08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਮਲੋਟ ਵਿਚ ਹਰੀ ਕ੍ਰਾਂਤੀ 'ਤੇ ਚੱਲ ਰਹੀ ਹੈ ਕੁਹਾੜੀ

Ad Position 21
repet_subhas-goyals [Copy P29]
ਅਜੀਤ ਡੈਸਕ 12-06-2026
ਮਲੋਟ, 11 ਜੂਨ (ਪਾਟਿਲ)-ਪ੍ਰਦੂਸ਼ਣ ਮੁਕਤ ਅਤੇ ਹਰੇ-ਭਰੇ ਵਾਤਾਵਰਨ ਦੀ ਦੁਹਾਈ ਦੇਣ ਵਾਲੀ ਸਰਕਾਰ ਤੇ ਸਥਾਨਕ ਪ੍ਰਸ਼ਾਸਨ ਦੇ ਨੱਕ ਹੇਠ ਮਲੋਟ ਵਿਖੇ ਦਰੱਖ਼ਤਾਂ ਦਾ ਉਜਾੜਾ ਲਗਾਤਾਰ ਜਾਰੀ ਹੈ | ਸਮੂਹ ਸਮਾਜ ਸੇਵੀ ਤੇ ਧਾਰਮਿਕ ਜਥੇਬੰਦੀਆਂ ਦੇ ਜ਼ਿਲ੍ਹਾ ਕੋਆਰਡੀਨੇਟਰ ਡਾ. ਸੁਖਦੇਵ ਸਿੰਘ ਗਿੱਲ ਨੇ ਪ੍ਰਸ਼ਾਸਨਿਕ ਬੇਰੁਖ਼ੀ 'ਤੇ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਦੱਸਿਆ ਕਿ ਬੀਤੇ ਦਿਨਾਂ ਤੋਂ ਜੀ.ਟੀ. ਰੋਡ ਮਲੋਟ ਵਿਖੇ ਵੱਡੇ-ਵੱਡੇ ਛਾਂਦਾਰ ਦਰੱਖ਼ਤਾਂ ਨੂੰ ਬੇਰਹਿਮੀ ਨਾਲ ਪੁੱਟੇ ਜਾਣ ਦਾ ਸਿਲਸਿਲਾ ਚੱਲ ਰਿਹਾ ਹੈ, ਪਰ ਅਫ਼ਸੋਸ ਦੀ ਗੱਲ ਹੈ ਕਿ ਵਾਤਾਵਰਨ ਪ੍ਰੇਮੀਆਂ ਤੇ ਸਮਾਜ ਸੇਵੀ ਸੰਸਥਾਵਾਂ ਦੇ ਤਿੱਖੇ ਵਿਰੋਧ ਦੇ ਬਾਵਜੂਦ ਵੀ ਪ੍ਰਸ਼ਾਸਨ ਦੇ ਕੰਨ 'ਤੇ ਜੂੰਅ ਨਹੀਂ ਸਰਕ ਰਹੀ | ਡਾ. ਗਿੱਲ ਨੇ ਦੱਸਿਆ ਕਿ ਅਜੇ ਮਲੋਟ ਦੀ ਦਾਣਾ ਮੰਡੀ ਨੇੜੇ ਨੈਸ਼ਨਲ ਹਾਈਵੇ 'ਤੇ ਸਾਲਾਂ ਪੁਰਾਣੇ ਲਾਏ ਦਰੱਖ਼ਤਾਂ ਨੂੰ ਪੁੱਟੇ ਜਾਣ ਦਾ ਮਾਮਲਾ ਸ਼ਾਂਤ ਵੀ ਨਹੀਂ ਸੀ ਹੋਇਆ ਕਿ ਅੱਜ ਮੱਕੜ ਪੈਲੇਸ ਦੇ ਸਾਹਮਣੇ ਦਰੱਖ਼ਤਾਂ ਨੂੰ ਜੜ੍ਹੋਂ ਪੁੱਟਣ ਦਾ ਇਕ ਹੋਰ ਨਵਾਂ ਮਾਮਲਾ ਸਾਹਮਣੇ ਆ ਗਿਆ ਹੈ | ਇਸ ਉਜਾੜੇ ਨੇ ਵਾਤਾਵਰਨ ਪ੍ਰੇਮੀਆਂ ਦੇ ਮਨਾਂ ਨੂੰ ਗੰਭੀਰ ਠੇਸ ਪਹੁੰਚਾਈ ਹੈ | ਜ਼ਿਕਰਯੋਗ ਹੈ ਕਿ ਕਰੀਬ 7-8 ਸਾਲ ਪਹਿਲਾਂ ਸੋਸ਼ਲ ਵਰਕਰ ਐਸੋਸੀਏਸ਼ਨ ਵਲੋਂ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਮਲੋਟ ਨੂੰ ਹਰਾ-ਭਰਾ ਬਣਾਉਣ ਲਈ ਇਕ ਵਿਸ਼ੇਸ਼ ਮੁਹਿੰਮ ਵਿੱਢੀ ਗਈ ਸੀ | ਨੈਸ਼ਨਲ ਹਾਈਵੇ 'ਤੇ ਦਾਨੇਵਾਲਾ ਚੌਂਕ ਤੋਂ ਬਠਿੰਡਾ ਚੌਂਕ ਤੱਕ ਦੀ ਗੰਦਗੀ ਨੂੰ ਖ਼ਤਮ ਕਰਕੇ ਸੈਂਕੜੇ ਦਰੱਖ਼ਤ ਲਗਾਏ ਗਏ ਸਨ | ਵਾਤਾਵਰਨ ਪ੍ਰੇਮੀਆਂ ਨੇ ਇਨ੍ਹਾਂ ਪੌਦਿਆਂ ਦਾ ਪੁੱਤਾਂ ਦੀ ਤਰ੍ਹਾਂ ਪਾਲਣ-ਪੋਸ਼ਣ ਕਰਕੇ ਇਨ੍ਹਾਂ ਨੂੰ ਵਿਸ਼ਾਲ ਰੁੱਖ ਬਣਾਇਆ, ਪਰ ਅੱਜ ਜਦੋਂ ਇਹ ਰੁੱਖ ਮਨੁੱਖਤਾ ਨੂੰ ਆਕਸੀਜਨ ਤੇ ਛਾਂ ਦੇਣ ਦੇ ਕਾਬਲ ਹੋਏ, ਤਾਂ ਇੱਥੇ ਗਰਾਊਾਡ ਬਣਾਉਣ ਦੇ ਨਾਂਅ 'ਤੇ ਇਨ੍ਹਾਂ ਨੂੰ ਬੇਰਹਿਮੀ ਨਾਲ ਕੱਟਿਆ ਜਾ ਰਿਹਾ ਹੈ, ਜੋ ਕਿ ਇਕ ਨਾ-ਮੁਆਫ਼ੀਯੋਗ ਗੁਨਾਹ ਹੈ | ਡਾ. ਗਿੱਲ ਨੇ ਕਿਹਾ ਕਿ ਨੈਸ਼ਨਲ ਹਾਈਵੇ 'ਤੇ ਗਰਾਊਾਡ ਬਣਾਉਣਾ ਸਰਾਸਰ ਗ਼ਲਤ ਹੈ, ਜਿੱਥੇ ਹਮੇਸ਼ਾ ਭਿਆਨਕ ਹਾਦਸਿਆਂ ਦਾ ਖ਼ਦਸ਼ਾ ਬਣਿਆ ਰਹੇਗਾ | ਜੇਕਰ ਕੋਈ ਅਣਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਇਸ ਦੀ ਸਿੱਧੀ ਜ਼ਿੰਮੇਵਾਰੀ ਪੰਜਾਬ ਸਰਕਾਰ ਅਤੇ ਨਗਰ ਕੌਂਸਲ ਦੀ ਹੋਵੇਗੀ | ਡਾ. ਗਿੱਲ ਨੇ ਪ੍ਰਸ਼ਾਸਨ ਨੂੰ ਸਖ਼ਤ ਸ਼ਬਦਾਂ ਵਿਚ ਚਿਤਾਵਨੀ ਦਿੰਦਿਆਂ ਕਿਹਾ ਕਿ ਗਰਾਊਾਡ ਬਣਾਉਣ ਲਈ ਸ਼ਹਿਰ ਵਿਚ ਹੋਰ ਵੀ ਬਹੁਤ ਜਗ੍ਹਾ ਉਪਲਬਧ ਹਨ, ਪਰ ਜੈਵ-ਵਿਵਿਧਤਾ ਅਤੇ ਰੁੱਖਾਂ ਦਾ ਕਤਲ ਕਰਕੇ ਖੇਡ ਮਦਾਨ ਤਿਆਰ ਕਰਨਾ ਕਿੱਥੋਂ ਦੀ ਸਿਆਣਪ ਹੈ? ਉਨ੍ਹਾਂ ਆਖਿਆ ਕਿ ਇਤਿਹਾਸ ਗਵਾਹ ਹੈ, ਜਿਨ੍ਹਾਂ ਸਰਕਾਰਾਂ ਜਾਂ ਵਿਅਕਤੀਆਂ ਨੇ ਕੁਦਰਤ ਤੇ ਵਾਤਾਵਰਨ ਦੇ ਨਿਯਮਾਂ ਨਾਲ ਖਿਲਵਾੜ ਕੀਤਾ ਹੈ, ਉਨ੍ਹਾਂ ਦੀਆਂ ਜੜ੍ਹਾਂ ਹਮੇਸ਼ਾ ਲਈ ਪੁੱਟੀਆਂ ਗਈਆਂ ਹਨ | ਸਮਾਜ ਸੇਵੀ ਜਥੇਬੰਦੀਆਂ ਨੇ ਮੰਗ ਕੀਤੀ ਕਿ ਇਸ ਉਜਾੜੇ ਨੂੰ ਤੁਰੰਤ ਰੋਕਿਆ ਜਾਵੇ, ਨਹੀਂ ਤਾਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਸੇਵਾਵਾਂ ਰੈਗੂਲਰ ਕਰਵਾਉਣ ਲਈ ਪਾਵਰਕਾਮ ਕਰਮਚਾਰੀਆਂ ਵਲੋਂ ਪੰਜਾਬ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਮਲੋਟ ਦੇ ਵਾਰਡ ਨੰਬਰ 19 ਵਿਚ ਪੀਣ ਵਾਲੇ ਪਾਣੀ ਤੋਂ ਲੋਕ ਪ੍ਰੇਸ਼ਾਨ
Ad Position 24