06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਸੰਤ ਮੋਹਨ ਦਾਸ ਯਾਦਗਾਰੀ ਵਿੱਦਿਅਕ ਸੰਸਥਾਵਾਂ ਦਾ 11 ਰੋਜ਼ਾ ਸਮਰ ਕੈਂਪ ਸਫ਼ਲਤਾ ਪੂਰਵਕ ਸਮਾਪਤ

Ad Position 21
repet_subhas-goyals [Copy P29]
ਅਜੀਤ ਡੈਸਕ 12-06-2026
ਫ਼ਰੀਦਕੋਟ, 11 ਜੂਨ (ਜਸਵੰਤ ਸਿੰਘ ਪੁਰਬਾ)-ਸੰਤ ਮੋਹਨ ਦਾਸ ਯਾਦਗਾਰੀ ਵਿੱਦਿਅਕ ਸੰਸਥਾਵਾਂ, ਕੋਟ ਸੁਖੀਆ ਵਿਖੇ ਡਿਪਟੀ ਡਾਇਰੈਕਟਰ ਸੰਦੀਪ ਕੁਮਾਰ ਥਾਪਰ ਅਤੇ ਪਿ੍ੰਸੀਪਲ ਐੱਚ. ਐੱਸ. ਸਾਹਨੀ ਦੀ ਨਿਗਰਾਨੀ ਹੇਠ 11 ਰੋਜ਼ਾ ਸਮਰ ਕੈਂਪ ਸਫ਼ਲਤਾ ਪੂਰਵਕ ਸਮਾਪਤ ਹੋ ਗਿਆ | ਕੈਂਪ ਦੌਰਾਨ ਵਿਦਿਆਰਥੀਆਂ ਨੇ ਯੋਗਾ, ਮਾਰਸ਼ਲ ਆਰਟਸ, ਭੰਗੜਾ, ਗਿੱਧਾ, ਆਰਟ ਐਂਡ ਕਰਾਫਟ, ਸਿਲਾਈ-ਕਢਾਈ, ਰਸੋਈ ਕਲਾ ਅਤੇ ਹੋਰ ਵੱਖ-ਵੱਖ ਵਿੱਦਿਅਕ ਤੇ ਸੱਭਿਆਚਾਰਕ ਗਤੀਵਿਧੀਆਂ ਵਿੱਚ ਉਤਸ਼ਾਹ ਨਾਲ ਭਾਗ ਲਿਆ | ਕੈਂਪ ਦੌਰਾਨ ਕਰਵਾਏ ਗਏ ਵਿਸ਼ੇਸ਼ ਸੈਮੀਨਾਰਾਂ ਅਤੇ ਮੁਕਾਬਲਿਆਂ ਰਾਹੀਂ ਵਿਦਿਆਰਥੀਆਂ ਦੇ ਗਿਆਨ, ਹੁਨਰ ਅਤੇ ਸ਼ਖ਼ਸੀਅਤ ਦੇ ਵਿਕਾਸ ਨੂੰ ਉਤਸ਼ਾਹਿਤ ਕੀਤਾ ਗਿਆ | ਭਾਸ਼ਣ ਕਲਾ, ਕਵਿਤਾ ਉਚਾਰਨ, ਸੁੰਦਰ ਲਿਖਾਈ ਅਤੇ ਚਾਰਟ ਮੇਕਿੰਗ ਵਰਗੀਆਂ ਗਤੀਵਿਧੀਆਂ ਵਿੱਚ ਵੀ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ | ਸਮਾਪਤੀ ਸਮਾਗਮ ਮੌਕੇ ਪ੍ਰਬੰਧਕੀ ਕਮੇਟੀ ਮੈਂਬਰ ਮੇਘਾ ਥਾਪਰ ਨੇ ਕਿਹਾ ਕਿ ਸਮਰ ਕੈਂਪ ਦਾ ਉਦੇਸ਼ ਵਿਦਿਆਰਥੀਆਂ ਦੀਆਂ ਗਰਮੀਆਂ ਦੀਆਂ ਛੁੱਟੀਆਂ ਨੂੰ ਰਚਨਾਤਮਕ ਅਤੇ ਗਿਆਨਵਰਧਕ ਬਣਾਉਣਾ ਹੈ, ਜਿਸ ਵਿਚ ਸੰਸਥਾ ਨੂੰ ਭਰਪੂਰ ਸਫਲਤਾ ਮਿਲੀ ਹੈ | ਉਨ੍ਹਾਂ ਕਿਹਾ ਕਿ ਅਜਿਹੇ ਕੈਂਪ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਬਹੁਤ ਲਾਹੇਵੰਦ ਸਾਬਤ ਹੁੰਦੇ ਹਨ | ਇਸ ਮੌਕੇ ਪਿ੍ੰਸੀਪਲ ਐੱਚ. ਐੱਸ. ਸਾਹਨੀ, ਪਿ੍ੰਸੀਪਲ ਰੇਣੂਕਾ ਜੈਨ, ਕੈਂਪਸ ਕੋਆਰਡੀਨੇਟਰ ਮਨਜੀਤ ਕੌਰ ਅਤੇ ਸਮੂਹ ਸਟਾਫ਼ ਹਾਜ਼ਰ ਸੀ | ਸਮਾਗਮ ਦੇ ਅੰਤ ਵਿਚ ਵੱਖ-ਵੱਖ ਗਤੀਵਿਧੀਆਂ ਵਿਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ | ਵਿਦਿਆਰਥੀਆਂ ਨੇ ਵੀ ਕੈਂਪ ਦੌਰਾਨ ਮਿਲੇ ਤਜ਼ਰਬਿਆਂ ਅਤੇ ਸਿੱਖਿਆ ਲਈ ਸੰਸਥਾ ਦਾ ਧੰਨਵਾਦ ਕੀਤਾ |
Ad Position 22
No active advertisement
ਪਿਛਲੀ ਖ਼ਬਰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਦਸਤਾਰ ਤੇ ਗੁਰਮਤਿ ਕੈਂਪ ਅਗਲੀ ਖ਼ਬਰ ਸ਼ਹੀਦੀ ਦਿਹਾੜੇ ਅਤੇ ਜੂਨ '84 ਦੇ ਸ਼ਹੀਦਾਂ ਨੂੰ ਸਮਰਪਿਤ ਸਮਾਗਮ 16 ਨੂੰ
Ad Position 24