28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਸਵਰਗੀ ਡਾ. ਸਾਧੂ ਸਿੰਘ ਹਮਦਰਦ ਦੇ ਜਨਮ ਦਿਨ 'ਤੇ ਪਿੰਡ ਪੱਦੀ ਮੱਠਵਾਲੀ ਵਿਖੇ ਪ੍ਰਭਾਵਸ਼ਾਲੀ ਸਮਾਗਮ <br/>

Ad Position 21
No active advertisement
ਅਜੀਤ ਡੈਸਕ 02-01-2026

• ਵੱਖ-ਵੱਖ ਸ਼ਖਸੀਅਤਾਂ ਵਲੋਂ ਬੁੱਤ 'ਤੇ ਫੁੱਲ ਮਾਲਾਵਾਂ ਭੇਟ • ਪੰਜਾਬੀ ਪੱਤਰਕਾਰੀ ਦੀ ਪ੍ਰਫੁੱਲਤਾ ਲਈ ਡਾ. ਹਮਦਰਦ ਵਲੋਂ ਪਾਏ ਯੋਗਦਾਨ ਨੂੰ ਕੀਤਾ ਯਾਦ
ਬੰਗਾ, 1 ਜਨਵਰੀ (ਸੁਰਿੰਦਰ ਸਿੰਘ ਕਰਮ ਲਧਾਣਾ, ਧਰਮਵੀਰ ਪਾਲ)-ਦੇਸ਼ਾਂ-ਵਿਦੇਸ਼ਾਂ 'ਚ ਵਸਦੇ ਸਮੂਹ ਪੰਜਾਬੀਆਂ ਦੀ ਮਹਿਬੂਬ ਅਖ਼ਬਾਰ ਰੋਜ਼ਾਨਾ 'ਅਜੀਤ' ਜਲੰਧਰ ਦੇ ਬਾਨੀ ਸੰਪਾਦਕ ਸਵਰਗੀ ਡਾ. ਸਾਧੂ ਸਿੰਘ ਹਮਦਰਦ ਜੀ ਦੇ ਜੱਦੀ ਪਿੰਡ ਪੱਦੀ ਮੱਠਵਾਲੀ ਵਿਖੇ ਇਕ ਸੰਖੇਪ ਪਰ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ | ਪਿੰਡ ਪੱਦੀ ਮੱਠਵਾਲੀ ਦੇ ਹਮਦਰਦ ਪਾਰਕ 'ਚ ਕਰਵਾਏ ਯਾਦਗਾਰੀ ਸਮਾਗਮ ਦੌਰਾਨ ਜਿਥੇ ਇਲਾਕੇ ਦੀਆਂ ਪ੍ਰਮੁੱਖ ਹਸਤੀਆਂ ਵਲੋਂ ਸਵਰਗੀ ਡਾ. ਸਾਧੂ ਸਿੰਘ ਹਮਦਰਦ ਦੇ ਬੁੱਤ 'ਤੇ ਫੁੱਲ ਮਲਾਵਾਂ ਭੇਟ ਕਰਕੇ ਸ਼ਰਧਾਂਜਲੀ ਭੇਟ ਕੀਤੀ ਗਈ, ਉਥੇ ਉਨ੍ਹਾਂ ਵਲੋਂ ਪੰਜਾਬੀ ਪੱਤਰਕਾਰੀ ਦੀ ਚੜ੍ਹਦੀ ਕਲਾ ਅਤੇ ਪ੍ਰਫੁੱਲਤਾ 'ਚ ਪਾਏ ਵਿਲੱਖਣ ਯੋਗਦਾਨ ਨੂੰ ਯਾਦ ਕੀਤਾ ਗਿਆ | ਇਸ ਮੌਕੇ 'ਆਪ' ਦੇ ਬੰਗਾ ਤੋਂ ਵਿਧਾਇਕ ਡਾ. ਸੁਖਵਿੰਦਰ ਸੁੱਖੀ ਨੇ ਕਿਹਾ ਕਿ ਸਵਰਗੀ ਡਾ. ਹਮਦਰਦ ਸਹੀ ਅਰਥਾਂ 'ਚ ਪੰਜਾਬੀ ਪੱਤਰਕਾਰੀ ਦੇ ਜਨਮਦਾਤਾ ਹਨ | ਉਨ੍ਹਾਂ ਪੰਜਾਬੀ ਪੱਤਰਕਾਰੀ ਨੂੰ ਦੂਜੀਆਂ ਭਾਸ਼ਾਵਾਂ ਦੇ ਮੁਕਾਬਲੇ ਉੱਚੀ-ਸੁੱਚੀ ਜਗ੍ਹਾ ਦਿਵਾਈ ਹੈ | ਕਾਂਗਰਸ ਦੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਹਲਕਾ ਇੰਚਾਰਜ ਸਤਵੀਰ ਸਿੰਘ ਪੱਲੀ ਝਿੱਕੀ ਨੇ ਕਿਹਾ ਕਿ ਅੱਜ ਜਿਥੇ ਸਵਰਗੀ ਸਾਧੂ ਸਿੰਘ ਹਮਦਰਦ ਦਾ ਜਨਮ ਦਿਨ ਹੈ, ਉਥੇ ਪੰਜਾਬੀ ਪੱਤਰਕਾਰੀ ਦਾ ਵੀ ਜਨਮ ਦਿਨ ਹੈ | ਉਨ੍ਹਾਂ ਦੀ ਪੰਜਾਬੀ ਪੱਤਰਕਾਰੀ ਲਈ ਕੀਤੀ ਘਾਲਣਾ ਅਮਰਤਾ ਪ੍ਰਾਪਤ ਕਰ ਗਈ ਹੈ | ਇਸ ਮੌਕੇ ਹਾਜ਼ਰ ਹੋਰ ਬੁਲਾਰਿਆਂ 'ਚ ਸ਼ੋ੍ਰਮਣੀ ਕਮੇਟੀ ਮੈਂਬਰ ਜਥੇ. ਗੁਰਬਖਸ਼ ਸਿੰਘ ਖ਼ਾਲਸਾ, ਜਰਨੈਲ ਸਿੰਘ ਪੱਲੀ ਝਿੱਕੀ, 'ਆਪ' ਦੇ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਦੇ ਇੰਚਾਰਜ ਕੁਲਜੀਤ ਸਿੰਘ ਸਰਹਾਲ, ਸੋਹਣ ਲਾਲ ਢੰਡਾ, ਪਿੰ੍ਰ. ਡਾ. ਤਰਸੇਮ ਸਿੰਘ ਭਿੰਡਰ ਸਿੱਖ ਨੈਸ਼ਨਲ ਕਾਲਜ ਬੰਗਾ, ਜਸਬੀਰ ਸਿੰਘ ਨੂਰਪੁਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ 'ਅਜੀਤ' ਦੇ ਜ਼ਿਲ੍ਹਾ ਇੰਚਾਰਜ, 'ਅਜੀਤ' ਦੇ ਅਮਰੀਕਾ ਤੋਂ ਪੱਤਰਕਾਰ ਐਸ. ਅਸ਼ੋਕ ਭੌਰਾ, ਸੋਹਣ ਲਾਲ ਢੰਡਾ, ਗੁਰਚਰਨ ਸਿੰਘ ਪੱਦੀ ਮੱਠਵਾਲੀ, ਸੁਰਿੰਦਰ ਮੋਹਣ ਸਾਬਕਾ ਸਰਪੰਚ ਪੱਦੀ ਮੱਠਵਾਲੀ, ਹਰਪਾਲ ਸਿੰਘ ਸਾਬਕਾ ਸਰਪੰਚ ਪਠਲਾਵਾ, ਨਵਜੀਵਨ ਸਿੰਘ ਜੀਵਨ, ਨੰਦ ਲਾਲ ਪੱਦੀ ਮੱਠਵਾਲੀ, ਗੁਰਿੰਦਰ ਸਿੰਘ ਪਾਬਲਾ, ਦੀਦਾਰ ਸਿੰਘ ਸ਼ੇਤਰਾ, ਡਾ. ਅਮਰੀਕ ਸਿੰਘ ਸੋਢੀ ਸਾਬਕਾ ਕਾਰਜਕਾਰੀ ਸਰਪੰਚ ਲਧਾਣਾ ਉੱਚਾ, ਗਿ. ਪਰਮਜੀਤ ਸਿੰਘ ਸੂਬੇਦਾਰਾਂ ਦੇ ਉੱਚਾ, ਕੁਲਵਿੰਦਰ ਸਿੰਘ ਲਧਾਣਾ ਉੱਚਾ, ਸੁਖਵਿੰਦਰ ਸਿੰਘ ਪੰਚ ਲਧਾਣਾ ਉੱਚਾ, ਇਕਬਾਲ ਸਿੰਘ ਪਾਲਾ, ਅਮਰੀਕ ਸਿੰਘ ਵਾਰੀਆ ਪੰਚ ਲਧਾਣਾ ਉੱਚਾ, ਮਾ. ਹਰਬੰਸ ਸਿੰਘ ਬੰਸੀ ਲਧਾਣਾ ਉੱਚਾ, ਅਮਰੀਕ ਸਿੰਘ ਮੀਕਾ, ਲਖਵੀਰ ਸਿੰਘ ਖ਼ੁਰਦ, ਏਕ ਨੂਰ ਸਵੈ ਸੇਵੀ ਸੰਸਥਾ ਦੇ ਵਿੱਤ ਸਕੱਤਰ ਲੈਕਚਰਾਰ ਤਰਸੇਮ ਪਠਲਾਵਾ, ਜਨਰਲ ਸਕੱਤਰ ਮਾ. ਤਰਲੋਚਨ ਸਿੰਘ ਪਠਲਾਵਾ, ਗਿਆਨ ਚੰਦ, ਸੋਮਨਾਥ, ਰਾਮ ਪਾਲ ਪੱਦੀ ਮੱਠਵਾਲੀ, ਰਾਜ ਮਜਾਰੀ ਆਦਿ ਤੋਂ ਇਲਾਵਾ ਪਿੰਡ ਪੱਦੀ ਮੱਠਵਾਲੀ ਤੇ ਇਲਾਕੇ ਭਰ ਦੇ ਪਤਵੰਤੇ ਤੇ ਪੰਚ-ਸਰਪੰਚ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ 'ਵਾਹਗਾ ਵਿਰਾਸਤੀ ਲਾਂਘਾ' ਦਾ 2.85 ਅਰਬ ਦੀ ਲਾਗਤ ਨਾਲ ਨਿਰਮਾਣ ਮੁਕੰਮਲ <br/> ਅਗਲੀ ਖ਼ਬਰ ਅਦਾਰਾ 'ਅਜੀਤ' ਵਲੋਂ ਰਮਦਾਸ ਦੇ ਹੜ੍ਹ ਪ੍ਰਭਾਵਿਤ ਸਰਹੱਦੀ ਪਿੰਡ ਬਗਵਾਨਪੁਰਾ ਦੇ ਕਿਸਾਨਾਂ ਨੂੰ 7ਵੇਂ ਗੇੜ ਦੌਰਾਨ ਯੂਰੀਆ...
Ad Position 24