ਬਾਬਾ ਸ਼ੇਖ਼ ਫ਼ਰੀਦ ਸਾਇਕਲਿੰਗ ਕਲੱਬ ਦੀ ਮੀਟਿੰਗ ਹੋਈ
ਫ਼ਰੀਦਕੋਟ, 8 ਸਤੰਬਰ (ਹਰਮਿੰਦਰ ਸਿੰਘ ਮਿੰਦਾ)-ਬਾਬਾ ਸ਼ੇਖ਼ ਫ਼ਰੀਦ ਜੀ ਦੇ ਆਗਮਨ ਪੁਰਬ ’ਤੇ ਬਾਬਾ ਸ਼ੇਖ਼ ਫ਼ਰੀਦ ਸਾਇਕਲਿੰਗ ਕਲੱਬ ਫ਼ਰੀਦਕੋਟ ਦੀ ਮੀਟਿੰਗ ਪ੍ਰਗਟ ਸਿੰਘ ਢੀਮਾਂ ਵਾਲੀ ਦੀ ਪ੍ਰਧਾਨਗੀ ਹੇਠ ਹੋਈ। ਪ੍ਰਧਾਨ ਪ੍ਰਗਟ ਸਿੰਘ ਨੇ ਦੱਸਿਆ ਕਿ ਇਸ ਬਾਬਾ ਫ਼ਰੀਦ ਮੇਲੇ ’ਤੇ 6ਵੀਂ ਰੇਸ ਲਗਪਗ 25 ਕਿਲੋਮੀਟਰ ਮਿਤੀ 20 ਸਤੰਬਰ 2026 ਦਿਨ ਐਤਵਾਰ ਨੂੰ ਸਵੇਰੇ 7 ਵਜੇ ਟਹਿਣਾ ਪਿੰਡ ਟੀ-ਪੁਆਇੰਟ ਤੋਂ ਸ਼ੁਰੂ ਹੋ ਕਿ ਚੰਦਬਾਜਾ ਪਿੰਡ ਦੇ ਫਲਾਈਓਵਰ ਤੋਂ ਟਰਨ ਹੋ ਕਿ ਵਾਪ ਸ ਚਹਿਲ ਵਾਲੇ ਪੁਲ ਦੇ ਉਪਰ ਦੀ ਹੋ ਕੇ ਜਾਵੇਗੀ।
ਫ਼ਰੀਦਕੋਟ, 8 ਸਤੰਬਰ (ਹਰਮਿੰਦਰ ਸਿੰਘ ਮਿੰਦਾ)-ਬਾਬਾ ਸ਼ੇਖ਼ ਫ਼ਰੀਦ ਜੀ ਦੇ ਆਗਮਨ ਪੁਰਬ ’ਤੇ ਬਾਬਾ ਸ਼ੇਖ਼ ਫ਼ਰੀਦ ਸਾਇਕਲਿੰਗ ਕਲੱਬ ਫ਼ਰੀਦਕੋਟ ਦੀ ਮੀਟਿੰਗ ਪ੍ਰਗਟ ਸਿੰਘ ਢੀਮਾਂ ਵਾਲੀ ਦੀ ਪ੍ਰਧਾਨਗੀ ਹੇਠ ਹੋਈ। ਪ੍ਰਧਾਨ ਪ੍ਰਗਟ ਸਿੰਘ ਨੇ ਦੱਸਿਆ ਕਿ ਇਸ ਬਾਬਾ ਫ਼ਰੀਦ ਮੇਲੇ ’ਤੇ 6ਵੀਂ ਰੇਸ ਲਗਪਗ 25 ਕਿਲੋਮੀਟਰ ਮਿਤੀ 20 ਸਤੰਬਰ 2026 ਦਿਨ ਐਤਵਾਰ ਨੂੰ ਸਵੇਰੇ 7 ਵਜੇ ਟਹਿਣਾ ਪਿੰਡ ਟੀ-ਪੁਆਇੰਟ ਤੋਂ ਸ਼ੁਰੂ ਹੋ ਕਿ ਚੰਦਬਾਜਾ ਪਿੰਡ ਦੇ ਫਲਾਈਓਵਰ ਤੋਂ ਟਰਨ ਹੋ ਕਿ ਵਾਪ ਸ ਚਹਿਲ ਵਾਲੇ ਪੁਲ ਦੇ ਉਪਰ ਦੀ ਹੋ ਕੇ ਜਾਵੇਗੀ। ਇਸ ਰੇਸ ਵਿਚ ਲੜਕੇ ਅਤੇ ਲੜਕੀਆਂ ਦੇਸ਼ ਦੇ ਕਿਸੇ ਵੀ ਕੋਨੇ ਤੋਂ ਭਾਗ ਲੈਅ ਸਕਦੇ ਹਨ। ਉਨ੍ਹਾਂ ਦੱਸਿਆ ਕਿ ਲੜਕਿਆਂ ਵਿਚੋਂ ਪਹਿਲੇ ਸਥਾਨ ’ਤੇ ਆਉਣ ਵਾਲੇ ਨੂੰ 11000 ਰੁਪਏ, ਦੂਜੇ ਨੰਬਰ ’ਤੇ ਆਉਣ ਵਾਲੇ ਨੂੰ 9100 ਅਤੇ ਤੀਜੇ ਨੰਬਰ ’ਤੇ ਆਉਣ ਵਾਲੇ ਨੂੰ 5100 ਰੁਪਏ ਦੇ ਨਗਦ ਇਨਾਮ ਦਿੱਤੇ ਜਾਣਗੇ ਲੜਕੀਆਂ ਲਈ ਪਹਿਲੇ ਸਥਾਨ ’ਤੇ 5100, ਦੂਜੇ ਸਥਾਨ ’ਤੇ 3100 ਅਤੇ ਤੀਜੇ ਸਥਾਨ ’ਤੇ ਆਉਣ ਵਾਲੀਆਂਨੂੰ 2100 ਰੁਪਏ ਨਗਦ ਇਨਾਮ ਰਾਣਾ ਗਰੁੱਪ ਕੈਨੇਡਾ ਦੇ ਪਰਮਿੰਦਰ ਸਿੰਘ, ਜਗਮੀਤ ਸਿੰਘ ਬਰਾੜ ਕੈਨੇਡਾ ਅਤੇ ਬੱਬਾ ਬਰਾੜ ਟਹਿਣਾ ਵਲੋਂ ਦਿੱਤੇ ਜਾਣਗੇ। ਇਸ ਈਵੈਂਟ ਵਿਚ ਭਾਗ ਲੈਣ ਲਈ ਗੁੱਗਲ ਫ਼ਾਰਮ ’ਤੇ ਅੱਜ ਤੋਂ ਰਜਿਸਟ੍ਰੇਸ਼ਨ ਸ਼ੁਰੂ ਕਰ ਦਿੱਤੀ ਗਈ ਹੈ ਅਤੇ 15 ਸਤੰਬਰ ਨੂੰ ਬੰਦ ਕਰ ਦਿੱਤੀ ਜਾਵੇਗੀ। ਇਸ ਮੌਕੇ ਰਾਜ ਕੁਮਾਰ ਡੀ.ਪੀ., ਜਸਵਿੰਦਰ ਪੁਰੀ ਢੀਮਾਂ ਵਾਲੀ, ਜਸਕਰਨ ਢਿੱਲੋਂ ਕੋਟਕਪੂਰਾ, ਸ਼ਵਿੰਦਰ ਭਲੂਰ, ਸੁਖਬੀਰ ਸਿੰਘ, ਦਲਜੀਤ ਸਿੰਘ ਟੁਟੇਜਾ ਪੂਨੇ ਵਾਲੇ, ਚਰਨਜੀਤ ਸਿੰਘ ਅਰਾਈਆਂ ਵਾਲਾ, ਡਾ. ਮਨਪ੍ਰੀਤ ਸਿੰਘ ਬਰਾੜ ਅਰਾਈਆਂਵਾਲਾ ਅਤੇ ਨਵੀਨ ਜੈਨ ਹਾਜ਼ਰ ਸਨ।