ਸ੍ਰੀ ਮੁਕਤਸਰ ਸਾਹਿਬ, 11 ਜੂਨ (ਰਣਜੀਤ ਸਿੰਘ ਢਿੱਲੋਂ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਭੁੱਲਰ ਦੇ ਵੋਕੇਸ਼ਨਲ ਲੈਕਚਰਾਰ ਅਮਿਤ ਕੁਮਾਰ ਨੂੰ ਉਨ੍ਹਾਂ ਦੀਆਂ ਵਧੀਆ ਸੇਵਾਵਾਂ ਲਈ ਜਿੱਥੇ ਪੰਜਾਬ ਸਕੂਲ ਸਿੱਖਿਆ ਵਿਭਾਗ ਵਲੋਂ ਨੀਤੀ ਆਯੋਗ ਭਾਰਤ ਸਰਕਾਰ ਦੁਆਰਾ ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਨੰਬਰ 1 ਘੋਸ਼ਿਤ ਕਰਨ 'ਤੇ ਅਮਿਤ ਕੁਮਾਰ ਲੈਕਚਰਾਰ ਵੋਕੇਸ਼ਨਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੁੱਲਰ ਨੂੰ ਸਨਮਾਨਿਤ ਕੀਤਾ ਗਿਆ, ਉੱਥੇ ਜਨਗਣਨਾ ਲਈ ਬਤੌਰ ਗਿਣਤੀ ਕਰ ਵਧੀਆ ਡਿਊਟੀ ਨਿਭਾਉਣ 'ਤੇ ਵੀ ਅਮਿਤ ਕੁਮਾਰ ਨੂੰ ਤਹਿਸੀਲਦਾਰ ਚਰਨਜੀਤ ਕੌਰ ਵਲੋਂ ਪ੍ਰਸੰਸਾ ਪੱਤਰ ਦਿੱਤਾ ਗਿਆ | ਆਪ ਸ੍ਰੀ ਮੁਕਤਸਰ ਸਾਹਿਬ ਵਾਸੀ ਤੇ ਬਹੁਤ ਪੁਰਾਣੇ ਅਰਜੀ ਨਵੀਸ ਮਨਸ਼ਾ ਰਾਮ ਦੇ ਸਪੁੱਤਰ ਹਨ | ਇਸ ਪ੍ਰਾਪਤੀ 'ਤੇ ਦੋ ਸਨਮਾਨ ਪੱਤਰ ਮਿਲਣ 'ਤੇ ਇਲਾਕਾ ਵਾਸੀਆਂ ਨੇ ਅਮਿਤ ਕੁਮਾਰ ਅਤੇ ਮਨਸ਼ਾ ਰਾਮ ਮੱਕੜ ਨੂੰ ਮੁਬਾਰਕਬਾਦ ਦਿੱਤੀ |