ਮਲੋਟ, 28 ਮਈ (ਅਜਮੇਰ ਸਿੰਘ ਬਰਾੜ)-ਨਗਰ ਪਾਲਿਕਾ ਮਲੋਟ ਦੇ 27 ਵਾਰਡਾਂ ਲਈ 136 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਚੋਣ ਬਕਸਿਆਂ ਵਿਚ ਬੰਦ ਪਿਆ ਹੈ | ਇਸ ਵਿਚ ਨਗਰ ਪਾਲਿਕਾ ਮਲੋਟ ਦੇ ਪ੍ਰਧਾਨ ਰਹੇ ਸਤਿਗੁਰ ਦੇਵ ਰਾਜ ਪੱਪੀ ਗਰਗ ਦੇ ਸਪੁੱਤਰ ਜੋਨੀ ਗਰਗ ਜੋ ਆਮ ਆਦਮੀ ਪਾਰਟੀ ਦੇ ਵਾਰਡ ਨੰਬਰ: 22 ਤੋਂ ਉਮੀਦਵਾਰ ਹਨ ਅਤੇ ਪੱਪੀ ਗਰਗ ਦੀ ਨੂੰ ਹ ਅਤੇ ਜੋਨੀ ਗਰਗ ਦੀ ਪਤਨੀ ਸਾਰਿਕਾ ਗਰਗ ਜੋ ਐਡਵਰਡਗੰਜ ਪਬਲਿਕ ਵੈਲਫ਼ੇਅਰ ਐਸੋਸੀਏਸ਼ਨ ਦੀ ਚੇਅਰਪਰਸਨ ਵੀ ਹੈ ਨੂੰ ਵਾਰਡ ਨੰਬਰ : 23 ਤੋਂ ਆਮ ਆਦਮੀ ਪਾਰਟੀ ਵਲੋਂ ਚੋਣ ਲੜਾਈ ਗਈ ਹੈ | ਵਾਰਡ ਨੰਬਰ : 22 ਵਿਚ ਜਿੱਥੇ ਜੋਨੀ ਗਰਗ ਦੇ ਵਿਰੁੱਧ ਸਾਰੀਆਂ ਪਾਰਟੀਆਂ ਦੇ ਉਮੀਦਵਾਰ ਹਨ ਪਰ ਵਾਰਡ ਨੰਬਰ : 23 ਵਿਚ ਸਾਰਿਕਾ ਗਰਗ ਦੇ ਵਿਰੋਧ ਵਿਚ ਸਾਰੀਆਂ ਹੀ ਪਾਰਟੀਆਂ ਜਿਸ ਵਿਚ ਕਾਂਗਰਸ, ਸ਼੍ਰੋਮਣੀ ਅਕਾਲੀ ਦਲ, ਭਾਰਤੀ ਜਨਤਾ ਪਾਰਟੀ ਆਦਿ ਵਲੋਂ ਸਾਂਝੇ ਤੌਰ 'ਤੇ ਇਕ ਆਜ਼ਾਦ ਉਮੀਦਵਾਰ ਟਿੰਕਾ ਗਰਗ ਦੀ ਪਤਨੀ ਨੂੰ ਉਮੀਦਵਾਰ ਬਣਾਇਆ ਗਿਆ ਹੈ | ਵਾਰਡ ਨੰਬਰ : 23 ਇਸ ਵਾਰ ਦੀਆਂ ਚੋਣਾਂ ਵਿਚ ਬਹੁਤ ਦਿਲਚਸਪ ਚੋਣ ਵਾਰਡ ਰਿਹਾ ਅਤੇ ਅੱਜ ਵੀ ਇਨ੍ਹਾਂ ਨਤੀਜਿਆਂ ਵਿਚ ਜਿੱਥੇ ਸਮੁੱਚੇ ਨਤੀਜਿਆਂ ਤੇ ਲੋਕਾਂ ਦੀ ਨਜ਼ਰ ਰਹੇਗੀ ਉਥੇ ਵਾਰਡ ਨੰਬਰ : 23 ਜਿਸ ਵਿਚ ਪੱਪੀ ਗਰਗ ਪਰਿਵਾਰ ਦਾ ਮੁਕਾਬਲਾ ਟਿੰਕਾ ਗਰਗ ਦੇ ਪਰਿਵਾਰ ਨਾਲ ਹੋਵੇਗਾ ਲੋਕ ਬਹੁਤ ਹੀ ਸ਼ਿੱਦਤ ਅਤੇ ਦਿਲਚਸਪੀ ਨਾਲ ਇਸ ਵਾਰਡ ਦੇ ਨਤੀਜੇ ਦੀ ਉਡੀਕ ਵਿਚ ਰਹਿਣਗੇ ਪਰ ਇਨ੍ਹਾਂ ਦੋਹਾਂ ਵਾਰਡਾਂ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਜੋਨੀ ਗਰਗ ਅਤੇ ਸਾਰਿਕਾ ਗਰਗ ਦਾ ਹੱਥ ਉੱਪਰ ਨਜ਼ਰ ਆ ਰਿਹਾ ਹੈ |