ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਪਾਕਿ ਦੀ ਕੌਮੀ ਅਸੈਂਬਲੀ ਦੇ ਸਪੀਕਰ ਸਾਦਿਕ ਵਲੋਂ ਢਾਕਾ 'ਚ ਭਾਰਤੀ ਵਿਦੇਸ਼ ਮੰਤਰੀ ਜੈਸ਼ੰਕਰ ਨਾਲ ਮੁਲਾਕਾਤ <br/>

Ad Position 21
No active advertisement
ਅਜੀਤ ਡੈਸਕ 01-01-2026
ਅੰਮਿ੍ਤਸਰ, 31 ਦਸੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਅਤੇ ਭਾਰਤ ਵਿਚਕਾਰ ਮਈ ਮਹੀਨੇ ਦੇ ਟਕਰਾਅ 'ਆਪ੍ਰੇਸ਼ਨ ਸੰਧੂਰ' ਤੋਂ ਬਾਅਦ ਦੋਵਾਂ ਦੇਸ਼ਾਂ ਦੇ ਸੀਨੀਅਰ ਨੇਤਾ ਢਾਕਾ 'ਚ ਪਹਿਲੀ ਵਾਰ ਆਪਸ 'ਚ ਮਿਲੇ | ਇਹ ਸੰਖੇਪ ਪਰ ਪ੍ਰਤੀਕਾਤਮਿਕ ਮੁਲਾਕਾਤ ਪਾਕਿ ਦੀ ਕੌਮੀ ਅਸੈਂਬਲੀ ਦੇ ਸਪੀਕਰ ਅਯਾਜ਼ ਸਾਦਿਕ ਅਤੇ ਭਾਰਤੀ ਵਿਦੇਸ਼ ਮੰਤਰੀ ਸੁਬਰਾਮਨੀਅਮ ਜੈਸ਼ੰਕਰ ਦੇ ਵਿਚਕਾਰ ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਖ਼ਾਲਿਦਾ ਜ਼ਿਆ ਦੇ ਅੰਤਿਮ ਸੰਸਕਾਰ ਮੌਕੇ ਬੰਗਲਾਦੇਸ਼ ਦੇ ਦੌਰੇ ਦੌਰਾਨ ਹੋਈ | ਪਾਕਿਸਤਾਨੀ ਮੀਡੀਆ ਮੁਤਾਬਿਕ ਇਹ ਮੁਲਾਕਾਤ ਮਈ ਮਹੀਨੇ ਦੇ ਟਕਰਾਅ ਤੋਂ ਬਾਅਦ ਪਾਕਿ ਅਤੇ ਭਾਰਤ ਦੇ ਚੋਟੀ ਦੇ ਨੇਤਾਵਾਂ ਵਿਚਕਾਰ ਪਹਿਲੀ ਆਹਮੋ-ਸਾਹਮਣੇ ਦੀ ਗੱਲਬਾਤ ਸੀ | ਦੋਵੇਂ ਨੇਤਾ ਖ਼ਾਲਿਦਾ ਜ਼ਿਆ ਦੇ ਨਿਵਾਸ ਸਥਾਨ 'ਤੇ ਮਿਲੇ ਅਤੇ ਦੋਵਾਂ ਨੇ ਮੁਸਕਰਾਉਂਦਿਆਂ ਹੋਇਆਂ ਗਰਮਜੋਸ਼ੀ ਨਾਲ ਹੱਥ ਮਿਲਾਇਆ | ਸੰਖੇਪ ਮੁਲਾਕਾਤ ਦੌਰਾਨ ਦੋਵਾਂ ਨੇਤਾਵਾਂ ਨੇ ਇਕ ਦੂਜੇ ਦਾ ਹਾਲ-ਚਾਲ ਪੁੱਛਿਆ ਅਤੇ ਸਵਾਗਤਯੋਗ ਸ਼ਬਦਾਂ ਦਾ ਆਦਾਨ-ਪ੍ਰਦਾਨ ਕੀਤਾ | ਪਾਕਿਸਤਾਨੀ ਮੀਡੀਆ ਰਿਪੋਰਟਾਂ ਅਨੁਸਾਰ ਗੱਲਬਾਤ ਸਿਰਫ਼ ਕੁਝ ਮਿੰਟ ਚੱਲੀ, ਪਰ ਇਹ ਤਣਾਅਪੂਰਨ ਖੇਤਰੀ ਸੰਬੰਧਾਂ ਦੇ ਵਿਚਕਾਰ ਕੂਟਨੀਤਕ ਮਹੱਤਵ ਰੱਖਦੀ ਹੈ |

Ad Position 22
No active advertisement
ਪਿਛਲੀ ਖ਼ਬਰ ਗੈਂਗਸਟਰਵਾਦ ਦੇ ਸਾਏ ਹੇਠ ਲੰਘ ਰਹੇ ਪੰਜਾਬ ਨੂੰ ਇਕ ਸਥਿਰ ਤੇ ਮਜ਼ਬੂਤ ਸਰਕਾਰ ਦੀ ਲੋੜ-ਅਰਵਿੰਦ ਖੰਨਾ <br/> ਅਗਲੀ ਖ਼ਬਰ ਪੰਜਾਬ ਰਾਜ ਬਿਜਲੀ ਬੋਰਡ ਕਰਮਚਾਰੀ ਦਲ 2026 ਦਾ ਕੈਲੰਡਰ ਸੂਬਾ ਪ੍ਰਧਾਨ ਸਹਾਏਪੁਰ ਵਲੋਂ ਜਾਰੀ <br/>
Ad Position 24
No active advertisement