28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਅਦਾਰਾ 'ਅਜੀਤ' ਵਲੋਂ ਰਮਦਾਸ ਦੇ ਹੜ੍ਹ ਪ੍ਰਭਾਵਿਤ ਸਰਹੱਦੀ ਪਿੰਡ ਬਗਵਾਨਪੁਰਾ ਦੇ ਕਿਸਾਨਾਂ ਨੂੰ 7ਵੇਂ ਗੇੜ ਦੌਰਾਨ ਯੂਰੀਆ ਖਾਦ ਵੰਡੀ <br/>

Ad Position 21
No active advertisement
ਅਜੀਤ ਡੈਸਕ 02-01-2026

ਗ੍ਰੰਥੀ ਸਿੰਘ ਨੂੰ ਹੜ੍ਹ ਕਾਰਨ ਨੁਕਸਾਨੇ ਮਕਾਨ ਦੀ ਮੁਰੰਮਤ ਲਈ ਦਿੱਤੀ ਰਾਸ਼ੀ
ਗੱਗੋਮਾਹਲ/ਰਮਦਾਸ, 1 ਜਨਵਰੀ (ਬਲਵਿੰਦਰ ਸਿੰਘ ਸੰਧੂ, ਜਸਵੰਤ ਸਿੰਘ ਵਾਹਲਾ)-'ਅਜੀਤ' ਪ੍ਰਕਾਸ਼ਨ ਸਮੂਹ ਵਲੋਂ ਪਿਛਲੇ ਦਿਨੀਂ ਰਾਵੀ ਦਰਿਆ 'ਚ ਆਏ ਹੜ੍ਹ ਤੋਂ ਪ੍ਰਭਾਵਿਤ ਕਿਸਾਨਾਂ ਤੇ ਲੋੜਵੰਦਾਂ ਦੀ ਮਦਦ ਦਾ ਸਿਲਸਿਲਾ ਨਿਰੰਤਰ ਜਾਰੀ ਹੈ | ਇਸੇ ਸੰਬੰਧ 'ਚ ਅਦਾਰਾ 'ਅਜੀਤ' ਸਮੂਹ ਦੀ ਅੰਮਿ੍ਤਸਰ ਜ਼ਿਲੇ੍ਹ ਦੀ ਟੀਮ ਵਲੋਂ ਸਰਹੱਦੀ ਪਿੰਡ ਬਗਵਾਨਪੁਰਾ ਦੇ 30 ਤੋਂ ਵੱਧ ਕਿਸਾਨਾਂ ਨੂੰ ਯੂਰੀਆ ਖਾਦ ਵੰਡੀ ਗਈ | ਇਸੇ ਤਰ੍ਹਾਂ ਪਿੰਡ ਮਹਿਮਦ ਮੰਦਰਾਂਵਾਲਾ ਦੇ ਗ੍ਰੰਥੀ ਸਿੰਘ ਅਜੈਦੀਪ ਸਿੰਘ ਨੂੰ ਹੜ੍ਹ ਕਾਰਨ ਨੁਕਸਾਨੇ ਘਰ ਦੀ ਮੁਰੰਮਤ ਲਈ 30 ਹਜ਼ਾਰ ਰੁਪਏ ਦੀ ਰਾਸ਼ੀ ਦਾ ਚੈੱਕ ਉਨ੍ਹਾਂ ਦੀ ਪਤਨੀ ਨੂੰ ਭੇਟ ਕੀਤਾ ਗਿਆ | ਇਸੇ ਤਰ੍ਹਾਂ ਭਾਈ ਅਜੈਦੀਪ ਸਿੰਘ ਦੀ ਪਤਨੀ ਨੇ ਵੀ ਅਦਾਰਾ 'ਅਜੀਤ' ਵਲੋਂ ਦਿੱਤੀ ਆਰਥਿਕ ਸਹਾਇਤਾ ਲਈ ਧੰਨਵਾਦ ਕੀਤਾ | ਇਸ ਮੌਕੇ ਨਿਰਮਲ ਸਿੰਘ, ਕੁਲਦੀਪ ਸਿੰਘ, ਸਤਨਾਮ ਸਿੰਘ, ਸ਼ਮਸ਼ੇਰ ਸਿੰਘ, ਬਿਕਰਮਜੀਤ ਸਿੰਘ, ਅਮਰੀਕ ਸਿੰਘ, ਮਨਜੀਤ ਸਿੰਘ, ਕੁਲਵੰਤ ਸਿੰਘ ਤੋਂ ਇਲਾਵਾ ਪੱਤਰਕਾਰ ਅਵਤਾਰ ਸਿੰਘ ਰੰਧਾਵਾ ਅਤੇ 'ਅਜੀਤ' ਉਪ ਦਫ਼ਤਰ ਅੰਮਿ੍ਤਸਰ ਤੇ ਜ਼ਿਲ੍ਹੇ ਦੇ ਕਈ ਪੱਤਰਕਾਰ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸਵਰਗੀ ਡਾ. ਸਾਧੂ ਸਿੰਘ ਹਮਦਰਦ ਦੇ ਜਨਮ ਦਿਨ 'ਤੇ ਪਿੰਡ ਪੱਦੀ ਮੱਠਵਾਲੀ ਵਿਖੇ ਪ੍ਰਭਾਵਸ਼ਾਲੀ ਸਮਾਗਮ <br/> ਅਗਲੀ ਖ਼ਬਰ ਬਿਜਲੀ ਨਿਗਮ ਦੀਆਂ ਜਾਇਦਾਦਾਂ ਵੇਚਣ ਖ਼ਿਲਾਫ਼ ਅਦਾਰੇ ਦੇ ਮੁੱਖ ਦਫ਼ਤਰ ਸਾਹਮਣੇ ਲੜੀਵਾਰ ਭੁੱਖ ਹੜਤਾਲ ਸ਼ੁਰੂ <br/>
Ad Position 24