11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਸਰਕਾਰੀ ਬ੍ਰਿਜਿੰਦਰਾ ਕਾਲਜ ਵਿਖੇ ਵਿਸ਼ੇਸ਼ ਸੈਮੀਨਾਰ ਕਰਵਾਇਆ

ਮੰਡੀ ਕਿੱਲਿਆਂਵਾਲੀ, 10 ਸਤੰਬਰ (ਇਕਬਾਲ ਸਿੰਘ ਸ਼ਾਂਤ)- ਪਿੰਡ ਘੁਮਿਆਰਾ ਦੇ ਸਾਬਕਾ ਐਨ. ਆਰ.

Ad Position 21
repet_subhas-goyals [Copy P29]
ਅਜੀਤ ਡੈਸਕ 11-09-2026
ਮੰਡੀ ਕਿੱਲਿਆਂਵਾਲੀ, 10 ਸਤੰਬਰ (ਇਕਬਾਲ ਸਿੰਘ ਸ਼ਾਂਤ)- ਪਿੰਡ ਘੁਮਿਆਰਾ ਦੇ ਸਾਬਕਾ ਐਨ.ਆਰ.ਆਈ. ਬਜ਼ੁਰਗ ਗੁਰਦੇਵ ਸਿੰਘ ਘੁਮਿਆਰਾ ਨਹੀਂ ਰਹੇ। ਉਹ ਸੰਖੇਪ ਬਿਮਾਰੀ ਮਗਰੋਂ 88 ਸਾਲਾਂ ਦੀ ਉਮਰ ਵਿਚ ਬੀਤੇ ਕੱਲ੍ਹ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਏ। ਉਹ ਸਾਬਕਾ ਸਰਪੰਚ ਪ੍ਰਤੀਨਿਧੀ ਅਤੇ ਸੀਨੀਅਰ ਅਕਾਲੀ ਆਗੂ ਕੁਲਵੰਤ ਸਿੰਘ ਘੁਮਿਆਰਾ ਦੇ ਪਿਤਾ ਸਨ। ਉਨ੍ਹਾਂ ਦਾ ਅੰਤਿਮ ਸਸਕਾਰ ਵੱਡੀ ਗਿਣਤੀ ਖੇਤਰ ਵਾਸੀਆਂ ਅਤੇ ਰਿਸ਼ਤੇਦਾਰਾਂ ਦੀ ਮੌਜੂਦਗੀ ਵਿਚ ਕੀਤਾ ਗਿਆ। ਉਨ੍ਹਾਂ ਦੀ ਚਿਖਾ ਨੂੰ ਅਗਨੀ ਸਪੁੱਤਰ ਕੁਲਵੰਤ ਸਿੰਘ ਵਲੋਂ ਦਿੱਤੀ ਗਈ। ਗੁਰਦੇਵ ਸਿੰਘ ਹੁਰਾਂ ਨੇ ਕੁਵੈਤ ਮੁਲਕ ਵਿਚ ਕਰੀਬ 25 ਸਾਲਾਂ ਤੱਕ ਸਖ਼ਤ ਮਿਹਨਤ-ਮਸ਼ੱਕਤ ਕਰਕੇ ਇੱਥੇ ਪਰਿਵਾਰ ਦੀ ਆਰਥਿਕਤਾ ਨੂੰ ਵੱਡਾ ਹੁਲਾਰਾ ਦਿੱਤਾ ਤੇ ਆਪਣੇ ਖੇਤੀ ਰਕਬੇ ਦਾ ਚੋਖਾ ਵਿਸਥਾਰ ਕੀਤਾ ਹੈ। ਉਨ੍ਹਾਂ ਦੇ ਮਿਹਨਤੀ ਸੁਭਾਅ ਦਾ ਲਗਪਗ ਹਰ ਵਿਅਕਤੀ ਕਾਇਲ ਸੀ। ਉਹ ਸਾਰੀ ਉਮਰ ਅਕਾਲੀ ਦਲ ਦੇ ਝੰਡੇਬਰਦਾਰ ਵਜੋਂ ਵਿਚਰੇ। ਉਨ੍ਹਾਂ ਦੀ ਮੌਤ ’ਤੇ ਸ਼ੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸੰਸਦ ਮੈਂਬਰ ਬੀਬੀ ਹਰਸਿਮਰਤ ਕੌਰ ਬਾਦਲ, ਕੌਮੀ ਸੀਨੀਅਰ ਮੀਤ ਪ੍ਰਧਾਨ ਤੇਜਿੰਦਰ ਸਿੰਘ ਮਿੱਡੂਖੇੜਾ, ਅਕਾਲੀ ਦਲ ਪੀਏਸੀ ਦੇ ਮੈਂਬਰ ਅਵਤਾਰ ਸਿੰਘ ਵਣਵਾਲਾ ਸਮੇਤ ਹੋਰਨਾਂ ਆਗੂਆਂ ਨੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਹੈ।
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਸੇਖੋਂ ਵਲੋਂ ਢਿਲਵਾਂ ਖੁਰਦ ਵਿਖੇ ਪ੍ਰਾਇਮਰੀ ਹੈਲਥ ਸਬ ਸੈਂਟਰ ਦਾ ਉਦਘਾਟਨ ਅਗਲੀ ਖ਼ਬਰ ਮਾਲਵਾ ਪਾਲੀਟੈਕਨਿਕ ਕਾਲਜ ਦੀ ਵਿਦਿਆਰਥਣ ਦੀ ਬਿਜਲੀ ਬੋਰਡ ’ਚ ਜੇ.ਈ. ਵਜੋਂ ਨਿਯੁਕਤੀ ਹੋਈ
Ad Position 24