ਅਤਿ-ਆਧੁਨਿਕ ਮਸ਼ੀਨਾਂ ਰਾਹੀਂ ਸਕੂਲ ਦੇ ਬੱਚਿਆਂ ਦੀਆਂ ਅੱਖਾਂ ਦੀ ਜਾਂਚ
ਜੈਤੋ, 10 ਸਤੰਬਰ (ਗੁਰਚਰਨ ਸਿੰਘ ਗਾਬੜੀਆ)-ਲਾਇਨਜ਼ ਕਲੱਬ ਜੈਤੋ ਗੰਗਸਰ ਵਲੋਂ ਲਾਇਨਜ਼ ਆਈ ਕੇਅਰ ਸੈਂਟਰ ਜੈਤੋ ਦੇ ਚੇਅਰਮੈਨ ਲਾਇਨ ਰਾਕੇਸ਼ ਰੋਮਾਣਾ ਅਤੇ ਕਲੱਬ ਦੇ ਪ੍ਰਧਾਨ ਲਾਇਨ ਪ੍ਰਦੀਪ ਸਿੰਗਲਾ ਦੀ ਪ੍ਰਧਾਨਗੀ ਹੇਠ ਕਲੱਬ ਦੇ ਖ਼ਜ਼ਾਨਚੀ ਲਾਇਨ ਜੀਵਨ ਗਰਗ ‘ਰਿੰਕੂ’ ਦੇ ਜਨਮ ਦਿਨ ਮੌਕੇ ਸੇਵਾ ਪ੍ਰੋਜੈਕਟ ਤਹਿਤ ਲਿਟਲ ਕਿਡਜ਼ ਕੇਅਰ ਪਲੇਅ ਵੇਅ ਸਕੂਲ ਜੈਤੋ ਵਿਖੇ ਬੱਚਿਆਂ ਲਈ ਮੁਫ਼ਤ ਨੇਤਰ ਜਾਂਚ ਕੈਂਪ ਲਗਾਇਆ ਗਿਆ। ਸੇਵਾ ਪ੍ਰੋਜੈਕਟ ਦੇ ਚੇਅਰਮੈਨ ਗਣੇਸ਼ ਜੈਨ ਅਤੇ ਆਈ ਕੈਂਪ ਚੇਅਰਮੈਨ ਲਾਇਨ ਨਰੇਸ਼ ਮਿੱਤਲ ਨੇ ਦੱਸਿਆ ਕਿ ਕੈਂਪ ਦੌਰਾਨ ਅਤਿ-ਆਧੁਨਿਕ ਨੇਤਰ ਜਾਂਚ ਮਸ਼ੀਨਾਂ ਰਾਹੀਂ ਕੁੱਲ 73 ਬੱਚਿਆਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ।
ਜੈਤੋ, 10 ਸਤੰਬਰ (ਗੁਰਚਰਨ ਸਿੰਘ ਗਾਬੜੀਆ)-ਲਾਇਨਜ਼ ਕਲੱਬ ਜੈਤੋ ਗੰਗਸਰ ਵਲੋਂ ਲਾਇਨਜ਼ ਆਈ ਕੇਅਰ ਸੈਂਟਰ ਜੈਤੋ ਦੇ ਚੇਅਰਮੈਨ ਲਾਇਨ ਰਾਕੇਸ਼ ਰੋਮਾਣਾ ਅਤੇ ਕਲੱਬ ਦੇ ਪ੍ਰਧਾਨ ਲਾਇਨ ਪ੍ਰਦੀਪ ਸਿੰਗਲਾ ਦੀ ਪ੍ਰਧਾਨਗੀ ਹੇਠ ਕਲੱਬ ਦੇ ਖ਼ਜ਼ਾਨਚੀ ਲਾਇਨ ਜੀਵਨ ਗਰਗ ‘ਰਿੰਕੂ’ ਦੇ ਜਨਮ ਦਿਨ ਮੌਕੇ ਸੇਵਾ ਪ੍ਰੋਜੈਕਟ ਤਹਿਤ ਲਿਟਲ ਕਿਡਜ਼ ਕੇਅਰ ਪਲੇਅ ਵੇਅ ਸਕੂਲ ਜੈਤੋ ਵਿਖੇ ਬੱਚਿਆਂ ਲਈ ਮੁਫ਼ਤ ਨੇਤਰ ਜਾਂਚ ਕੈਂਪ ਲਗਾਇਆ ਗਿਆ। ਸੇਵਾ ਪ੍ਰੋਜੈਕਟ ਦੇ ਚੇਅਰਮੈਨ ਗਣੇਸ਼ ਜੈਨ ਅਤੇ ਆਈ ਕੈਂਪ ਚੇਅਰਮੈਨ ਲਾਇਨ ਨਰੇਸ਼ ਮਿੱਤਲ ਨੇ ਦੱਸਿਆ ਕਿ ਕੈਂਪ ਦੌਰਾਨ ਅਤਿ-ਆਧੁਨਿਕ ਨੇਤਰ ਜਾਂਚ ਮਸ਼ੀਨਾਂ ਰਾਹੀਂ ਕੁੱਲ 73 ਬੱਚਿਆਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ। ਇਸ ਜਾਂਚ ਦੌਰਾਨ 7 ਬੱਚਿਆਂ ਵਿਚ ਅੱਖਾਂ ਅਤੇ ਨਜ਼ਰ ਸਬੰਧੀ ਸਮੱਸਿਆਵਾਂ ਦੀ ਪਛਾਣ ਹੋਈ, ਜਿਸ ਸਬੰਧੀ ਸਕੂਲ ਪ੍ਰਬੰਧਕਾਂ ਨੂੰ ਜਾਣੂ ਕਰਵਾਇਆ ਗਿਆ ਤਾਂ ਜੋ ਇਨ੍ਹਾਂ ਬੱਚਿਆਂ ਦਾ ਸਮੇਂ ਸਿਰ ਉਚਿਤ ਇਲਾਜ਼ ਕਰਵਾਇਆ ਜਾ ਸਕੇ। ਲਿਟਲ ਕਿਡਜ਼ ਕੇਅਰ ਪਲੇਅਵੇ ਸਕੂਲ ਦੀ ਸੰਚਾਲਕਾਂ ਰੀਨਾ ਸ਼ਰਮਾ ਅਤੇ ਸਕੂਲ ਸਟਾਫ਼ ਵਲੋਂ ਕੈਂਪ ਵਿਚ ਪੂਰਨ ਸਹਿਯੋਗ ਦਿੱਤਾ ਗਿਆ ਅਤੇ ਇਸ ਸੇਵਾ ਪ੍ਰੋਜੈਕਟ ਨੂੰ ਸਫ਼ਲ ਬਣਾਉਣ ਵਿਚ ਅਹਿਮ ਭੂਮਿਕਾ ਨਿਭਾਈ ਗਈ। ਕਲੱਬ ਮੈਂਬਰਾਂ ਵਲੋਂ ਸਕੂਲ ਪ੍ਰਬੰਧਕਾਂ ਦਾ ਸਹਿਯੋਗ ਲਈ ਧੰਨਵਾਦ ਕੀਤਾ ਗਿਆ। ਲਾਇਨਜ਼ ਆਈ ਕੇਅਰ ਸੈਂਟਰ ਜੈਤੋ ਦੇ ਚੇਅਰਮੈਨ ਲਾਇਨ ਰਾਕੇਸ਼ ਰੋਮਾਣਾ ਨੇ ਕਿਹਾ ਕਿ ਲਾਇਨਜ਼ ਕਲੱਬ ਜੈਤੋ ਗੰਗਸਰ ਵਲੋਂ ਸਮਾਜ ਦੇ ਲੋੜਵੰਦ ਵਰਗਾਂ ਤੱਕ ਸਿਹਤ, ਸਿੱਖਿਆ ਅਤੇ ਹੋਰ ਲੋਕ ਭਲਾਈ ਦੀਆਂ ਸੇਵਾਵਾਂ ਪਹੁੰਚਾਉਣ ਦੇ ਉਦੇਸ਼ ਨਾਲ ਸਮੇਂ-ਸਮੇਂ ’ਤੇ ਵੱਖ-ਵੱਖ ਸੇਵਾ ਪ੍ਰੋਜੈਕਟ ਕਰਵਾਏ ਜਾਂਦੇ ਹਨ ਅਤੇ ਭਵਿੱਖ ਵਿਚ ਵੀ ਲੋਕ ਸੇਵਾ ਦੇ ਕਾਰਜ ਨਿਰੰਤਰ ਜਾਰੀ ਰੱਖੇ ਜਾਣਗੇ। ਇਸ ਮੌਕੇ ਸਕੱਤਰ ਮਨੁ ਵਰਮਾ, ਉਪ-ਪ੍ਰਧਾਨ ਦਿਨੇਸ਼ ਗੋਇਲ, ਉਪ-ਪ੍ਰਧਾਨ ਸ਼ਿਵ ਬਾਂਸਲ, ਆਈ ਕੈਂਪ ਚੇਅਰਮੈਨ ਲਾਇਨ ਨਰੇਸ਼ ਮਿੱਤਲ, ਆਸ਼ੂਤੋਸ਼ ਗਰਗ, ਰਿੰਕੂ ਸ਼ਰਮਾ ਸਮੇਤ ਕਲੱਬ ਮੈਂਬਰ ਅਤੇ ਸਕੂਲ ਸਟਾਫ਼ ਹਾਜ਼ਰ ਸੀ।