28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਦੋਸਤ ਨਾਲ ਹੋਟਲ 'ਚ ਠਹਿਰੀ ਪੱਛਮੀ ਬੰਗਾਲ ਦੀ ਔਰਤ ਦੀ ਭੇਦਭਰੇ ਹਾਲਾਤ 'ਚ ਮੌਤ

Ad Position 21
No active advertisement
ਅਜੀਤ ਡੈਸਕ 02-01-2026
ਅੰਮਿ੍ਤਸਰ, 1 ਜਨਵਰੀ (ਰੇਸ਼ਮ ਸਿੰਘ)-ਨਵੇਂ ਸਾਲ ਦੀ ਪੂਰਵ ਸੰਧਿਆਂ ਮੌਕੇ ਇਥੇ ਅੰਮਿ੍ਤਸਰ ਦੇ ਇਕ ਹੋਟਲ 'ਚ ਆਪਣੇ ਸਾਥੀ ਨਾਲ ਠਹਿਰੀ ਔਰਤ ਦੀ ਭੇਦ ਭਰੇ ਹਾਲਾਤ 'ਚ ਮੌਤ ਹੋ ਗਈ, ਜਦੋਂਕਿ ਉਸ ਦਾ ਪੁਰਸ਼ ਦੋਸਤ ਉਸ ਨੂੰ ਛੱਡ ਕੇ ਫ਼ਰਾਰ ਹੋ ਗਿਆ | ਮਿ੍ਤਕ ਔਰਤ ਦੀ ਸ਼ਨਾਖਤ ਅਨੰਨਿਆ ਮੰਡਲ (33) ਵਾਸੀ ਪੱਛਮੀ ਬੰਗਾਲ ਕੋਲਕਾਤਾ ਹਾਲ ਰਣਜੀਤ ਐਵੀਨਿਊ ਵਜੋਂ ਹੋਈ ਹੈ | ਜਾਣਕਾਰੀ ਅਨੁਸਾਰ ਇਹ ਔਰਤ ਆਪਣੇ ਇਕ ਮਰਦ ਦੋਸਤ ਨਾਲ ਬੀਤੀ 31 ਦਸੰਬਰ ਨੂੰ ਇਥੇ ਥਾਣਾ ਬੀ. ਡਵੀਜਨ ਦੇ ਖੇਤਰ ਅਧੀਨ ਪੈਂਦੇ ਇਲਾਕੇ ਸ਼ੇਰਾਂ ਵਾਲਾ ਗੇਟ ਦੇ ਇਕ ਹੋਟਲ 'ਚ ਪੁੱਜੀ ਸੀ, ਜਿਥੇ ਇਸ ਔਰਤ ਦੀ ਹਾਲਾਤ ਖ਼ਰਾਬ ਹੋਣ 'ਤੇ ਜਦੋਂ ਉਹ ਆਪਣੇ ਕਮਰੇ 'ਚ ਇਕੱਲੀ ਬੇਹੋਸ਼ੀ ਦੀ ਹਾਲਤ 'ਚ ਪਾਈ ਗਈ ਤਾਂ ਹੋਟਲ ਦੇ ਸਟਾਫ਼ ਵਲੋਂ ਤੁਰੰਤ ਇਸ ਨੂੰ ਗੁਰੂ ਨਾਨਕ ਦੇਵ ਹਸਪਤਾਲ ਵਿਖੇ ਇਲਾਜ ਲਈ ਭਰਤੀ ਕਰਵਾਇਆ ਗਿਆ, ਜਿਥੇ ਇਲਾਜ਼ ਅਧੀਨ ਇਸ ਔਰਤ ਦੀ ਅੱਜ ਮੌਤ ਹੋ ਗਈ | ਪੁਲਿਸ ਵਲੋਂ ਫ਼ਰਾਰ ਹੋਏ ਉਸਦੇ ਮਰਦ ਦੋਸਤ ਦੀ ਭਾਲ ਕੀਤੀ ਜਾ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਬਿਜਲੀ ਨਿਗਮ ਦੀਆਂ ਜਾਇਦਾਦਾਂ ਵੇਚਣ ਖ਼ਿਲਾਫ਼ ਅਦਾਰੇ ਦੇ ਮੁੱਖ ਦਫ਼ਤਰ ਸਾਹਮਣੇ ਲੜੀਵਾਰ ਭੁੱਖ ਹੜਤਾਲ ਸ਼ੁਰੂ <br/> ਅਗਲੀ ਖ਼ਬਰ ਸਿੱਖਿਆ ਵਿਭਾਗ 'ਚ ਪ੍ਰਾਇਮਰੀ, ਮਾਸਟਰ ਤੇ ਲੈਕਚਰਾਰਾਂ ਦੀ ਹਜ਼ਾਰਾਂ ਅਸਾਮੀਆਂ ਖਾਲੀ <br/>
Ad Position 24