07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਸ਼ੋ੍ਰਮਣੀ ਅਕਾਲੀ ਦਲ ਬਾਦਲ ਦੇ ਨੌਜਵਾਨ ਆਗੂਆਂ ਦਾ ਵਫ਼ਦ ਕੈਨੇਡਾ ਲਈ ਰਵਾਨਾ

Ad Position 21
repet_subhas-goyals [Copy P29]
ਸ਼ੋ੍ਰਮਣੀ ਅਕਾਲੀ ਦਲ ਬਾਦਲ ਦਾ ਕੈਨੇਡਾ ਰਵਾਨਾ ਹੋਣ ਤੋਂ ਪਹਿਲਾਂ ਵਫ਼ਦ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ | ਅਜੀਤ ਤਸਵੀਰ <br/> 12-06-2026
ਫ਼ਰੀਦਕੋਟ, 11 ਜੂਨ (ਜਸਵੰਤ ਸਿੰਘ ਪੁਰਬਾ)-ਸ਼ੋ੍ਰਮਣੀ ਅਕਾਲੀ ਦਲ ਬਾਦਲ ਦਾ 10 ਮੈਂਬਰੀ ਨੌਜਵਾਨ ਆਗੂਆਂ ਦਾ ਇਕ ਵਫ਼ਦ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੋਂ ਆਸ਼ੀਰਵਾਦ ਲੈ ਕੇ 11 ਜੂਨ ਤੋਂ 29 ਜੂਨ ਤੱਕ ਕੈਨੇਡਾ ਲਈ ਬੀਤੀ ਰਾਤ ਰਵਾਨਾ ਹੋ ਗਿਆ | ਇਹ ਵਫ਼ਦ ਕੈਨੇਡਾ 'ਚ ਐਨ.ਆਰ.ਆਈ. ਭਰਾਵਾਂ ਨਾਲ ਸਾਲ 2027 'ਚ ਹੋਣ ਵਾਲੀਆਂ ਚੋਣਾਂ ਸਬੰਧੀ ਚਰਚਾ ਕਰੇਗਾ ਅਤੇ ਉਨ੍ਹਾਂ ਦੇ ਸੁਝਾਅ ਵੀ ਲੈ ਕੇ ਵਾਪਸ ਆਵੇਗਾ | ਇਸ ਤੋਂ ਇਲਾਵਾ ਅਕਾਲੀ ਦਲ ਦਾ ਇਹ ਵਫ਼ਦ ਪਾਰਟੀ ਦੀਆਂ ਨੀਤੀਆਂ ਅਤੇ ਗਤੀਵਿਧੀਆਂ ਬਾਰੇ ਪ੍ਰਵਾਸੀ ਭਾਰਤੀਆਂ ਨੂੰ ਦੱਸੇਗਾ | ਇਸਦੇ ਨਾਲ ਹੀ ਪੰਜਾਬ 'ਚ ਲੋੜੀਂਦੀਆਂ ਸਹੂਲਤਾਂ ਬਾਰੇ ਉਨ੍ਹਾਂ ਦੇ ਵਿਚਾਰ ਇਕੱਠੇ ਕਰੇਗਾ | ਜਿਸ ਨੂੰ ਪਾਰਟੀ ਚੋਣ ਮਨੋਰਥ ਪੱਤਰ 'ਚ ਸ਼ਾਮਿਲ ਕਰੇਗੀ ਅਤੇ 2027 'ਚ ਸਰਕਾਰ ਬਣਨ 'ਤੇ ਇਨ੍ਹਾਂ ਮੰਗਾਂ ਨੂੰ ਪਹਿਲ ਦੇ ਆਧਾਰ 'ਤੇ ਲਾਗੂ ਕੀਤਾ ਜਾਵੇਗਾ | ਇਸ 10 ਮੈਂਬਰੀ ਵਫ਼ਦ 'ਚ ਪਾਰਟੀ ਦੇ ਸੀਨੀਅਰ ਆਗੂ ਪਰਮਬੰਸ ਸਿੰਘ ਬੰਟੀ ਰੋਮਾਣਾ, ਕੰਵਰਜੀਤ ਸਿੰਘ ਰੋਜ਼ੀ ਬਰਕੰਦੀ, ਗੁਰਪ੍ਰੀਤ ਸਿੰਘ ਰਾਜੂ ਖੰਨਾ, ਬਰਜਿੰਦਰ ਸਿੰਘ ਮੱਖਣ ਬਰਾੜ, ਪਰਮਜੀਤ ਸਿੰਘ ਢਿੱਲੋਂ, ਗੁਰਪ੍ਰੀਤ ਸਿੰਘ ਝੱਬਰ, ਸਤਵਿੰਦਰਪਾਲ ਸਿੰਘ ਢੱਠ, ਹਰਜਾਪ ਸਿੰਘ ਸੰਘਾ, ਜਸਪ੍ਰੀਤ ਸਿੰਘ ਮਾਹਲਾ ਅਤੇ ਐਡਵੋਕੇਟ ਰਾਜ ਕਮਲ ਸਿੰਘ ਸ਼ਾਮਿਲ ਹਨ | ਪਾਰਟੀ ਦੇ ਬੁਲਾਰੇ ਨੇ ਦੱਸਿਆ ਕਿ ਸ਼ੋ੍ਰਮਣੀ ਅਕਾਲੀ ਦਲ ਨੂੰ ਪੂਰਨ ਆਸ ਹੈ ਕਿ ਕੈਨੇਡਾ 'ਚ ਵੱਸਦਾ ਪੰਜਾਬੀ ਭਾਈਚਾਰਾ ਅਕਾਲੀ ਦਲ ਦੇ ਵਫ਼ਦ ਨੂੰ ਪੂਰਨ ਸਹਿਯੋਗ ਤੇ ਸਮਰਥਨ ਕਰੇਗਾ | ਬੁਲਾਰੇ ਨੇ ਦੱਸਿਆ ਕਿ ਇਹ ਵਫ਼ਦ ਪਹਿਲਾਂ 12 ਜੂਨ ਨੂੰ ਵੈਂਕੁਵਰ ਪਹੁੰਚੇਗਾ ਅਤੇ 13 ਤੋਂ 15 ਜੂਨ ਤੱਕ ਵੈਂਕੁਵਰ 'ਚ ਹੀ ਮੀਟਿੰਗਾਂ ਕਰੇਗੀ | 16 ਜੂਨ ਨੂੰ ਐਡਮਿੰਟਨ, 17 ਅਤੇ 18 ਜੂਨ ਨੂੰ ਕੈਲਗਰੀ, 19 ਜੂਨ ਵਿਨੀਪੈਗ, 20 ਜੂਨ ਨੂੰ ਮਾਊਾਟੀਰਿਅਲ, 22 ਜੂਨ ਨੂੰ ਅਟਾਵਾ ਅਤੇ 21 ਤੋਂ 27 ਜੂਨ ਨੂੰ ਟਰਾਂਟੋ ਵਿਚ ਪ੍ਰਵਾਸੀ ਭਾਰਤੀਆਂ ਨਾਲ ਮੀਟਿੰਗ ਕਰੇਗਾ |
Ad Position 22
No active advertisement
ਪਿਛਲੀ ਖ਼ਬਰ ਭਾਰਤ ਵਿਕਾਸ ਪ੍ਰੀਸ਼ਦ ਨੇ ਸਿਵਲ ਹਸਪਤਾਲ ਵਿਖੇ ਮੱਛਰਦਾਨੀਆਂ ਵੰਡੀਆਂ ਅਗਲੀ ਖ਼ਬਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੁੱਲਰ ਦੇ ਲੈਕਚਰਾਰ ਅਮਿਤ ਕੁਮਾਰ ਨੂੰ ਕੀਤਾ ਸਨਮਾਨਿਤ
Ad Position 24