ਪੰਜਾਬ ਸ਼ੂਟਿੰਗ ਬਾਲ ਐਸੋਸੀਏਸ਼ਨ ਦੀ ਮੀਟਿੰਗ ਹੋਈ ਦੋ ਰੋਜ਼ਾ 27 ਵਾਂ ਆਲ ਇੰਡੀਆ ਸ਼ੂਟਿੰਗ ਬਾਲ ਟੂਰਨਾਮੈਂਟ 21 ਤੋਂ ਸ਼ੁਰੂ ਹੋਵੇਗਾ
ਫ਼ਰੀਦਕੋਟ, 8 ਸਤੰਬਰ (ਜਸਵੰਤ ਸਿੰਘ ਪੁਰਬਾ)-ਪੰਜਾਬ ਸ਼ੂਟਿੰਗ ਬਾਲ ਐਸੋਸੀਏਸ਼ਨ ਦੀ ਮੀਟਿੰਗ ਸਥਾਨਕ ਆਫ਼ਿਸਰ ਕਲੱਬ ਫ਼ਰੀਦਕੋਟ ਵਿਖੇ ਹੋਈ। ਐਸੋਸੀਏਸ਼ਨ ਦੇ ਜਰਨਲ ਸੈਕਟਰੀ ਕੌਰ ਸਿੰਘ ਅਤੇ ਮੁੱਖ ਸਲਾਹਕਾਰ ਬਲਦੇਵ ਰਾਜ ਤੇਰੀਆ ਨੇ ਦੱਸਿਆ ਕਿ ਇਹ ਮੀਟਿੰਗ ਮਹਾਨ ਸੂਫ਼ੀ ਸੰਤ ਬਾਬਾ ਸ਼ੇਖ ਫ਼ਰੀਦ ਜੀ ਦੇ ਆਗਮਨ ਪੁਰਬ ਮੌਕੇ ਹਰ ਸਾਲ ਦੀ ਤਰ੍ਹਾਂ 21 ਅਤੇ 22 ਸਤੰਬਰ ਨੂੰ ਹੋਣ ਵਾਲੇ 27ਵੇਂ ਆਲ ਇੰਡੀਆ ਸ਼ੂਟਿੰਗ ਬਾਲ ਟੂਰਨਾਮੈਂਟ ਦੇ ਪ੍ਰਬੰਧਾਂ ਸਬੰਧੀ ਕੀਤੀ ਗਈ।
ਫ਼ਰੀਦਕੋਟ, 8 ਸਤੰਬਰ (ਜਸਵੰਤ ਸਿੰਘ ਪੁਰਬਾ)-ਪੰਜਾਬ ਸ਼ੂਟਿੰਗ ਬਾਲ ਐਸੋਸੀਏਸ਼ਨ ਦੀ ਮੀਟਿੰਗ ਸਥਾਨਕ ਆਫ਼ਿਸਰ ਕਲੱਬ ਫ਼ਰੀਦਕੋਟ ਵਿਖੇ ਹੋਈ। ਐਸੋਸੀਏਸ਼ਨ ਦੇ ਜਰਨਲ ਸੈਕਟਰੀ ਕੌਰ ਸਿੰਘ ਅਤੇ ਮੁੱਖ ਸਲਾਹਕਾਰ ਬਲਦੇਵ ਰਾਜ ਤੇਰੀਆ ਨੇ ਦੱਸਿਆ ਕਿ ਇਹ ਮੀਟਿੰਗ ਮਹਾਨ ਸੂਫ਼ੀ ਸੰਤ ਬਾਬਾ ਸ਼ੇਖ ਫ਼ਰੀਦ ਜੀ ਦੇ ਆਗਮਨ ਪੁਰਬ ਮੌਕੇ ਹਰ ਸਾਲ ਦੀ ਤਰ੍ਹਾਂ 21 ਅਤੇ 22 ਸਤੰਬਰ ਨੂੰ ਹੋਣ ਵਾਲੇ 27ਵੇਂ ਆਲ ਇੰਡੀਆ ਸ਼ੂਟਿੰਗ ਬਾਲ ਟੂਰਨਾਮੈਂਟ ਦੇ ਪ੍ਰਬੰਧਾਂ ਸਬੰਧੀ ਕੀਤੀ ਗਈ। ਉਨ੍ਹਾਂ ਦੱਸਿਆ ਕਿ ਪੰਜਾਬ ਸ਼ੂਟਿੰਗ ਬਾਲ ਦੇ ਮੈਂਬਰਾਂ, ਟੂਰਨਾਮੈਂਟ ਪ੍ਰਬੰਧਕ ਕਮੇਟੀ ਮੈਂਬਰਾਂ ਅਤੇ ਖ਼ੇਡ ਪ੍ਰੇਮੀਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ। ਸੀਨੀਅਰ ਮੀਤ ਪ੍ਰਧਾਨ ਗੁਰਮੀਤ ਸਿੰਘ ਬਰਾੜ ਨੇ ਦੱਸਿਆ ਕਿ ਇਹ ਟੂਰਨਾਮੈਂਟ ਆਲ ਇੰਡੀਆ ਪੱਧਰ ’ਤੇ ਹੋ ਰਿਹਾ ਹੈ। ਇਸ ਟੂਰਨਾਮੈਂਟ ਚ ਪੰਜਾਬ ਦੀਆਂ ਟੀਮਾਂ ਦੇ ਨਾਲ-ਨਾਲ ਦਿੱਲੀ, ਹਰਿਆਣਾ, ਯੂ.ਪੀ, ਰਾਜਸਥਾਨ ਅਤੇ ਮਹਾਂਰਾਸ਼ਟਰਾ ਦੀਆਂ ਟੀਮਾਂ ਹੋਣਗੀਆਂ। ਜੁਆਇੰਟ ਸੈਕਟਰੀ ਡਾ. ਪ੍ਰਭਦੀਪ ਸਿੰਘ ਚਾਵਲਾ ਨੇ ਦੱਸਿਆ ਕੇ ਪੰਜਾਬ ਸ਼ੂਟਿੰਗ ਬਾਲ ਐਸੋਸ਼ੀਏਸ਼ਨ ਦੇ ਪ੍ਰਧਾਨ ਜਨਿੰਦਰ ਜੈਨ ਅਤੇ ਪੈਟਰਨ ਡਾ. ਸੰਜੀਵ ਗੋਇਲ ਦੀ ਸਰਪ੍ਰਸਤੀ ਹੇਠ ਟੀਮਾਂ, ਖ਼ਿਡਾਰੀਆਂ ਅਤੇ ਰੈਫ਼ਰੀਆਂ ਦੇ ਰਹਿਣ-ਸਹਿਣ ਅਤੇ ਖਾਣੇ ਦਾ ਪ੍ਰਬੰਧ ਐਸੋਸੀਏਸ਼ਨ ਵਲੋਂ ਕੀਤਾ ਜਾਵੇਗਾ। 2 ਰੋਜ਼ਾ ਆਲ ਇੰਡੀਆ ਸ਼ੂਟਿੰਗ ਬਾਲ ਦੇ ਮੈਚ ਸਰਕਾਰੀ ਬਲਬੀਰ ਸੀਨੀਅਰ ਸੈਕੰਡਰੀ ਸਕੂਲ ਫ਼ਰੀਦਕੋਟ ਵਿਖ਼ੇ ਕਰਵਾਏ ਜਾਣਗੇ। ਟੂਰਨਾਮੈਂਟ ’ਚ ਪਹਿਲਾ, ਦੂਜਾ ਅਤੇ ਤੀਜੇ ਸਥਾਨ ’ਤੇ ਆਉਣ ਵਾਲੀਆਂ ਟੀਮਾਂ ਨੂੰ ਐਸੋਸ਼ੀਏਸ਼ਨ ਵਲੋਂ ਨਗਦ ਇਨਾਮ, ਸ਼ਾਨਦਾਰ ਟਰਾਫ਼ੀਆਂ ਅਤੇ ਸਰਟੀਫਿਕੇਟ ਦਿੱਤੇ ਜਾਣਗੇ। ਇਨਾਮਾਂ ਦੀ ਵੰਡ 22 ਸਤੰਬਰ ਨੂੰ ਹੋਵੇਗੀ। ਮੀਤ ਪ੍ਰਧਾਨ ਜਸਵੰਤ ਸਿੰਘ ਕੁੱਲ ਨੇ ਦੱਸਿਆ ਕੇ ਟੂਰਨਾਮੈਂਟ ਦਾ ਲਾਈਵ ਟੈਲੀਕਾਸਟ ਵੀ ਕੀਤਾ ਜਾਵੇਗਾ ਤਾਂ ਜੋ ਦੇਸ਼ਾਂ-ਵਿਦੇਸ਼ਾਂ ਵਿਚ ਘਰ ਬੈਠੇ ਖੇਡ ਪ੍ਰੇਮੀ ਸ਼ਾਨਦਾਰ ਮੈਚਾਂ ਦਾ ਅਨੰਦ ਮਾਣ ਸਕਣ। ਉਨ੍ਹਾਂ ਅਮਰਜੀਤ ਸਿੰਘ ਜਟਾਣਾ ਐਨ.ਆਰ.ਆਈ ਅਤੇ ਐਡਵੋਕੇਟ ਪਵਨਪ੍ਰੀਤ ਸਿੰਘ ਬਰਾੜ ਪਿੰਡ ਝੱਖੜਾਵਾਲਾ ਨੂੰ ਐਸੋਸੀਏਸ਼ਨ ’ਚ ਸ਼ਾਮਿਲ ਹੋਣ ’ਤੇ ਜੀ ਆਇਆਂ ਨੂੰ ਕਿਹਾ। ਮੀਟਿੰਗ ’ਚ ਸਹਿ ਸਕੱਤਰ ਗੁਰਵਿੰਦਰ ਸਿੰਘ ਬਰਾੜ, ਮੀਤ ਪ੍ਰਧਾਨ ਜਸਵੰਤ ਸਿੰਘ ਕੁੱਲ, ਖ਼ਜ਼ਾਨਚੀ ਜਗਦੀਸ਼ ਸਿੰਘ ਅਤੇ ਟੂਰਨਾਮੈਂਟ ਕੁਆਰਡੀਨੇਟਰ ਲੈਕਚਰਾਰ ਕੁਲਦੀਪ ਸਿੰਘ ਗਿੱਲ, ਇੰਜੀ. ਸੁਦਾਗਰ ਸਿੰਘ, ਟੂਰਨਾਮੈਂਟ ਪ੍ਰਬੰਧਕ ਕਮੇਟੀ ਮੈਂਬਰ ਬਲਬੀਰ ਸਿੰਘ ਪੀਟਰ, ਸੰਤੋਖ ਸਿੰਘ ਚਾਨਾ, ਵਰਿੰਦਰ ਕੁਮਾਰ ਕੌਛੜ ਅਤੇ ਜਸਵਿੰਦਰ ਸਿੰਘ ਜੋਨੀ ਹਾਜ਼ਰ ਸਨ।