05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਡੀ.ਏ.ਵੀ. ਸਕੂਲ ਕੋਟਕਪੂਰਾ ਨੇ ਵਿਦਿਆਰਥੀਆਂ ਦਾ ਮਨਾਲੀ ਫ਼ੇਰਾ ਲਗਵਾਇਆ <br/>

Ad Position 21
repet_subhas-goyals [Copy P29]
ਅਜੀਤ ਡੈਸਕ 10-06-2026
ਕੋਟਕਪੂਰਾ, 9 ਜੂਨ (ਮੋਹਰ ਸਿੰਘ ਗਿੱਲ, ਮੇਘਰਾਜ)-ਡੀ.ਏ.ਵੀ ਪਬਲਿਕ ਸਕੂਲ ਕੋਟਕਪੂਰਾ ਵਿਖੇ ਪਿ੍ੰਸੀਪਲ ਡਾ. ਰਾਜਵੀਰ ਸਿੰਘ ਕੰਗ ਦੀ ਯੋਗ ਅਗਵਾਈ ਹੇਠ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਲਈ ਵਿੱਦਿਅਕ ਅਤੇ ਮਨੋਰੰਜਨ ਭਰਪੂਰ ਫ਼ੇਰਾ ਮਨਾਲੀ (ਹਿਮਾਚਲ ਪ੍ਰਦੇਸ) ਕਰਵਾਇਆ ਗਿਆ, ਜਿਸ ਦਾ ਵਿਦਿਆਰਥੀਆਂ ਦੇ ਮਨਾਂ ਦੇ ਸਦੀਵੀ ਪ੍ਰਭਾਵ ਬਣਿਆ | ਇਸ ਟੂਰ ਦੌਰਾਨ ਵਿਦਿਆਰਥੀਆਂ ਨੇ ਕੁਦਰਤੀ ਸੁੰਦਰਤਾ, ਇਤਿਹਾਸਕ ਸਥਾਨਾਂ ਅਤੇ ਸਥਾਨਕ ਸੱਭਿਆਚਾਰ ਬਾਰੇ ਮਹੱਤਵਪੂਰਨ ਜਾਣਕਾਰੀ ਪ੍ਰਾਪਤ ਕੀਤੀ | ਵਿਦਿਆਰਥੀਆਂ ਨੇ ਮਨਾਲੀ, ਸੋਲੰਗ ਵੈਲੀ, ਅਟਲ ਟਨਲ, ਰੋਹਤਾਂਗ, ਹਡਿੰਬਾ ਦੇਵੀ ਮੰਦਰ, ਮਨੀਕਰਨ ਸਾਹਿਬ ਅਤੇ ਹੋਰ ਪ੍ਰਸਿੱਧ ਸੈਰ-ਸਪਾਟਾ ਸਥਾਨਾਂ ਦਾ ਦੌਰਾ ਕੀਤਾ | ਬਰਫ਼ ਨਾਲ ਢਕੇ ਪਹਾੜਾਂ ਅਤੇ ਮਨਮੋਹਕ ਵਾਦੀਆਂ ਦੇ ਨਜ਼ਾਰਿਆਂ ਨੇ ਵਿਦਿਆਰਥੀਆਂ ਨੂੰ ਖ਼ੂਬ ਆਕਰਸ਼ਿਤ ਕੀਤਾ | ਇਸ ਟੂਰ ਦੌਰਾਨ ਵਿਦਿਆਰਥੀਆਂ ਨੂੰ ਹਿਮਾਚਲ ਪ੍ਰਦੇਸ਼ ਦੀ ਸੱਭਿਆਚਾਰਕ ਵਿਰਾਸਤ ਅਤੇ ਲੋਕ ਜੀਵਨ ਨੂੰ ਵੀ ਨੇੜਿਓਾ ਜਾਨਣ ਦਾ ਮੌਕਾ ਮਿਲਿਆ | ਸਕੂਲ ਦੇ ਪਿ੍ੰਸੀਪਲ ਨੇ ਦੱਸਿਆ ਕਿ ਅਜਿਹੇ ਵਿਦਿਅਕ ਟੂਰ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਬਹੁਤ ਮਹੱਤਵਪੂਰਨ ਹੁੰਦੇ ਹਨ | ਇਨ੍ਹਾਂ ਰਾਹੀਂ ਵਿਦਿਆਰਥੀਆਂ ਦੇ ਵਿਚ ਆਤਮ-ਵਿਸ਼ਵਾਸ, ਅਨੁਸਾਸ਼ਨ, ਲੀਡਰਸ਼ਿਪ ਅਤੇ ਏਕਤਾ ਦੀ ਭਾਵਨਾ ਦਾ ਵਿਕਾਸ ਹੁੰਦਾ ਹੈ | ਟੂਰ ਦੀ ਸਫ਼ਲਤਾ ਲਈ ਅਧਿਆਪਕਾ ਸ਼ਿਲਪੀ ਗਰਗ, ਸ਼ੀਨਮ ਗੋਇਲ, ਬਿਪਨਪ੍ਰੀਤ ਕੌਰ, ਸੁਖਜੀਤ ਕੌਰ, ਤੀਰਥ ਸਿੰਘ ਗਿੱਲ, ਮਾਨਵਿੰਦਰ ਸਿੰਘ ਅਤੇ ਦਿਨੇਸ਼ ਗਰਗ ਨੂੰ ਵਧਾਈ ਦਿੱਤੀ | ਵਿਦਿਆਰਥੀਆਂ ਦੇ ਮਾਪਿਆਂ ਨੇ ਸਕੂਲ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ | ਟੂਰ ਤੋਂ ਵਾਪਸ ਆਏ ਵਿਦਿਆਰਥੀਆਂ ਨੇ ਇਸ ਯਾਤਰਾ ਨੂੰ ਆਪਣੇ ਜੀਵਨ ਦੀ ਇਕ ਅਭੁੱਲ ਅਤੇ ਗਿਆਨਵਰਧਕ ਯਾਤਰਾ ਦੱਸਦਿਆਂ ਸਕੂਲ ਦੇ ਪਿ੍ੰਸੀਪਲ ਦਾ ਤਹਿ ਦਿਲੋਂ ਧੰਨਵਾਦ ਕੀਤਾ |

Ad Position 22
No active advertisement
ਪਿਛਲੀ ਖ਼ਬਰ ਰੰਗ ਹਰਜਿੰਦਰ ਸਪੈਸ਼ਲ ਇੰਟੈਂਸਿਵ ਰਵੀਜ਼ਨ-2026 ਲਈ ਜ਼ਿਲ੍ਹਾ ਅਬੈਂਸਡਰ ਨਿਯੁਕਤ <br/> ਅਗਲੀ ਖ਼ਬਰ ਮਨਿਸਟਰੀਅਲ ਪੈਨਸ਼ਨਰਾਂ ਵਲੋਂ ਪਟਿਆਲਾ ਲਾਠੀਚਾਰਜ ਦੀ ਨਿਖੇਧੀ
Ad Position 24