ਫ਼ਰੀਦਕੋਟ, 28 ਮਈ (ਹਰਮਿੰਦਰ ਸਿੰਘ ਮਿੰਦਾ)-ਸਰਕਾਰੀ ਪ੍ਰਾਇਮਰੀ ਸਕੂਲ ਬੇਸਿਕ (ਲੜਕੇ) ਵਿਖੇ ਵਿਦਿਆਰਥੀਆਂ ਨੂੰ ਸੇਵਾ ਮੁਕਤ ਨਾਇਬ ਤਹਿਸੀਲਦਾਰ ਓਮ ਪ੍ਰਕਾਸ਼ ਗੁਪਤਾ ਦੀ ਬਰਸੀ 'ਤੇ ਉਨ੍ਹਾਂ ਦੇ ਸਪੁੱਤਰ ਸਟੇਟ ਬੈਂਕ ਆਫ਼ ਇੰਡੀਆ ਦੇ ਸੇਵਾ ਮੁਕਤ ਮੈਨੇਜਰ ਯੋਗੇਸ਼ ਗਰਗ, ਧਰਮ ਪਤਨੀ ਮੀਨਾਕਸ਼ੀ ਗਰਗ ਦੇ ਸਹਿਯੋਗ ਨਾਲ ਭਾਰਤ ਵਿਕਾਸ ਪ੍ਰੀਸ਼ਦ ਦੇ ਅਹੁਦੇਦਾਰਾਂ ਨੇ ਠੰਡਾ ਪਾਣੀ ਲਿਆਉਣ ਲਈ ਬੋਤਲਾਂ ਵੰਡੀਆਂ | ਸਕੂਲ ਮੁਖੀ ਪਰਦੀਪ ਕੌਰ ਨੇ ਪ੍ਰੀਸ਼ਦ ਦੇ ਮੈਂਬਰਾਂ ਦਾ ਸਵਾਗਤ ਕੀਤਾ | ਪ੍ਰਧਾਨ ਰਾਕੇਸ਼ ਕਟਾਰੀਆ ਨੇ ਗਰਗ ਪਰਿਵਾਰ ਵਲੋਂ ਮਿਲੇ ਸਹਿਯੋਗ ਦਾ ਵੀ ਧੰਨਵਾਦ ਕੀਤਾ | ਇਸ ਮੌਕੇ ਪ੍ਰੋਜੈਕਟ ਦੇ ਚੇਅਰਮੈਨ ਮੀਨਾਕਸ਼ੀ ਗਰਗ, ਗੀਤਾ ਗੇਰਾ, ਦਰਸ਼ਨ ਲਾਲ ਚੁੱਘ, ਸੋਨੀਆ ਚੁੱਘ, ਸੁਖਦੇਵ ਸਿੰਘ ਸ਼ਰਮਾ, ਰਾਕੇਸ਼ ਮਿੱਤਲ, ਸੰਦੀਪ ਮੌਂਗਾ, ਹਿੰਮਤ ਕੁਮਾਰ ਬੰਸਲ, ਕੇਵਲ ਕਿ੍ਸ਼ਨ ਕਟਾਰੀਆ, ਨਵੀਨ ਰਾਬੜਾ, ਮੰਜੂ ਕਟਾਰੀਆ, ਪਰਮਜੀਤ ਕੌਰ ਸ਼ਰਮਾ, ਮਾਨਵਤਾ ਰਾਬੜਾ, ਆਸਾਰਾਣੀ ਚੁੱਘ, ਜਸਬੀਰ ਕੌਰ, ਸੁਸ਼ਮਾ ਰਾਣੀ, ਅਮਨਦੀਪ ਕੌਰ, ਅਮਰਪ੍ਰੀਤ ਕੌਰ, ਕੁਲਵਿੰਦਰ ਕੌਰ ਅਤੇ ਜਗਦੀਪ ਕੌਰ ਆਦਿ ਹਾਜ਼ਰ ਸਨ |