ਬਾਬਾ ਫ਼ਰੀਦ ਲਾਅ ਕਾਲਜ ’ਚ ਅਧਿਆਪਕ ਦਿਵਸ ਨੂੰ ਸਮਰਪਿਤ ਗੈਸਟ ਲੈਕਚਰ
ਫ਼ਰੀਦਕੋਟ, 10 ਸਤੰਬਰ (ਜਸਵੰਤ ਸਿੰਘ ਪੁਰਬਾ)-ਬਾਬਾ ਫ਼ਰੀਦ ਲਾਅ ਕਾਲਜ ਫ਼ਰੀਦਕੋਟ ਵਿਖੇ ਅਧਿਆਪਕ ਦਿਵਸ ਨੂੰ ਸਮਰਪਿਤ ਅਧਿਆਪਕ ਦੀ ਭੂਮਿਕਾ ਅਤੇ ਸਿੱਖਿਆ ਨੀਤੀ ਵਿਸ਼ੇ ’ਤੇ ਗੈਸਟ ਲੈਕਚਰ ਕਰਵਾਇਆ ਗਿਆ। ਜਿਸ ਵਿਚ ਡਾ.
ਫ਼ਰੀਦਕੋਟ, 10 ਸਤੰਬਰ (ਜਸਵੰਤ ਸਿੰਘ ਪੁਰਬਾ)-ਬਾਬਾ ਫ਼ਰੀਦ ਲਾਅ ਕਾਲਜ ਫ਼ਰੀਦਕੋਟ ਵਿਖੇ ਅਧਿਆਪਕ ਦਿਵਸ ਨੂੰ ਸਮਰਪਿਤ ਅਧਿਆਪਕ ਦੀ ਭੂਮਿਕਾ ਅਤੇ ਸਿੱਖਿਆ ਨੀਤੀ ਵਿਸ਼ੇ ’ਤੇ ਗੈਸਟ ਲੈਕਚਰ ਕਰਵਾਇਆ ਗਿਆ। ਜਿਸ ਵਿਚ ਡਾ. ਮੋਹਣ ਸਿੰਘ ਸੱਗੂ ਨੇ ਮੰਚ ਸੰਚਾਲਨ ਕਰਦੇ ਹੋਏ ਵਿਦਿਆਰਥੀਆਂ ਨਾਲ ਡਾ. ਰਮਿੰਦਰ ਸਿੰਘ ਮੁਖੀ, ਪੰਜਾਬੀ ਯੂਨੀਵਰਸਿਟੀ ਰਿਜਨਲ ਸੈਂਟਰ ਬਠਿੰਡਾ ਅਤੇ ਡੀਨ ਫੈਕਲਟੀ ਆਫ਼ ਐਜੂਕੇਸ਼ਨ ਅਤੇ ਇੰਨਫਰਮੇਸ਼ਨ ਸਾਇੰਸ ਨੂੰ ਰੂ-ਬ-ਰੂ ਕਰਵਾਇਆ। ਡਾ. ਰਮਿੰਦਰ ਸਿੰਘ ਨੇ ਬੀ.ਏ.ਐਲ਼.ਐਲ਼.ਬੀ ਭਾਗ-ਚੌਥਾ ਅਤੇ ਪੰਜਵਾਂ ਦੇ ਵਿਦਿਆਰਥੀ ਨੂੰ ਸੰਬੋਧਨ ਕਰਦਿਆਂ ਸਿੱਖਿਆ ਨੀਤੀ, ਅਧਿਆਪਕ ਦੀ ਭੂਮਿਕਾ, ਵਿਹਾਰ ਵਿਚ ਪਰਿਵਰਤਨ, ਪੜ੍ਹਨ ਦੀ ਆਦਤ ਅਤੇ 19 ਦੀ ਘੱਟ ਵਰਤੋਂ ਆਦਿ ਵਿਸ਼ਿਆਂ ਬਾਰੇ ਜਾਣਕਾਰੀ ਦਿੱਤੀ। ਕਾਲਜ ਦੇ ਪ੍ਰਿੰਸੀਪਲ ਡਾ. ਵਰਿੰਦਰ ਕੁਮਾਰ ਕੌਸ਼ਿਕ ਨੇ ਡਾ. ਰਮਿੰਦਰ ਸਿੰਘ ਦਾ ਕਾਲਜ ਵਿਖੇ ਪਹੁੰਚਣ ’ਤੇ ਧੰਨਵਾਦ ਕੀਤਾ। ਉਨ੍ਹਾਂ ਆਏ ਹੋਏ ਮੁੱਖ ਮਹਿਮਾਨ ਡਾ. ਰਮਿੰਦਰ ਸਿੰਘ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ। ਇਸ ਮੌਕੇ ਡਾ. ਨਵਜੋਤ ਕੌਰ, ਮਨਿੰਦਰ ਸਿੰਘ ਅਤੇ ਅਮਨਦੀਪ ਕੌਰ ਵੀ ਹਾਜ਼ਰ ਸਨ।