ਆਦੇਸ਼ ਕਾਲਜ ’ਚ ਅਧਿਆਪਕ ਦਿਵਸ ’ਤੇ ਸੈਮੀਨਾਰ ਕਰਵਾਇਆ
ਸਾਦਿਕ, 8 ਸਤੰਬਰ (ਗੁਰਭੇਜ ਸਿੰਘ ਚੌਹਾਨ)-ਆਦੇਸ਼ ਕਾਲਜ ਮਚਾਕੀ ਕਲਾਂ ਵਿਖੇ ਅਧਿਆਪਕ ਦਿਵਸ ਨੂੰ ਸਮਰਪਿਤ ਇਕ ਸੈਮੀਨਾਰ ਕਰਵਾਇਆ ਗਿਆ। ਇਸ ਵਿਚ ਆਦੇਸ਼ ਇੰਸਟੀਟਿਊਟ ਆਫ਼ ਹਾਇਰ ਸਟੱਡੀਜ਼ ਦੇ ਸਮੂਹ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਭਾਗ ਲਿਆ।
ਸਾਦਿਕ, 8 ਸਤੰਬਰ (ਗੁਰਭੇਜ ਸਿੰਘ ਚੌਹਾਨ)-ਆਦੇਸ਼ ਕਾਲਜ ਮਚਾਕੀ ਕਲਾਂ ਵਿਖੇ ਅਧਿਆਪਕ ਦਿਵਸ ਨੂੰ ਸਮਰਪਿਤ ਇਕ ਸੈਮੀਨਾਰ ਕਰਵਾਇਆ ਗਿਆ। ਇਸ ਵਿਚ ਆਦੇਸ਼ ਇੰਸਟੀਟਿਊਟ ਆਫ਼ ਹਾਇਰ ਸਟੱਡੀਜ਼ ਦੇ ਸਮੂਹ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਭਾਗ ਲਿਆ। ਪ੍ਰਿੰਸੀਪਲ ਡਾ.ਅਮਰਦੀਪ ਸਿੰਘ ਵਿਰਕ ਨੇ ਸੈਮੀਨਾਰ ਦੌਰਾਨ ਐਸ.ਰਾਧਾ ਕ੍ਰਿਸ਼ਨਨ ਨੂੰ ਯਾਦ ਕਰਦਿਆਂ ਅਧਿਆਪਕ ਦਿਵਸ ਦੀ ਮਹੱਤਤਾ ਬਾਰੇ ਦੱਸਦੇ ਹੋਏ ਆਪਣੇ ਰੋਲ ਮਾਡਲ ਅਧਿਆਪਕਾਂ ਨੂੰ ਯਾਦ ਕੀਤਾ ਤੇ ਉਨ੍ਹਾਂ ਦੀ ਲੰਮੀ ਉਮਰ ਲਈ ਅਰਦਾਸ ਕੀਤੀ। ਉਨ੍ਹਾਂ ਅਧਿਆਪਕਾਂ ਨੂੰ ਚੰਗੀਆਂ ਸਿਖਿਆਵਾਂ ਦੇਣ ਅਤੇ ਤਨਦੇਹੀ ਨਾਲ ਵਿਦਿਆਰਥੀਆਂ ਨੂੰ ਸਿੱਖਿਅਤ ਕਰਨ ’ਤੇ ਜ਼ੋਰ ਦਿੱਤਾ ਤਾਂ ਜੋ ਵਿਦਿਆਰਥੀਆਂ ਦਾ ਭਵਿੱਖ ਸੰਵਾਰਿਆ ਜਾ ਸਕੇ। ਇਸ ਮੌਕੇ ਸੀ.ਐਮ.ਡੀ. ਜਨਜੀਤਪਾਲ ਸਿੰਘ ਸੇਖੋਂ, ਐਮ.ਡੀ. ਜਰਮਨਜੀਤ ਸਿੰਘ ਸੰਧੂ, ਡਾਇਰੈਕਟਰ ਐਸ.ਪੀ.ਮੌਂਗਾ, ਕਾਲਜ ਦਾ ਸਟਾਫ਼ ਅਤੇ ਸਮੂਹ ਵਿਦਿਆਰਥੀ ਹਾਜ਼ਰ ਸੀ।