07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2026

ਡੀਜ਼ਲ ਪੈਟਰੋਲ ਦੀਆਂ ਕੀਮਤਾਂ ਵਧਾ ਕੇ ਕੇਂਦਰ ਨੇ ਮਾਰਿਆਂ ਲੋਕਾਂ ਦੀਆਂ ਜੇਬਾਂ ਤੇ ਡਾਕਾ-ਸਮਾਧ ਭਾਈ, ਨੱਥੂਵਾਲਾ, ਮਾਹਲਾ

Ad Position 21
repet_subhas-goyals [Copy P29]
ਅਜੀਤ ਡੈਸਕ 01-06-2026
ਨੱਥੂਵਾਲਾ ਗਰਬੀ, 31 ਮਈ (ਨਵਦੀਪ ਸਿੰਘ)-ਪਿਛਲੇ ਦਿਨਾਂ ਤੋਂ ਕੇਂਦਰ ਸਰਕਾਰ ਵਲੋਂ ਪੈਟਰੋਲ-ਡੀਜ਼ਲ ਦੀਆਂ ਹਰ ਰੋਜ ਵਧਾਈਆਂ ਜਾ ਰਹੀਆਂ ਕੀਮਤਾਂ ਆਮ ਲੋਕਾਂ ਦੀਆਂ ਜੇਬਾਂ ਤੇ ਡਾਕਾ ਹੈ | ਇਹ ਪ੍ਰਗਟਾਵਾ ਵਿਧਾਨ ਸਭਾ ਹਲਕਾ ਬਾਘਾ ਪੁਰਾਣਾ ਤੋਂ ਕਾਂਗਰਸ ਦੇ ਸੀਨੀ. ਆਗੂ ਭੋਲਾ ਸਿੰਘ ਬਰਾੜ, ਸੀਨੀ. ਆਗੂ ਜਸਵੀਰ ਸਿੰਘ ਨੱਥੂਵਾਲਾ ਅਤੇ ਇਕਬਾਲ ਸਿੰਘ ਮਾਹਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ | ਉਨ੍ਹਾਂ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰ ਵਲੋਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿਚ ਲਗਾਤਾਰ ਕੀਤੇ ਜਾ ਰਹੇ ਵਾਧੇ ਨਾਲ ਲੋਕਾਂ ਦੀ ਰੋਜ਼ਮਰਾ ਦੀ ਜ਼ਿੰਦਗੀ ਪ੍ਰਭਾਵਿਤ ਹੋਈ ਹੈ | ਆਗੂਆਂ ਨੇ ਕਿਹਾ ਹੈ ਕਿ ਪਿਛਲੇ 3 ਮਹੀਨਿਆਂ ਵਿਚ ਡੀਜ਼ਲ ਦੀ ਕੀਮਤ ਵਿਚ 12-13 ਰੁਪਏ ਵਾਧਾ ਹੋ ਚੁੱਕਾ ਹੈ | ਉਨ੍ਹਾਂ ਕਿਹਾ ਕਿ ਕਿਸਾਨ ਵੀਰਾਂ ਦੇ ਹਰ ਰੋਜ ਵਰਤੇ ਜਾਣ ਵਾਲੇ ਟਰੈਕਟਰ ਅਤੇ ਹੋਰ ਮਸ਼ੀਨਰੀ ਜੋ ਕਿ ਡੀਜ਼ਲ ਨਾਲ ਚੱਲਦੀ ਹੈ, ਉਸ ਵਿਚ ਇੰਨਾ ਮਹਿੰਗਾ ਡੀਜ਼ਲ ਪਾਉਣਾ ਬਹੁਤ ਮੁਸ਼ਕਿਲ ਹੈ | ਆਗੂਆਂ ਨੇ ਕਿਹਾ ਕੇ ਇਕ ਕਿੱਲੇ ਝੋਨੇ ਦੀ ਲਵਾਈ ਦਾ ਖਰਚਾ 2000 ਰੁਪਏ ਤੋਂ ਵੱਧ ਗਿਆ ਹੈ ਅਤੇ ਕਿਸਾਨ ਵੀਰ ਇੰਨਾ ਮਹਿੰਗਾ ਡੀਜ਼ਲ ਫੂਕ ਕੇ ਕਿਵੇਂ ਖਰਚੇ ਪੂਰੇ ਕਰੇਗਾ ਕਿਉਂਕਿ ਡੀਜ਼ਲ ਮਹਿੰਗਾ ਹੋਣ ਨਾਲ ਜੁਤਾਈ, ਵਹਾਈ, ਗਹਾਈ, ਢੁਆਈ ਸਭ ਕੁਝ ਮਹਿੰਗਾ ਹੋ ਗਿਆ | ਉਨ੍ਹਾਂ ਕਿਹਾ ਸੀ 2+50 ਫ਼ੀਸਦੀ ਫ਼ਾਰਮੂਲੇ ਤਹਿਤ ਐਮ.ਐਸ. ਪੀ. ਮਿਲਣੀ ਤਾਂ ਦੂਰ, ਲਾਗਤ ਵੀ ਪੂਰੀ ਨਹੀਂ ਹੋ ਰਹੀ | ਕੇਂਦਰ ਦੀ ਐਕਸਾਈਜ਼ ਡਿਊਟੀ ਤੇ ਸੂਬੇ ਦਾ ਵੈਟ ਮਿਲਾ ਕੇ 55 ਫ਼ੀਸਦੀ ਹਿੱਸਾ ਟੈਕਸ ਦਾ ਹੈ | ਸਰਕਾਰਾਂ ਕਿਸਾਨਾਂ ਦੀ ਕਮਾਈ 'ਤੇ ਡਾਕਾ ਮਾਰ ਰਹੀਆਂ ਹਨ ਕਿਉਂਕਿ ਕੱਚੇ ਤੇਲ ਦੀਆਂ ਅੰਤਰਰਾਸ਼ਟਰੀ ਕੀਮਤਾਂ ਘਟਣ ਦੇ ਬਾਵਜੂਦ ਦੇਸ਼ 'ਚ ਤੇਲ ਮਹਿੰਗਾ ਵੇਚ ਕੇ ਤੇਲ ਕੰਪਨੀਆਂ ਮੁਨਾਫ਼ਾ ਕਮਾ ਰਹੀਆਂ ਹਨ | ਡੀਜ਼ਲ 'ਤੇ ਕਿਸਾਨਾਂ ਨੂੰ ਕੋਈ ਸਬਸਿਡੀ ਨਹੀਂ | ਜਦੋਂ ਕਿ ਕਾਰਪੋਰੇਟ ਘਰਾਨਿਆਂ ਨੂੰ ਹਜ਼ਾਰਾਂ ਕਰੋੜ ਦੀ ਛੋਟ ਦਿੱਤੀ ਜਾਂਦੀ ਹੈ | ਆਗੂਆਂ ਨੇ ਕਿਹਾ ਕੇ ਕਿਸਾਨਾਂ ਤੋਂ ਇਲਾਵਾ ਵਪਾਰੀਆਂ, ਟਰਾਂਸਪੋਰਟਰਾਂ ਅਤੇ ਆਮ ਲੋਕਾਂ ਤੇ ਵੀ ਵੱਡਾ ਬੋਝ ਪਿਆ, ਕੇਂਦਰ ਦੀ ਭਾਜਪਾ ਅਤੇ ਪੰਜਾਬ ਦੀ ਆਪ ਸਰਕਾਰ ਕਿਸਾਨਾਂ, ਵਾਪਰੀਆਂ, ਟਰਾਂਸਪੋਰਟਰਾਂ ਅਤੇ ਆਮ ਲੋਕਾਂ ਨੂੰ ਮਹਿੰਗਾਈ ਤੋਂ ਬਚਾਉਣ ਕੋਈ ਨੀਤੀ ਨਹੀਂ ਲਿਆ ਸਕੀਆਂ ਅਤੇ ਦੋਨੋਂ ਸਰਕਾਰਾਂ ਦੇ ਆਗੂਆਂ ਨੇ ਲੋਕਾਂ ਦੀ ਕੋਈ ਸਾਰ ਨਹੀਂ ਲਈ |
Ad Position 22
No active advertisement
ਪਿਛਲੀ ਖ਼ਬਰ ਨਗਰ ਨਿਗਮ ਮੋਗਾ ਚੋਣਾਂ ਵਿਚ ਆਪ ਉਮੀਦਵਾਰਾਂ ਦੀ ਵੱਡੀ ਜਿੱਤ ਕੀਤੇ ਵਿਕਾਸ ਕਾਰਜਾਂ 'ਤੇ ਮੋਹਰ ਲੱਗੀ-ਕੁਲਵੰਤ ਰਾਮਗੜ੍ਹੀਆ... ਅਗਲੀ ਖ਼ਬਰ ਵੋਟਰ ਸੂਚੀ ਦੀ ਸਪੈਸ਼ਲ ਇਨਟੈਨਸਿਵ ਰਿਵੀਜ਼ਨ ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮੋਗਾ ਵਿਖੇ ਹੈਲਪ ਡੈਸਕ ਸਥਾਪਤ
Ad Position 24