ਫ਼ਰੀਦਕੋਟ, 11 ਜੁਨ (ਹਰਮਿੰਦਰ ਸਿੰਘ ਮਿੰਦਾ)-ਭਾਰਤ ਵਿਕਾਸ ਪ੍ਰੀਸ਼ਦ ਫ਼ਰੀਦਕੋਟ ਵਲੋਂ ਮੰਜੂ ਸੁਖੀਜਾ ਗਤੀਵਿਧੀ ਕਨਵੀਨਰ ਸੇਵਾ ਪਤਨੀ ਰਾਜੇਸ਼ ਕੁਮਾਰ ਸੁਖੀਜਾ ਵਲੋਂ ਸਪਾਂਸਰ ਕੀਤੀਆਂ ਮੱਛਰ ਦਾਨੀਆਂ ਸਿਵਲ ਹਸਪਤਾਲ ਵਿਖੇ ਨਵਜੰਮੇ ਬੱਚਿਆਂ ਦੇ ਵਾਰਡ ਵਿਚ ਜਾ ਕੇ ਵੰਡੀਆਂ | ਇਸ ਮੌਕੇ ਨਵ ਨਿਯੁਕਤ ਮੁੱਖ ਮੈਡੀਕਲ ਅਫ਼ਸਰ ਡਾ. ਰਮਣਦੀਪ ਸਿੰਗਲਾ ਦਾ ਫੁੱਲਾਂ ਦਾ ਗੁਲਦਸਤਾ ਦੇ ਕੇ ਸਵਾਗਤ ਕੀਤਾ ਗਿਆ | ਇਸ ਮੌਕੇ ਜ਼ਿਲ੍ਹਾ ਫੈਮਲੀ ਵੈਲਫੇਅਰ ਆਫ਼ੀਸਰ ਡਾ. ਮਨਦੀਪ ਕੌਰ ਖੰਗੂਰਾ, ਸੀਨੀਅਰ ਮੈਡੀਕਲ ਅਫਸਰ ਡਾ. ਪੁਨੀਤ ਕਾਜਲ, ਡਾ. ਰੁਪਿੰਦਰ ਕੌਰ ਗਾਇਨੋਕਾਲੋਜਿਸਟ, ਪ੍ਰੀਸ਼ਦ ਪ੍ਰਧਾਨ ਰਾਕੇਸ਼ ਕੁਮਾਰ ਕਟਾਰੀਆ, ਸਕੱਤਰ ਦਰਸ਼ਨ ਲਾਲ ਚੁੱਘ, ਕੋ ਖ਼ਜ਼ਾਨਚੀ ਅਮਿਤ ਚਾਵਲਾ, ਸੀਨੀਅਰ ਮੈਂਬਰ ਰਾਜਨ ਨਾਗਪਾਲ, ਪ੍ਰੋਫੈਸਰ ਐਨ.ਕੇ ਗੁਪਤਾ, ਹਿੰਮਤ ਬਾਂਸਲ, ਰਾਜੇਸ਼ ਕੁਮਾਰ ਸੁਖੀਜਾ, ਅਮਰਜੀਤ ਸਿੰਘ ਵਾਲੀਆ, ਮੀਨਾਕਸ਼ੀ ਗਰਗ ਉਪ ਪ੍ਰਧਾਨ, ਮੰਜੂ ਕਟਾਰੀਆ ਆਦਿ ਹਾਜ਼ਰ ਸਨ |