ਜੈਤੋ, 11 ਜੂਨ (ਗੁਰਚਰਨ ਸਿੰਘ ਗਾਬੜੀਆ)-ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਖ਼ੇਤਰ ਜੈਤੋ ਵਲੋਂ ਨੌਜਵਾਨਾਂ ਨੂੰ ਆਪਣੇ ਮਹਾਨ ਵਿਰਸੇ ਨਾਲ ਜੋੜਨ ਲਈ ਪਿੰਡ ਸੁਰਘੂਰੀ ਦੇ ਗੁਰਦੁਆਰਾ ਸਿੰਘ ਸਭਾ ਵਿਖੇ 7 ਰੋਜ਼ਾ ਦਸਤਾਰ ਅਤੇ ਗੁਰਮਤਿ ਕੈਂਪ ਲਗਾਇਆ ਗਿਆ | ਇਸ ਕੈਂਪ ਵਿਚ ਸਟੱਡੀ ਸਰਕਲ ਦੇ ਦਸਤਾਰ ਕੋਚ ਰਵਿੰਦਰ ਸਿੰਘ ਦਾਰਾ ਰੋਜ਼ਾਨਾ ਬੱਚਿਆਂ ਨੂੰ ਸੋਹਣੀਆਂ ਦਸਤਾਰਾਂ ਬੰਨਣ ਦੀ ਸਿਖਲਾਈ ਦਿੰਦੇ ਸਨ | ਸੰਗੀਤ ਅਧਿਆਪਕ ਜਸਵਿੰਦਰ ਸਿੰਘ ਵਲੋਂ ਬੱਚਿਆਂ ਨੂੰ ਕੀਰਤਨ ਦੀ ਸਿਖਲਾਈ ਦਿੰਦੇ ਸਨ ਅਤੇ ਭਾਈ ਜਗਤਾਰ ਸਿੰਘ ਬੱਚਿਆਂ ਨੂੰ ਸਿੱਖ ਇਤਿਹਾਸ ਵਿਚੋਂ ਪ੍ਰੇਰਨਾਵਾਂ ਦਿੰਦੇ ਸਨ | ਇਸ ਕੈਂਪ ਵਿਚ ਰੋਜ਼ਾਨਾ ਲਗਪਗ 70 ਬੱਚੇ ਭਾਗ ਲੈਂਦੇ ਸਨ | ਕੈਂਪ ਦੀ ਸਮਾਪਤੀ 'ਤੇ ਖ਼ੇਤਰ ਸਰਪ੍ਰਸਤ ਪ੍ਰਕਾਸ਼ ਸਿੰਘ ਜੈਤੋ ਨੇ ਬੱਚਿਆਂ ਨਾਲ ਆਪਣੇ ਮਹਾਨ ਵਿਰਸੇ ਦੀਆਂ ਸਾਝਾਂ ਪਾਈਆਂ | ਕੈਂਪ ਦੀ ਸਮਾਪਤੀ 'ਤੇ ਭਾਗ ਲੈਣ ਵਾਲੇ ਬੱਚਿਆਂ ਨੂੰ ਸਰਟੀਫਿਕੇਟ, ਤਮਗਿਆਂ ਅਤੇ ਉਸਾਰੂ ਸਹਿਤ ਨਾਲ ਸਨਮਾਨਿਤ ਵੀ ਕੀਤਾ ਗਿਆ | ਸਮਾਪਤੀ ਸਮਾਗਮ 'ਤੇ ਗੁਰਦੁਆਰਾ ਸਹਿਬ ਦੀ ਪ੍ਰਬੰਧਕ ਦੇ ਪ੍ਰਧਾਨ ਸੁਖਦੇਵ ਸਿੰਘ ਨੇ ਇਸ ਕਾਰਜ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਅਸੀਂ ਆਉਣ ਵਾਲੇ ਸਮੇਂ ਵਿਚ ਅਜਿਹੇ ਕੈਂਪ ਲਵਾਇਆ ਕਰਾਂਗੇ | ਇਸ ਮੌਕੇ ਭਾਈ ਸੁਖਦੇਵ ਸਿੰਘ ਗ੍ਰੰਥੀ ਗੁਰਦੁਆਰਾ ਸਿੰਘ ਸਭਾ, ਇਕਬਾਲ ਸਿੰਘ ਖ਼ਜ਼ਾਨਚੀ, ਹਰਵਿੰਦਰ ਸਿੰਘ, ਸ਼ੈਂਬਰ ਸਿੰਘ ਫ਼ੌਜੀ, ਗੁਰਲਾਲ ਸਿੰਘ, ਗੁਰਸੇਵਕ ਸਿੰਘ, ਰੇਸ਼ਮ ਸਿੰਘ, ਅੰਗਰੇਜ ਸਿੰਘ, ਮਹਿੰਦਰ ਸਿੰਘ, ਲਖਵਿੰਦਰ ਸਿੰਘ, ਧਰਮਿੰਦਰ ਸਿੰਘ ਅਤੇ ਕਰਮਦੀਪ ਸਿੰਘ ਤੋਂ ਇਲਾਵਾ ਬੱਚਿਆਂ ਦੇ ਮਾਪੇ ਆਦਿ ਹਾਜ਼ਰ ਸਨ |