05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਫ਼ੋਟੋਗ੍ਰਾਫ਼ਰਾਂ ਨੂੰ ਸ਼ਨਾਖਤੀ ਕਾਰਡ ਤੇ ਸਰਟੀਫਿਕੇਟ ਵੰਡੇ

Ad Position 21
repet_subhas-goyals [Copy P29]
ਅਜੀਤ ਡੈਸਕ 29-05-2026
ਸਾਦਿਕ, 28 ਮਈ (ਆਰ.ਐਸ. ਧੁੰਨਾ)-ਪੰਜਾਬ ਫ਼ੋਟੋਗ੍ਰਾਫਰਜ਼ ਐਸੋਸੀਏਸ਼ਨ ਰਜਿ: ਇਕਾਈ ਸਾਦਿਕ ਦੇ ਮੈਂਬਰਾਂ ਦੀ ਅਹਿਮ ਮੀਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਰਮੇਸ਼ ਕੁਮਾਰ ਬਿੱਟੂ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਮੈਂਬਰਾਂ ਨੇ ਭਰਵੀਂ ਸ਼ਮੂਲੀਅਤ ਕੀਤੀ | ਇਸ ਮੌਕੇ ਰਮੇਸ਼ ਕੁਮਾਰ ਬਿੱਟੂ ਨੇ ਕਿਹਾ ਕਿ ਪੰਜਾਬ ਫ਼ੋਟੋਗ੍ਰਾਫਰਜ਼ ਐਸੋਸੀਏਸ਼ਨ ਰਜਿ: ਪੰਜਾਬ (ਪੀ.ਪੀ.ਏ) ਫੋਟੋਗ੍ਰਾਫੀ ਦੇ ਖੇਤਰ ਵਿਚ ਆਪਣੀਆਂ ਨਵੀਆਂ ਪੈੜਾਂ ਪਾ ਰਹੀ ਹੈ ਤੇ ਫੋਟੋਗ੍ਰਾਫਰ ਸਾਥੀਆਂ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਹਰ ਸੰਭਵ ਯਤਨ ਕਰ ਰਹੀ ਹੈ | ਇਸ ਮੌਕੇ ਐਸੋਸੀਏਸ਼ਨ ਦੇ ਖਜ਼ਾਨਚੀ ਜਸਕਰਨ ਦਾਬੜਾ ਨੇ ਦੱਸਿਆ ਕਿ ਜਿਨ੍ਹਾਂ ਮੈਂਬਰਾਂ ਨੇ ਸਾਲ 2026-28 ਲਈ ਪੀ.ਪੀ.ਏ ਦੇ ਮੈਂਬਰ ਬਣਨ ਲਈ ਆਪਣੇ ਫ਼ਾਰਮ ਭਰੇ ਸਨ ਦੇ ਸ਼ਨਾਖਤੀ ਕਾਰਡ ਅਤੇ ਸਰਟੀਫਿਕੇਟ ਬਣ ਗਏ ਹਨ ਅਤੇ ਐਸੋਸੀਏਸ਼ਨ ਦੇ ਨਿਯਮਾਂ ਅਨੁਸਾਰ ਇੰਨ੍ਹਾਂ ਦੀ ਮਿਆਦ ਦੋ ਸਾਲ ਦੀ ਹੈ | ਇਸ ਮੌਕੇ ਐਸੋਸੀਏਸ਼ਨ ਸਾਦਿਕ ਦੇ ਮੈਂਬਰਾਂ ਨੂੰ ਪੀ.ਪੀ.ਏ ਵਲੋਂ ਬਣਾ ਕੇ ਭੇਜੇ ਗਏ ਸ਼ਨਾਖਤੀ ਕਾਰਡ ਅਤੇ ਸਰਟੀਫਿਕੇਟ ਵੰਡੇ | ਇਸ ਮੌਕੇ ਗੁਰਮੀਤ ਸਿੰਘ ਮਹਿਮੂਆਣਾ, ਮਨਮੀਤ ਸਿੰਘ ਧੁੰਨਾ, ਰਵਿੰਦਰ ਸਿੰਘ ਰਿੰਕੂ, ਰਾਜਵੀਰ ਸਿੰਘ ਡੋਡ ਅਤੇ ਜੋਬਨਦੀਪ ਸਿੰਘ ਆਦਿ ਮੈਂਬਰ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਕਾਂਗਰਸ ਨਗਰ ਕੌਂਸਲ ਚੋਣਾਂ 'ਚ ਜਿੱਤ ਹਾਸਿਲ ਕਰੇਗੀ-ਪ੍ਰਧਾਨ ਸ਼ਿਵਾ ਅਗਲੀ ਖ਼ਬਰ ਬਾਬੂ ਓਮ ਪ੍ਰਕਾਸ਼ ਗੁਪਤਾ ਦੀ ਬਰਸੀ 'ਤੇ ਠੰਢੇ ਪਾਣੀ ਲਈ ਬੋਤਲਾਂ ਵੰਡੀਆਂ
Ad Position 24