਆਂ ਜਾਣਗੀਆਂ, ਇਹ ਪੰਜਾਬ ਹੈ ਏਥੇ ਧੱਕਾ ਬਰਦਾਸ਼ਤ ਨਹੀ ਹੁੰਦਾ | ਕਈ ਆਗੂ ਸਟੇਜ ਤੋਂ ਦੂਰ ਹੀ ਪੰਡਾਲ ਵਿਖ ਖੜੇ ਰਹੇ ਅਤੇ ਕਈ ਗੈਰ ਹਾਜ਼ਰ ਦਿਖਾਈ ਦਿੱਤੇ | ਇਸ ਵਾਰ ਹੈਰਾਨੀ ਦੀ ਗੱਲ ਇਹ ਸੀ ਕਿ ਜ਼ਿਲ੍ਹਾ ਲੋਕ ਸੰਪਰਕ ਵਿਭਾਗ ਵੱਲੋ ਪ੍ਰੈਸ ਕਵਰੇਜ ਲਈ ਸੱਦਾ ਦਿੱਤਾ ਗਿਆ ਸੀ ਪ੍ਰੰਤੂ ਪ੍ਰੈਸ ਗੈਲਰੀ ਨਹੀਂ ਬਣਾਈ ਗਈ ਅਤੇ ਪੱਤਰਕਾਰ ਵਾਪਸ ਮੁੱੜ ਗਏ | ਕੁੱਝ ਅਫ਼ਸਰਾਂ ਵੱਲੋਂ ਕਿਹਾ ਜਾਂਦਾ ਰਿਹਾ ਕਿ ਇਸ ਵਾਰ ਪੱਤਰਕਾਰਾਂ ਤੋਂ ਦੂਰੀ ਬਣਾਈ ਗਈ ਹੈ | ਇਸ ਮੌਕੇ ਹਲਕਾ ਵਿਧਾਇਕ ਹਰਦੀਪ ਸਿੰਘ, ਸੰਤ ਸਿੰਘ ਬਰਾੜ, ਸੰਨੀ ਢਿੱਲੋ, ਕਿਰਨਪਾਲ ਸਿੰਘ ਪ੍ਰਧਾਨ ਤੋ ਇਲਾਵਾ ਹਲਕੇ ਦੀਆਂ ਕਈ ਪੰਚਾਇਤਾਂ ਵੀ ਹਾਜ਼ਰ ਸਨ | ਪਸ਼ਨ-
Ad Position 22
No active advertisement
ਪਿਛਲੀ ਖ਼ਬਰ ਕਿਰਤੀ ਕਿਸਾਨ ਯੂਨੀਅਨ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਅਗਲੀ ਖ਼ਬਰ ਸੁਭਾਸ਼ ਬਰਾਲਾ ਵਲੋਂ 8 ਕਰੋੜ ਦੀ ਲਾਗਤ ਨਾਲ ਬਣੇ ਕੈਨਾਲ ਰਿਜ਼ੋਰਟ ਦਾ ਉਦਘਾਟਨ
Ad Position 24