07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਸੜਕ ਬੈਠਣ ਨਾਲ ਦੋ ਘੋੜੇ ਟਰਾਲੇ ਪਲਟੇ

Ad Position 21
repet_subhas-goyals [Copy P29]
ਅਜੀਤ ਡੈਸਕ 12-06-2026
ਰੁਪਾਣਾ, 11 ਜੂਨ (ਜਗਜੀਤ ਸਿੰਘ)-ਸ੍ਰੀ ਮੁਕਤਸਰ ਸਾਹਿਬ ਤੋਂ ਮਲੋਟ ਰੋਡ ਬਣ ਜਾਣ 'ਤੇ ਪਿਛਲੇ ਇਕ ਸਾਲ ਤੋਂ ਸਟਰੀਟ ਲਾਈਟਾਂ, ਨਿਕਾਸੀ ਪਾਣੀ ਵਾਲੇ ਖ਼ਾਲੇ ਆਦਿ ਦਾ ਕੰਮ ਅਜੇ ਤੱਕ ਪੂਰਾ ਨਹੀਂ ਹੋਇਆ, ਪਰ ਸੜਕ ਦੇ ਦੋਵੇਂ ਪਾਸਿਆਂ 'ਤੇ ਬਣੇ ਨਿਕਾਸੀ ਖ਼ਾਲੇ 'ਤੇ ਲੱਗੇ ਘਟੀਆ ਮਟੀਰੀਅਲ ਕਰਕੇ ਕਈ ਥਾਵਾਂ ਤੋਂ ਟੁੱਟ ਚੁੱਕਾ ਹੈ | ਇਸੇ ਤਰ੍ਹਾਂ ਸੇਤੀਆ ਪੇਪਰ ਮਿੱਲ ਰੁਪਾਣਾ ਕੋਲ ਸੜਕ ਬੈਠਣ ਕਾਰਨ ਦੋ ਦਿਨਾਂ ਵਿਚ ਦੂਜਾ ਘੋੜੇ (ਟਰਾਲਾ) ਪਲਟ ਗਿਆ | ਜਾਣਕਾਰੀ ਤੋਂ ਪਤਾ ਲੱਗਾ ਹੈ ਕਿ ਚਾਲਕਾਂ ਨੇ ਹੋਟਲ ਤੋਂ ਖਾਣਾ ਖਾਣ ਲਈ ਆਪਣੇ ਵਾਹਨ ਸੜਕ ਦੇ ਇਕ ਪਾਸੇ ਲਗਾਏ ਸਨ | ਇਸ ਦੌਰਾਨ ਸੜਕ ਬੈਠਣ ਨਾਲ ਦੋਵੇਂ ਪਲਟ ਗਏ | ਇਨ੍ਹਾਂ ਵਿਚ ਸਾਮਾਨ ਭਰਿਆ ਹੋਣ ਕਰਕੇ ਉਨ੍ਹਾਂ ਦਾ ਭਾਰੀ ਨੁਕਸਾਨ ਹੋ ਗਿਆ | ਹਲਕੇ ਦੇ ਲੋਕਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਮੰਗ ਕੀਤੀ ਕਿ ਤੁਰੰਤ ਕਾਰਵਾਈ ਕਰਕੇ ਸੜਕ ਅਤੇ ਨਿਕਾਸੀ ਖ਼ਾਲੇ 'ਤੇ ਲੱਗੇ ਮਟੀਰੀਅਲ ਦੀ ਜਾਂਚ ਕਰਵਾਈ ਜਾਵੇ |
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੁੱਲਰ ਦੇ ਲੈਕਚਰਾਰ ਅਮਿਤ ਕੁਮਾਰ ਨੂੰ ਕੀਤਾ ਸਨਮਾਨਿਤ ਅਗਲੀ ਖ਼ਬਰ ਮਲੋਟ ਵਿਖੇ ਕਿਸਾਨ ਜਥੇਬੰਦੀਆਂ ਦੀ ਮੀਟਿੰਗ
Ad Position 24