05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਕਾਂਗਰਸ ਨਗਰ ਕੌਂਸਲ ਚੋਣਾਂ 'ਚ ਜਿੱਤ ਹਾਸਿਲ ਕਰੇਗੀ-ਪ੍ਰਧਾਨ ਸ਼ਿਵਾ

Ad Position 21
repet_subhas-goyals [Copy P29]
ਅਜੀਤ ਡੈਸਕ 29-05-2026
ਮਲੋਟ, 28 ਮਈ (ਪਾਟਿਲ)-ਮਲੋਟ ਬਲਾਕ ਕਾਂਗਰਸ ਕਮੇਟੀ ਦੇ ਸ਼ਹਿਰੀ ਪ੍ਰਧਾਨ ਸ਼ਿਵ ਕੁਮਾਰ ਸ਼ਿਵਾ ਨੇ ਕਿਹਾ ਕਿ ਇਸ ਵਾਰ ਕਾਂਗਰਸ ਪਾਰਟੀ ਜ਼ਿਲ੍ਹਾ ਪ੍ਰਧਾਨ ਸ਼ੁਭਦੀਪ ਸਿੰਘ ਬਿੱਟੂ ਦੀ ਪ੍ਰਧਾਨਗੀ ਹੇਠ ਵੱਡੀ ਜਿੱਤ ਹਾਸਿਲ ਕਰਨ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਸਾਬਕਾ ਨਗਰ ਕੌਂਸਲ ਪ੍ਰਧਾਨ ਸ਼ੁਭਦੀਪ ਸਿੰਘ ਬਿੱਟੂ ਦੇ ਤਜ਼ਰਬੇ ਹੇਠ ਵੱਖ-ਵੱਖ ਵਾਰਡਾਂ ਵਿਚ ਵਿਉਂਤ ਬਣਾ ਕੇ ਉਮੀਦਵਾਰਾਂ ਨੂੰ ਚੋਣਾਂ ਲੜਾਈਆਂ ਗਈਆਂ ਅਤੇ ਹਰ ਵਾਰਡ ਦੀ ਚੋਣ ਮੁਹਿੰਮ ਵਿਚ ਹਿੱਸਾ ਲਿਆ | ਸ਼ਿਵ ਕੁਮਾਰ ਸ਼ਿਵਾ ਨੇ ਕਿਹਾ ਕਿ ਜ਼ਿਲ੍ਹਾ ਪ੍ਰਧਾਨ ਸ਼ੁਭਦੀਪ ਸਿੰਘ ਬਿੱਟੂ ਵਲੋਂ ਇਲੈਕਸ਼ਨ ਸ਼ਾਂਤੀਪੂਰਵਕ ਕਰਵਾਉਣ ਲਈ ਸਿਵਲ ਤੇ ਪੁਲਿਸ ਪ੍ਰਸ਼ਾਸ਼ਨ ਨਾਲ ਮੀਟਿੰਗ ਕਰਕੇ ਲਿਖ਼ਤ ਸ਼ਿਕਾਇਤਾਂ ਕੀਤੀਆਂ ਗਈਆਂ ਸਨ | ਸ਼ਿਵ ਕੁਮਾਰ ਸ਼ਿਵਾ ਵਲੋਂ ਕਾਂਗਰਸ ਪਾਰਟੀ ਦੇ ਸਾਰੇ ਅਹੁਦੇਦਾਰਾਂ ਤੇ ਵਰਕਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਨ੍ਹਾਂ ਸਾਰਿਆਂ ਦੇ ਸਹਿਯੋਗ ਨਾਲ ਨਗਰ ਕੌਂਸਲ ਚੋਣਾਂ ਵਿਚ ਕਾਂਗਰਸ ਪਾਰਟੀ ਬਹੁਤ ਵੱਡੀ ਜਿੱਤ ਪ੍ਰਾਪਤ ਕਰੇਗੀ | ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਨੱਥੂ ਰਾਮ ਗਾਂਧੀ, ਵਰਿੰਦਰ ਮੱਕੜ, ਬਲਕਾਰ ਸਿੰਘ ਔਲਖ, ਸੋਨੂੰ ਡਾਵਰ, ਪੂਰਨ ਚੰਦ, ਜਤਿੰਦਰ ਸ਼ਾਸਤਰੀ, ਰਾਜੇਸ਼ ਮਦਾਨ, ਕੁਮਾਰ ਗੀਤ ਸੇਠੀ, ਅਜੀਤ, ਲੀਲੂ ਰਾਮ, ਜੰਗਬਾਜ ਸ਼ਰਮਾ, ਹੰਸ ਰਾਜ ਭਾਵਨੀਆ, ਅਵਤਾਰ ਸੋਨੀ, ਰਵਿੰਦਰ ਸਿਡਾਨਾ, ਬਲੋਰ ਸਿੰਘ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਐੱਸ.ਡੀ.ਐੱਮ. ਵਲੋਂ ਚੋਣ ਅਮਲੇ 'ਚ ਲੱਗੇ ਅਧਿਆਪਕਾਂ ਨਾਲ ਬਦਸਲੂਕੀ ਦੀ ਨਿਖੇਧੀ ਅਗਲੀ ਖ਼ਬਰ ਫ਼ੋਟੋਗ੍ਰਾਫ਼ਰਾਂ ਨੂੰ ਸ਼ਨਾਖਤੀ ਕਾਰਡ ਤੇ ਸਰਟੀਫਿਕੇਟ ਵੰਡੇ
Ad Position 24