08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਵਿਧਾਨ ਸਭਾ ਹਲਕਾ ਮੋਗਾ ਦੇ ਬੂਥ 96 ਤੋਂ 99 ਤਬਦੀਲ • ਪਹਿਲਾਂ ਆਦਰਸ਼ ਸਕੂਲ ਤੇ ਹੁਣ ਬੱਸ ਸਟੈਂਡ ਸਾਹਮਣੇ ਬਲੂਮਿੰਗ ਬਡਜ਼ ਸਕੂਲ ਨਵਾਂ ਸਥਾਨ • ਮੌਕੇ 'ਤੇ ਚਾਰ ਬੂਥ ਲੈਵਲ ਅਫ਼ਸਰ ਮੌਜੂਦ, ਸਿਆਸੀ ਪਾਰਟੀ ਦਾ ਕੋਈ ਵੀ ਨੁਮਾਇੰਦਾ ਨਹੀਂ <br/>

Ad Position 21
repet_subhas-goyals [Copy P29]
ਅਜੀਤ ਡੈਸਕ 08-06-2026
ਮੋਗਾ, 7 ਜੂਨ (ਸੁਰਿੰਦਰਪਾਲ ਸਿੰਘ)-ਵਿਧਾਨ ਸਭਾ ਹਲਕਾ ਮੋਗਾ ਦੇ ਬੂਥ ਨੰਬਰ 96 ਤੋਂ 99 ਦਾ ਸਥਾਨ ਬਦਲੀ ਕਰ ਕੇ ਬੱਸ ਸਟੈਂਡ ਦੇ ਸਾਹਮਣੇ ਅੰਮਿ੍ਤਸਰ ਰੋਡ 'ਤੇ ਬਲੂਮਿੰਗ ਬਡਜ਼ ਸਕੂਲ ਕਰ ਦਿੱਤਾ ਹੈ ਜੋ ਪਹਿਲਾਂ ਆਦਰਸ਼ ਸਕੂਲ ਜੀ.ਟੀ. ਰੋਡ ਵਿਚ ਹੁੰਦੇ ਸਨ, ਉਹ ਸਕੂਲ ਮਾਲਕਾਂ ਨੇ ਵੇਚ ਦਿੱਤਾ ਹੈ | ਇਸ ਸਬੰਧ ਵਿਚ ਜਾਣਕਾਰੀ ਦਿੰਦਿਆਂ ਗਿਆਨ ਸਿੰਘ ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਬਦਲੇ ਪੋਲਿੰਗ ਬੂਥਾਂ ਸਬੰਧੀ ਵੋਟਰਾਂ ਨੂੰ ਕੋਈ ਸੂਚਨਾ ਨਹੀਂ ਦਿੱਤੀ ਗਈ | ਬਲੂਮਿੰਗ ਬਡਜ਼ ਸਕੂਲ ਵਿਚ ਪੋਲਿੰਗ ਬੂਥ 96 ਦੇ ਬੀ.ਐਲ.ਓ. ਹਰਜੀਤ ਸਿੰਘ, ਵਾਰਡ ਨੰਬਰ 47 ਪੋਲਿੰਗ ਬੂਥ 97 ਦੇ ਬੀ.ਐਲ ਓ. ਸੰਦੀਪ ਸਿੰਘ, ਵਾਰਡ ਨੰਬਰ 3 ਬੂਥ ਨੰਬਰ 98 ਦੇ ਬੀ.ਐਲ.ਓ. ਵਾਸ ਮਸੀਹ, ਵਾਰਡ ਨੰਬਰ 47 ਅਤੇ ਪੋਲਿੰਗ ਬੂਥ ਨੰਬਰ 99 ਦੇ ਬੀ.ਐਲ.ਓ. ਪਲਵਿੰਦਰ ਸਿੰਘ ਵਾਰਡ ਨੰਬਰ 3 ਵੋਟਰ ਸੂਚੀਆਂ ਦੀ ਪੜਤਾਲ ਲਈ ਹਾਜ਼ਰ ਸਨ | ਇੱਥੇ ਵਰਨਣਯੋਗ ਹੈ ਕਿ ਭਾਰਤੀ ਚੋਣ ਕਮਿਸ਼ਨ ਵਲੋਂ ਪੰਜਾਬ ਰਾਜ ਵਿਚ ਵੋਟਰ ਸੂਚੀਆਂ ਦੀ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਲਈ ਪ੍ਰੀ ਐਸ.ਆਈ.ਆਰ. ਦਾ ਕੰਮ ਜਾਰੀ ਕਰਨ ਤੋਂ ਪਹਿਲਾਂ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਦੇ ਉਦੇਸ਼ ਅਨੁਸਾਰ ਹਰੇਕ ਯੋਗ ਨਾਗਰਿਕ ਨੂੰ ਵੋਟਰ ਸੂਚੀ ਵਿਚ ਸ਼ਾਮਿਲ ਕਰਨਾ ਅਤੇ ਅਯੋਗ ਵੋਟਰਾਂ ਨੂੰ ਸੂਚੀ ਵਿਚੋਂ ਬਾਹਰ ਕਰਨਾ ਹੈ | ਪੰਜਾਬ ਰਾਜ ਵਿਚ 2003 ਦੀ ਵੋਟਰ ਸੂਚੀ ਦੇ ਮੌਜੂਦਾ ਵੋਟਰਾਂ ਦੀ ਮੈਪਿੰਗ ਲਈ ਪ੍ਰੀ-ਐਸ.ਆਈ.ਆਰ. ਪ੍ਰੋਗਰਾਮ ਚੱਲ ਰਿਹਾ ਹੈ | ਇਸ ਪ੍ਰੋਗਰਾਮ ਤਹਿਤ ਵੋਟਰਾਂ ਦੀ ਮੈਪਿੰਗ ਫ਼ੀਸਦ ਵਧਾਉਣ ਲਈ ਅੱਜ ਐਤਵਾਰ ਨੂੰ ਸਾਰੇ ਪੋਲਿੰਗ ਬੂਥਾਂ 'ਤੇ ਵਿਸ਼ੇਸ਼ ਕੈਂਪ ਆਯੋਜਿਤ ਕੀਤੇ ਗਏ ਹਨ ਜਿੱਥੇ ਸਬੰਧਿਤ ਬੀ.ਐਲ.ਓ. ਹਾਜ਼ਰ ਰਹਿ ਕੇ ਮੈਪਿੰਗ ਪ੍ਰਤੀਸ਼ਤਤਾ ਵਧਾਉਣ ਲਈ ਯਤਨਸ਼ੀਲ ਰਹੇ | ਇਸ ਸਬੰਧੀ ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਮੋਗਾ ਸਾਗਰ ਸੇਤੀਆ ਨੇ ਜ਼ਿਲ੍ਹੇ ਦੀਆਂ ਸਾਰੀਆਂ ਰਾਜਨੀਤਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਅਹਿਮ ਮੀਟਿੰਗ ਕੀਤੀ ਸੀ | ਉਨ੍ਹਾਂ ਰਾਜਨੀਤਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਕੈਂਪਾਂ ਵਿਚ ਆਪਣੇ ਬੀ.ਐਲ.ਓ. ਦੁਆਰਾ ਸਹਿਯੋਗ ਦੇਣ ਲਈ ਕਿਹਾ ਗਿਆ ਸੀ, ਪਰ ਹੈਰਾਨੀਜਨਕ ਹੈ ਕਿਸੇ ਵੀ ਸਿਆਸੀ ਪਾਰਟੀ ਦਾ ਨੁਮਾਇੰਦਾ ਨਜ਼ਰ ਨਹੀਂ ਆਇਆ | ਇੰਟੈਂਸਿਵ ਰਿਵੀਜ਼ਨ ਦੇ ਸੋਧੇ ਸ਼ਡਿਊਲ ਅਨੁਸਾਰ ਹੁਣ 25 ਜੂਨ ਤੋਂ 24 ਜੁਲਾਈ 2026 ਤੱਕ ਸਮੂਹ ਬੀ.ਐਲ.ਓ. ਘਰ-ਘਰ ਜਾਣਗੇ | ਪੋਲਿੰਗ ਸਟੇਸ਼ਨਾਂ ਦੀ ਰੇਸ਼ਨਲਾਜੀਏਸ਼ਨ 24 ਜੁਲਾਈ 2026 ਤੱਕ ਕੀਤੀ ਜਾਵੇਗੀ | ਵੋਟਰ ਸੂਚੀ ਦਾ ਖਰੜਾ 3 ਅਗਸਤ 2026 ਨੂੰ ਪ੍ਰਕਾਸ਼ਿਤ ਕੀਤਾ ਜਾਵੇਗਾ | ਅੱਜ ਮੌਕੇ 'ਤੇ ਵੇਖਿਆ ਵੋਟਰਾਂ ਵਿਚ ਉਤਸ਼ਾਹ ਨਜ਼ਰ ਨਹੀਂ ਆਇਆ |

Ad Position 22
No active advertisement
ਪਿਛਲੀ ਖ਼ਬਰ ਅਕਾਲੀ ਲੀਡਰਸ਼ਿਪ ਨੇ ਬੇਰੁਜ਼ਗਾਰ ਲਾਈਨਮੈਨਾਂ 'ਤੇ ਕੀਤੇ ਅੰਨ੍ਹੇਵਾਹ ਲਾਠੀਚਾਰਜ ਖ਼ਿਲਾਫ਼ ਘੇਰੀ ਪੰਜਾਬ ਦੀ ਆਪ ਸਰਕਾਰ ਅਗਲੀ ਖ਼ਬਰ ਪੁਲਿਸ ਤੇ ਪੰਚਾਇਤ ਦੀ ਹੋਈ ਅਹਿਮ ਮੀਟਿੰਗ, ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਹੋਵੇ ਸਖ਼ਤ ਕਾਰਵਾਈ <br/>
Ad Position 24