09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਛੱਪੜ ਦੀ ਗੰਦੀ ਬਦਬੂ ਨਾਲ ਪਿੰਡ ਲਾਲੇਆਣਾ ਵਾਸੀ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ

ਕੋਟਕਪੂਰਾ, 8 ਸਤੰਬਰ (ਹਰਪ੍ਰੀਤ ਸਿੰਘ ਚਾਨਾ)-ਨੇੜਲੇ ਪਿੰਡ ਲਾਲੇਆਣਾ ਵਿਖੇ ਛੱਪੜ ਦੀ ਸਫ਼ਾਈ ਨਾ ਹੋਣ ਕਾਰਨ ਆ ਰਹੀ ਗੰਦੀ ਬਦਬੂ ਕਾਰਨ ਪਿੰਡ ਵਾਸੀ ਨਰਕ ਵਰਗੀ ਜ਼ਿੰਦਗੀ ਜਿਉਣ ਲਈ ਮਜਬੂਰ ਹਨ। ਸਾਬਕਾ ਪੰਚਾਇਤ ਮੈਂਬਰ ਓਮ ਪ੍ਰਕਾਸ਼, ਸਤਪਾਲ ਸਿੰਘ, ਮਨਜੀਤ ਕੌਰ, ਰਾਜਪਾਲ ਕੌਰ, ਸਰਬਜੀਤ ਕੌਰ, ਨਰਿੰਦਰ ਸ਼ਰਮਾ ਆਦਿ ਨੇ ਦੱਸਿਆ ਕਿ ਕਰੀਬ ਢਾਈ ਏਕੜ ’ਚ ਬਣੇ ਛੱਪੜ ਜਿਸ ’ਚ ਸਾਰੇ ਪਿੰਡ ਦਾ ਗੰਦਾ ਪਾਣੀ ਪੈਂਦਾ ਹੈ।

Ad Position 21
repet_subhas-goyals [Copy P29]
ਰੇਲਵੇ ਵਲੋਂ ਕੰਧ ਬਣਾਉਣ ’ਤੇ ਵਪਾਰੀਆਂ ’ਚ ਚਿੰਤਾ 09-09-2026
ਕੋਟਕਪੂਰਾ, 8 ਸਤੰਬਰ (ਹਰਪ੍ਰੀਤ ਸਿੰਘ ਚਾਨਾ)-ਨੇੜਲੇ ਪਿੰਡ ਲਾਲੇਆਣਾ ਵਿਖੇ ਛੱਪੜ ਦੀ ਸਫ਼ਾਈ ਨਾ ਹੋਣ ਕਾਰਨ ਆ ਰਹੀ ਗੰਦੀ ਬਦਬੂ ਕਾਰਨ ਪਿੰਡ ਵਾਸੀ ਨਰਕ ਵਰਗੀ ਜ਼ਿੰਦਗੀ ਜਿਉਣ ਲਈ ਮਜਬੂਰ ਹਨ। ਸਾਬਕਾ ਪੰਚਾਇਤ ਮੈਂਬਰ ਓਮ ਪ੍ਰਕਾਸ਼, ਸਤਪਾਲ ਸਿੰਘ, ਮਨਜੀਤ ਕੌਰ, ਰਾਜਪਾਲ ਕੌਰ, ਸਰਬਜੀਤ ਕੌਰ, ਨਰਿੰਦਰ ਸ਼ਰਮਾ ਆਦਿ ਨੇ ਦੱਸਿਆ ਕਿ ਕਰੀਬ ਢਾਈ ਏਕੜ ’ਚ ਬਣੇ ਛੱਪੜ ਜਿਸ ’ਚ ਸਾਰੇ ਪਿੰਡ ਦਾ ਗੰਦਾ ਪਾਣੀ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਇਸਦੀ ਸਫ਼ਾਈ ਕਰੀਬ ਛੇ ਸਾਲ ਪਹਿਲਾਂ ਕੀਤੀ ਗਈ ਸੀ ਉਸ ਤੋਂ ਬਾਅਦ ਕਿਸੇ ਵਲੋਂ ਵੀ ਇਸ ਛੱਪੜ ਦੀ ਸਫ਼ਾਈ ਨੂੰ ਗੰਭੀਰਤਾ ਨਾਲ ਨਹੀਂ ਲਿਆ ਗਿਆ। ਛੱਪੜ ਦੀ ਗੰਦੀ ਬਦਬੂ ਨਾਲ ਲੋਕਾਂ ਨੂੰ ਭਾਰੀ ਮੁਸ਼ਕਿਲ ਆ ਰਹੀ ਹੈ। ਉਨ੍ਹਾਂ ਕਿਹਾ ਕਿ ਛੱਪੜ ਦੀ ਚਾਰ ਦੀਵਾਰੀ ਸਾਰੀ ਟੁੱਟ ਗਈ ਹੈ, ਜਿਸ ਕਾਰਨ ਮੀਂਹ ਪੈਣ ਸਮੇਂ ਗੰਦਾਂ ਪਾਣੀ ਉਨ੍ਹਾਂ ਦੇ ਘਰਾਂ ਅੰਦਰ ਆ ਜਾਂਦਾ ਹੈ। ਛੱਪੜ ਦੇ ਬਿਲਕੁਲ ਨਾਲ ਇਕ ਸਕੂਲ ਹੈ ਜਿਸ ਦੇ ਇੰਚਾਰਜ ਹਰਮਨਦੀਪ ਕੌਰ ਨੇ ਦੱਸਿਆ ਕਿ ਛੱਪੜ ਵਿਚੋਂ ਆ ਰਹੀ ਗੰਦੀ ਬਦਬੂ ਕਾਰਨ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਖਾਣਾ ਖਾਣ ਸਮੇਂ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਸਬੰਧੀ ਪਿੰਡ ਦੇ ਸਾਬਕਾ ਸਰਪੰਚ ਕਿਸ਼ੌਰ ਲਾਲ ਨੇ ਦੱਸਿਆ ਕਿ ਛੱਪੜ ਦੇ ਬਿਲਕੁਲ ਨਾਲ ਇਕ ਸ੍ਰੀ ਗੁਰੂਦੁਆਰਾ ਸਾਹਿਬ ਅਤੇ ਇਕ ਮੰਦਿਰ ਜਿਸ ’ਚ ਧਾਰਮਿਕ ਪ੍ਰੋਗਰਾਮ ਹੋਣ ਸਮੇਂ ਸੰਗਤਾਂ ਨੂੰ ਦਿਕਤ ਪੇਸ਼ ਆਉਂਦੀ ਹੈ ਜਿਸ ਕਰਕੇ ਇਸ ਛੱਪੜ ਦੀ ਸਫ਼ਾਈ ਜਲਦੀ ਤੋਂ ਜਲਦੀ ਹੋਣੀ ਚਾਹੀਦੀ ਹੈ। ਪਿੰਡ ਦੇ ਸਰਪੰਚ ਜਸਵਿੰਦਰ ਸਿੰਘ ਨੇ ਕਿਹਾ ਕਿ ਛੱਪੜ ਦੀ ਸਫ਼ਾਈ ਕਰਵਾਉਣ ਲਈ ਗਰਾਂਟ ਪਾਸ ਹੋ ਗਈ ਹੈ, ਬਹੁਤ ਜਲਦੀ ਇਸ ਦੀ ਸਫ਼ਾਈ ਕਰਕੇ ਕੇ ਇਸ ਨੂੰ ਬਣਾਇਆ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਡਿਪਟੀ ਕਮਿਸ਼ਨਰ ਵਲੋਂ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਅਗਲੀ ਖ਼ਬਰ ਆਈ.ਐਸ.ਐਫ. ਕਾਲਜ ਆਫ਼ ਫਾਰਮੇਸੀ ਵਿਚ ਰਿਸਰਚ ਐਡਵਾਈਜ਼ਰੀ ਕਮੇਟੀ ਦੀ ਮੀਟਿੰਗ
Ad Position 24