08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਮਲੋਟ ਦੇ ਵਾਰਡ ਨੰਬਰ 19 ਵਿਚ ਪੀਣ ਵਾਲੇ ਪਾਣੀ ਤੋਂ ਲੋਕ ਪ੍ਰੇਸ਼ਾਨ

Ad Position 21
repet_subhas-goyals [Copy P29]
ਅਜੀਤ ਡੈਸਕ 12-06-2026
ਮਲੋਟ, 11 ਜੂਨ (ਅਜਮੇਰ ਸਿੰਘ ਬਰਾੜ)-ਅੰਤਾਂ ਦੀ ਪੈ ਰਹੀ ਗਰਮੀ ਵਿਚ ਗੁਰੂ ਰਵਿਦਾਸ ਨਗਰ ਵਾਰਡ ਨੰਬਰ 19 ਦੇ ਮੁਹੱਲਾ ਵਾਸੀ ਪੀਣ ਵਾਲੇ ਪਾਣੀ ਤੋਂ ਬੇਹੱਦ ਪ੍ਰੇਸ਼ਾਨ ਹਨ | ਮੁਹੱਲਾ ਵਾਸੀਆਂ ਨੇ ਦੱਸਿਆ ਕਿ ਉਹ ਕਾਫ਼ੀ ਮਹੀਨਿਆਂ ਤੋਂ ਪੀਣ ਵਾਲੇ ਪਾਣੀ ਤੋਂ ਤੰਗ ਹਨ | ਪੀਣ ਵਾਲਾ ਪਾਣੀ ਕਦੇ-ਕਤਾਈ ਆਉਂਦਾ ਹੈ | ਮੁਹੱਲਾ ਵਾਸੀਆਂ ਨੇ ਇਸ ਸੰਬੰਧੀ ਦੱਸਿਆ ਕਿ ਧਰਤੀ ਹੇਠਲਾ ਪਾਣੀ ਪੀਣ ਯੋਗ ਨਹੀਂ ਤੇ ਜਲਘਰ ਦਾ ਪਾਣੀ ਨਾਮਾਤਰ ਆਉਂਦਾ ਹੈ, ਜਿਸ ਕਰਕੇ ਉਹ ਕੱਪੜੇ ਧੋਣ ਤੇ ਨਹਾਉਣ ਤੋਂ ਇਲਾਵਾ ਅੱਤ ਦੀ ਗਰਮੀ ਕਰਕੇ ਬੇਹੱਦ ਪ੍ਰੇਸ਼ਾਨ ਹਨ | ਮੁਹੱਲੇ ਦੇ ਵਾਸੀ ਬਾਬੂ ਰਾਮ, ਰਾਜੂ, ਸੁਨੀਲ ਕੁਮਾਰ, ਸ਼ਨੀ ਤੋਂ ਇਲਾਵਾ ਸਰੋਜ ਰਾਣੀ, ਬਿਮਲਾ ਰਾਣੀ ਤੇ ਹੋਰ ਔਰਤਾਂ ਨੇ ਦੱਸਿਆ ਕਿ 6 ਮਹੀਨੇ ਦਾ ਸਮਾਂ ਹੋ ਗਿਆ ਹੈ ਕਿ ਉਨ੍ਹਾਂ ਦੇ ਘਰਾਂ ਵਿਚ ਪੀਣ ਵਾਲਾ ਪਾਣੀ ਨਹੀਂ ਆ ਰਿਹਾ | ਜੇਕਰ ਪਾਣੀ ਕਦੇ ਆਉਂਦਾ ਹੈ ਤਾਂ ਪਾਣੀ ਸਾਫ਼ ਨਹੀਂ ਹੁੰਦਾ, ਸਗੋਂ ਗੰਧਲਾ ਤੇ ਕਈ ਵਾਰੀ ਕਾਲਾ ਪਾਣੀ ਉਨ੍ਹਾਂ ਦੇ ਘਰਾਂ ਵਿਚ ਆਉਂਦਾ ਹੈ | ਇਨ੍ਹਾਂ ਔਰਤਾਂ ਤੇ ਹੋਰ ਮੁਹੱਲਾ ਵਾਸੀਆਂ ਨੇ ਦੱਸਿਆ ਕਿ 10 ਰੁਪਏ ਦੀ ਇਕ ਪਾਣੀ ਦੀ ਬਾਲਟੀ ਦੇ ਹਿਸਾਬ ਨਾਲ ਉਹ ਮੁੱਲ ਲੈ ਕੇ ਪਾਣੀ ਵਰਤਦੇ ਹਨ | ਉਨ੍ਹਾਂ ਦੱਸਿਆ ਕਿ ਜ਼ਿਆਦਾਤਰ ਪਰਿਵਾਰ ਮਜ਼ਦੂਰੀ ਕਰਦੇ ਹਨ ਅਤੇ ਰੋਜ਼ਾਨਾ ਕਈ ਵਾਰ 200 ਰੁਪਏ ਤੱਕ ਦਾ ਪਾਣੀ ਵੀ ਮੁੱਲ ਲੈਣਾ ਪੈ ਜਾਂਦਾ ਹੈ, ਕਿਉਂਕਿ ਇਸ ਗਰਮੀ ਦੇ ਮੌਸਮ ਵਿਚ ਪਾਣੀ ਤੋਂ ਬਿਨਾਂ ਗੁਜ਼ਾਰਾ ਕਰਨਾ ਬਹੁਤ ਔਖਾ ਹੋ ਗਿਆ ਹੈ | ਵਾਰਡ ਨੰਬਰ 19 ਦੇ ਵਾਸੀਆਂ ਨੇ ਦੱਸਿਆ ਕਿ ਧਰਤੀ ਹੇਠਲਾ ਪਾਣੀ ਪੀਤਾ ਹੀ ਨਹੀਂ ਜਾਂਦਾ ਤੇ ਜੇਕਰ ਕੋਈ ਮਜ਼ਬੂਰੀਵੱਸ ਪੀਂਦਾ ਵੀ ਹੈ ਤਾਂ ਉਹ ਇਨ੍ਹਾਂ ਖ਼ਰਾਬ ਹੁੰਦਾ ਹੈ ਕਿ ਉਸ ਨਾਲ ਦੰਦ ਵੀ ਖ਼ਰਾਬ ਹੁੰਦੇ ਹਨ ਤੇ ਚਮੜੀ ਦਾ ਰੋਗ ਵੀ ਹੋ ਜਾਂਦਾ ਹੈ | ਔਰਤਾਂ ਨੇ ਕਿਹਾ ਕਿ ਇਹ ਵੀ ਕਿਹਾ ਕਿ ਪਿੱਛੇ ਜਿਹੇ ਨਗਰ ਪਾਲਿਕਾ ਦੀਆਂ ਵੋਟਾਂ ਵੇਲੇ ਉਨ੍ਹਾਂ ਨੇ ਇਸ ਸੰਬੰਧੀ ਸਮੇਂ ਦੀ ਸਰਕਾਰ ਨੂੰ ਵਾਰ-ਵਾਰ ਕਿਹਾ ਤੇ 10-15 ਔਰਤਾਂ ਇਕੱਠੀਆਂ ਹੋ ਕੇ ਨਗਰ ਪਾਲਿਕਾ ਦਫ਼ਤਰ ਵੀ ਗਈਆਂ, ਪਰ ਕੋਈ ਮਸਲਾ ਹੱਲ ਨਾ ਕੀਤਾ ਗਿਆ ਅਤੇ ਇਕੋ ਹੀ ਜਵਾਬ ਕਿ ਪਾਣੀ ਵਾਲੀਆਂ ਪਾਈਪਾਂ ਪਾ ਰਹੇ ਹਾਂ ਪਾਣੀ ਆ ਜਾਵੇਗਾ, ਪਰ ਕਿੰਨੇ ਦਿਨ ਹੋਰ ਲੱਗਣਗੇ ਇਸ ਬਾਰੇ ਕੋਈ ਸਾਫ਼ ਨਹੀਂ ਦੱਸਿਆ ਜਾਂਦਾ | ਵੋਟਾਂ ਲੰਘ ਗਈਆਂ, ਪਰ ਉਨ੍ਹਾਂ ਦੇ ਵਾਰਡ ਨੰਬਰ 19 ਵੱਲ ਸਰਕਾਰ ਨੇ ਕੋਈ ਧਿਆਨ ਨਹੀਂ ਦਿੱਤਾ | ਪ੍ਰੇਸ਼ਾਨ ਹੋਈਆਂ ਬੇਸ਼ੱਕ ਸਮੇਂ ਦੀ ਸਰਕਾਰ ਵਲੋਂ ਵਿਕਾਸ ਕਾਰਜਾਂ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ, ਪਰ ਵਾਰਡ ਨੰਬਰ 19 ਅਤੇ ਇਸੇ ਤਰ੍ਹਾਂ ਹੀ ਵਾਰ ਨੰਬਰ 10 ਵਿਚ ਵੀ ਕਾਮਰੇਡ ਮਹਿੰਦਰ ਸਿੰਘ ਤੇ ਕੁਝ ਹੋਰ ਪਰਿਵਾਰਾਂ ਨੇ ਦੱਸਿਆ ਕਿ ਉਹ ਵੀ ਪੀਣ ਵਾਲੇ ਪਾਣੀ ਤੋਂ ਬੇਹਦ ਦੁਖੀ ਹਨ | ਇਨ੍ਹਾਂ ਲੋਕਾਂ ਲਈ ਪੀਣ ਵਾਲੇ ਪਾਣੀ ਦੀ ਮੁਸ਼ਕਿਲ ਸਭ ਤੋਂ ਵੱਡੀ ਤੇ ਚਿੰਤਾਜਨਕ ਹੈ | ਉਧਰ ਇਸ ਸੰਬੰਧੀ ਨਗਰ ਪਾਲਿਕਾ ਦੇ ਕਾਰਜ ਸਾਧਕਸਮੱਸਿਆ ਦੇ ਹੱਲ ਲਈ ਨਵੀਆਂ ਪਾਈਪਾਂ ਦਾ ਕੰਮ ਪੂਰੇ ਵੱਡੇ ਪੱਧਰ 'ਤੇ ਚੱਲ ਰਿਹਾ ਹੈ | ਉਮੀਦ ਹੈ ਕਿ ਇਕ ਮਹੀਨੇ ਵਿਚ ਕੰਮ ਸਮਾਪਤ ਹੋ ਜਾਵੇਗਾ ਤੇ ਪੀਣ ਵਾਲੇ ਪਾਣੀ ਦੀ ਸਮੱਸਿਆ ਹੱਲ ਹੋ ਜਵੇਗੀ |
Ad Position 22
No active advertisement
ਪਿਛਲੀ ਖ਼ਬਰ ਮਲੋਟ ਵਿਚ ਹਰੀ ਕ੍ਰਾਂਤੀ 'ਤੇ ਚੱਲ ਰਹੀ ਹੈ ਕੁਹਾੜੀ ਅਗਲੀ ਖ਼ਬਰ ਨਵੀਨ ਜਿੰਦਲ ਫਾਊਾਡੇਸ਼ਨ ਨੇ ਦੁਸੇਰਪੁਰ 'ਚ ਮੁਫ਼ਤ ਮੈਡੀਕਲ ਕੈਂਪ ਲਗਾਇਆ <br/>
Ad Position 24