ਫ਼ਰੀਦਕੋਟ, 31 ਮਈ (ਹਰਮਿੰਦਰ ਸਿੰਘ ਮਿੰਦਾ)-ਜ਼ਿਲ੍ਹਾ ਰੈਡ ਕਰਾਸ ਸੀਨੀਅਰ ਸਿਟੀਜਨ ਵੈਲਫ਼ੇਅਰ ਕਲੱਬ ਫ਼ਰੀਦਕੋਟ ਵਲੋਂ ਮਈ ਮਹੀਨੇ 'ਚ ਜਨਮੇ ਮੈਂਬਰਾਂ ਦਾ ਜਨਮ ਦਿਨ ਮਨਾਇਆ ਗਿਆ | ਕਲੱਬ ਪ੍ਰਧਾਨ ਅਸ਼ੋਕ ਚਾਵਲਾ ਨੇ ਆਏ ਹੋਏ ਮੈਂਬਰਾਂ ਦਾ ਸਵਾਗਤ ਕਰਦਿਆਂ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ | ਇਸ ਮੌਕੇ ਪਰਮਜੀਤ ਸਿੰਘ ਸਰਾਂ, ਜਗਦੀਸ਼ ਸਿੰਘ ਬੇਦੀ, ਸੁਖਵੰਤ ਸਿੰਘ ਬਰਾੜ ਸੇਵਾ ਮੁਕਤ ਹੋਮਗਾਰਡ ਵਿਭਾਗ, ਪਿ੍ੰਸੀਪਲ ਨਵਦੀਪ ਸ਼ਰਮਾ, ਰਾਜੇਸ਼ ਧਿੰਗੜਾ ਅਤੇ ਗੁਰਦੇਵ ਸਿੰਘ ਦਾ ਜਨਮ ਦਿਨ ਮਨਾਇਆ ਗਿਆ | ਇਸ ਮੌਕੇ ਪਿ੍ੰਸੀਪਲ ਸ਼ਾਮ ਸੁੰਦਰ ਕਾਲੜਾ, ਹਰਮੀਤ ਸਿੰਘ ਕੰਗ, ਮੁਖਤਿਆਰ ਸਿੰਘ ਵੰਗੜ, ਡਾ. ਐਸ. ਪੀ. ਐਸ. ਸੰਧੂ ਅਤੇ ਵਿਦਿਆ ਰਤਨ ਦੇਵਗਨ ਨੇ ਵਿਚਾਰ ਪੇਸ਼ ਕੀਤੇ | ਸਟੇਜ ਸਕੱਤਰ ਦੀ ਭੂਮਿਕਾ ਸਰਿੰਦਰਪਾਲ ਸ਼ਰਮਾ ਨੇ ਨਿਭਾਈ | ਇਸ ਮੌਕੇ ਸਵਰਨ ਸਿੰਘ ਵੰਗੜ, ਡਾ. ਅਜੀਤ ਸਿੰਘ ਗਿੱਲ, ਰਾਜੇਸ਼ ਧਿੰਗੜਾ, ਹਰਪਾਲ ਸਿੰਘ ਪਾਲੀ, ਸੁਰਜੀਤ ਸਿੰਘ, ਗੋਬਿੰਦ ਰਾਮ ਸ਼ਰਮਾ, ਦਵਿੰਦਰ ਗਾਂਧੀ, ਕਾਲਾ ਗੇਰਾ, ਇੰਜ. ਜੀਤ ਸਿੰਘ, ਪਿ੍ੰਸੀਪਲ ਕਿ੍ਸ਼ਨ ਲਾਲ ਬਕੋਲੀਆ, ਮਨਜੀਤ ਇੰਦਰ ਸਿੰਘ ਵਾਲੀਆ, ਇੰਜ. ਅਜਮੇਰ ਸਿੰਘ ਚੌਹਾਨ, ਨਰਿੰਦਰ ਸਿੰਘ ਗਿੱਲ, ਸ਼ਾਮ ਦਾਸ ਨਾਰੰਗ, ਇੰਜ. ਕੁਲਬੀਰ ਸਿੰਘ ਵੜੈਚ, ਅਸ਼ੋਕ ਵਧਵਾ, ਰਾਜੇਸ਼ ਕੁਮਾਰ ਸੁਖੀਜਾ, ਟੇਕ ਚੰਦ, ਬਿੱਕਰ ਸਿੰਘ ਸਰਾਂ, ਰਾਜਾ ਰਵਿੰਦਰ ਸਿੰਘ, ਪਿ੍ੰਸੀਪਲ ਵਿਨੋਦ ਸਿੰਗਲਾ, ਉਪਿੰਦਰ ਪਾਲ ਸਿੰਘ ਉਬਰਾਏ, ਬਲਦੇਵ ਸਿੰਘ ਸੇਖੋਂ, ਕੁਲਵੰਤ ਸਿੰਘ ਬਰਾੜ ਹਾਜ਼ਰ ਸਨ |