05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਮਲੋਟ ਵਿਖੇ ਨਗਰ ਪਾਲਿਕਾ ਲਈ 136 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਅੱਜ

Ad Position 21
repet_subhas-goyals [Copy P29]
ਅਜੀਤ ਡੈਸਕ 29-05-2026
ਮਲੋਟ, 28 ਮਈ (ਅਜਮੇਰ ਸਿੰਘ ਬਰਾੜ)-ਨਗਰਪਾਲਿਕਾ ਮਲੋਟ ਦੀਆਂ ਚੋਣਾਂ ਵਿਚ ਇਸ ਵਾਰ 136 ਉਮੀਦਵਾਰਾਂ ਨੇ ਚੋਣ ਲੜੀ ਅਤੇ ਚੋਣਾਂ ਉਪਰੰਤ ਇਨ੍ਹਾਂ ਉਮੀਦਵਾਰਾਂ ਦੇ ਨਤੀਜੇ ਚੋਣ ਬਕਸਿਆਂ ਵਿਚ ਬੰਦ ਪਏ ਹਨ | ਮਲੋਟ ਸ਼ਹਿਰ ਦੀਆਂ ਕੁੱਲ 58,600 ਤੋਂ ਵੱਧ ਵੋਟਾਂ ਹਨ, ਜਿਸ ਵਿਚ 31,022 ਮਰਦ, 27,572 ਔਰਤਾਂ ਅਤੇ 6 ਹੋਰ ਵੋਟਾਂ ਹਨ | ਇਸ ਵਿਚੋਂ 66 ਫ਼ੀਸਦੀ ਤੋਂ ਵੱਧ ਵੋਟਾਂ ਪਈਆਂ, ਜਿਨ੍ਹਾਂ ਦੀ ਗਿਣਤੀ 29 ਮਈ ਸਵੇਰੇ 8 ਵਜੇ ਤੋਂ ਸ਼ੁਰੂ ਹੋ ਜਾਵੇਗੀ | ਤਿੰਨੇ ਮੁੱਖ ਪਾਰਟੀਆਂ ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਤੋਂ ਇਲਾਵਾ ਅਕਾਲੀ ਦਲ ਵਾਰਿਸ ਪੰਜਾਬ ਦੇ, ਸੀ.ਪੀ.ਆਈ., ਬਹੁਜਨ ਸਮਾਜ ਪਾਰਟੀ, ਰੀਪਬਲਿਕਨ ਆਰਟੀ ਆਫ਼ ਇੰਡੀਆ ਤੇ ਆਜ਼ਾਦ 136 ਉਮੀਦਵਾਰਾਂ ਨੇ ਚੋਣ ਲੜੀ | ਸ਼ਹਿਰ ਵਿਚ ਕਿਸ ਪਾਰਟੀ ਦੀ ਕਮੇਟੀ ਬਣੇਗੀ ਚਰਚੇ ਪੂਰੇ ਜ਼ੋਰਾਂ 'ਤੇ ਹਨ, ਪਰ ਚੋਣਾਂ ਬਹੁਤ ਅਮਨ ਅਮਾਨ ਤੇ ਸ਼ਾਂਤੀਪੂਰਵਕ ਢੰਗ ਨਾਲ ਨੇਪਰੇ ਚੜ੍ਹੀਆਂ | ਇਸ ਕਰਕੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ, ਸਾਬਕਾ ਵਿਧਾਇਕ ਹਰਪ੍ਰੀਤ ਸਿੰਘ ਕੋਟਭਾਈ ਤੋਂ ਇਲਾਵਾ ਹੋਰ ਪਾਰਟੀਆਂ ਦੇ ਆਗੂਆਂ ਤੇ ਵਰਕਰਾਂ ਨੇ ਵੀ ਪ੍ਰਸ਼ਾਸਨ ਦਾ ਧੰਨਵਾਦ ਕਰਦਿਆਂ ਲੋਕਾਂ ਤੇ ਵੋਟਰਾਂ ਨੂੰ ਇਸ ਗੱਲ ਦੀ ਵਧਾਈ ਦਿੱਤੀ ਕਿ ਉਨ੍ਹਾਂ ਜਿਸ ਤਰ੍ਹਾਂ ਚੋਣਾਂ ਸ਼ਾਂਤੀਪੂਰਵਕ ਢੰਗ ਨਾਲ ਨੇਪਰੇ ਚਾੜ੍ਹੀਆਂ, ਇਸੇ ਤਰ੍ਹਾਂ ਹੀ ਵੋਟਾਂ ਦੀ ਗਿਣਤੀ ਵੀ ਸਹੀ ਢੰਗ ਨਾਲ ਨੇਪਰੇ ਚਾੜ੍ਹਨ |
Ad Position 22
No active advertisement
ਪਿਛਲੀ ਖ਼ਬਰ ਖੇਤਾਂ 'ਚ ਕਣਕ ਦੇ ਨਾੜ ਨੂੰ ਲਗਾਈ ਅੱਗ ਰਾਹਗੀਰਾਂ ਲਈ ਬਣੀ ਪ੍ਰੇਸ਼ਾਨੀ ਅਗਲੀ ਖ਼ਬਰ ਮਲੋਟ ਦੇ ਵਾਰਡ ਨੰਬਰ 22 ਤੇ 23 (ਪਤੀ-ਪਤਨੀ) ਦੇ ਨਤੀਜਿਆਂ 'ਤੇ ਰਹੇਗੀ ਵਿਸ਼ੇਸ਼ ਨਜ਼ਰ
Ad Position 24