22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-01-2026

ਆਜ਼ਾਦੀ ਦੇ 7 ਦਹਾਕਿਆਂ ਤੋਂ ਵੱਧ ਸਮਾਂ ਲੰਘਣ ਤੋਂ ਬਾਅਦ ਵੀ ਭਾਰਤੀ ਔਰਤਾਂ 'ਤੇ ਅਪਰਾਧ ਜਾਰੀ <br/>

Ad Position 21
No active advertisement
ਅਜੀਤ ਡੈਸਕ 03-01-2026

ਹਰ ਵਰ੍ਹੇ ਦਾਜ ਤੇ ਜਬਰ ਜਨਾਹ ਦਾ ਸ਼ਿਕਾਰ 7 ਹਜ਼ਾਰ ਔਰਤਾਂ ਜਾ ਰਹੀਆਂ ਮੌਤ ਦੇ ਮੰੂਹ 'ਚ
ਵੀਰਪਾਲ ਸਿੰਘ


ਬਠਿੰਡਾ, 2 ਜਨਵਰੀ-ਦੇਸ਼ ਦੀ ਆਜ਼ਾਦੀ ਦੇ 7 ਦਹਾਕਿਆਂ ਤੋਂ ਵੱਧ ਸਮਾਂ ਲੰਘ ਜਾਣ 'ਤੇ ਵੀ ਭਾਰਤੀ ਨਾਰੀ 'ਤੇ ਅੱਤਿਆਚਾਰ ਨਾਲ ਹੱਤਿਆ ਕਰਨ ਦੇ ਮਾਮਲਿਆਂ ਦੀ ਰਫ਼ਤਾਰ ਥੰਮ੍ਹਦੀ ਹੋਈ ਦਿਖਾਈ ਨਹੀਂ ਦੇ ਰਹੀ¢ ਐਨ.ਸੀ.ਆਰ.ਬੀ. ਦੇ ਸਾਲ 2017 ਤੋਂ 2023 ਤੱਕ ਦੇ ਅੰਕੜਿਆਂ ਅਨੁਸਾਰ ਦਾਜ ਅਤੇ ਜਬਰ ਜਨਾਹ ਦੇ ਮਾਮਲਿਆਂ ਕਾਰਨ ਹਰ ਸਾਲ 7 ਹਜ਼ਾਰ ਔਰਤਾਂ ਨੂੰ ਮੌਤ ਦੇ ਮੂੰਹ 'ਚ ਜਾਣ ਲਈ ਮਜਬੂਰ ਹੋਣਾ ਪੈ ਰਿਹਾ ਹੈ¢ 2023 ਤੋਂ ਬਾਅਦ ਇਨ੍ਹਾਂ ਮਾਮਲਿਆਂ 'ਚ 14 ਫ਼ੀਸਦੀ ਵਾਧਾ ਦਰਜ ਹੋਇਆ ਹੈ¢ ਲੰਘੇ ਪੰਜ ਸਾਲਾਂ ਵਿਚ 50 ਹਜ਼ਾਰ ਤੋਂ ਵੱਧ ਅÏਰਤਾਂ ਘਿਨÏਣੇ ਅਪਰਾਧਾਂ ਕਾਰਨ ਮੌਤ ਦੀ ਬਲੀ ਚੜ੍ਹੀਆਂ ਹਨ¢ ਸੰਨ 1961 ਵਿਚ ਦੇਸ਼ ਵਿਚ ਦਾਜ ਰੋਕੂ ਐਕਟ ਦੇ ਤਹਿਤ ਦਾਜ ਲੈਣ ਅਤੇ ਦੇਣ ਨੂੰ ਅਪਰਾਧ ਮੰਨੇ ਜਾਣ ਦੇ ਬਾਵਜੂਦ ਵੀ 95 ਫ਼ੀਸਦੀ ਵਿਆਹਾਂ ਵਿਚ ਦਾਜ ਦੇਣ-ਲੈਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ¢ ਆਧੁਨਿਕ ਯੁੱਗ ਦੀਆਂ ਪੜ੍ਹੀਆਂ-ਲਿਖੀਆਂ ਨੌਕਰੀ ਪੇਸ਼ਾ ਕੁੜੀਆਂ ਦੇ ਮਾਪਿਆਂ ਵਲੋਂ ਦਾਜ ਦੇਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ¢ ਮਹਿੰਗਾਈ ਦੀ ਤੇਜ਼ ਰਫ਼ਤਾਰ ਕਾਰਨ ਅੱਜ ਦੇ ਦੌਰ ਵਿਚ ਵਿਆਹ ਦੇ ਖਰਚੇ ਤੇਜ਼ੀ ਨਾਲ ਵਧ ਰਹੇ ਹਨ¢ ਮੱਧ ਵਰਗੀ ਪਰਿਵਾਰਾਂ ਦੇ ਸਧਾਰਨ ਵਿਆਹ ਦਾ ਖਰਚਾ ਹੁਣ 20 ਲੱਖ ਤੋਂ ਸ਼ੁਰੂ ਹੁੰਦਾ, ਇਸ ਤੋਂ ਅੱਗੇ ਅਮੀਰਾਂ ਅਤੇ ਥੋੜੇ ਸਰਦੇ-ਪੁੱਜਦੇ ਘਰਾਂ ਵਿਚ ਆਪਣੀਆਂ ਲੜਕੀਆਂ ਦੇ ਵਿਆਹਾਂ ਦਾ ਖਰਚਾ ਕਰੋੜਾਂ ਰੁਪਏ ਵਿਚ ਪੁੱਜ ਚੁੱਕਾ ਹੈ¢ ਆਜ਼ਾਦੀ 78 ਵਰੇ੍ਹ ਬੀਤ ਜਾਣ ਤੋਂ ਬਾਅਦ ਨਾਰੀ ਦੀ ਜਾਗਰੂਕਤਾ ਵੀ ਦਾਜ ਅਤੇ ਭਰੂਣ ਹੱਤਿਆ ਅਜਿਹੇ ਘਿਣਾਉਣੇ ਅਪਰਾਧ ਨੂੰ ਰੋਕਣ ਵਿਚ ਕਾਮਯਾਬ ਨਹੀਂ ਹੋ ਸਕੀ¢ ਦੇਸ਼ ਭਰ ਦੀਆਂ ਅÏਰਤਾਂ ਦੇ ਹੱਕਾਂ ਦੀ ਰਾਖੀ ਲਈ ਅਨੇਕਾਂ ਨਾਰੀ ਸੰਗਠਨ ਦੀ ਹੋਂਦ ਵਿਚ ਆਉਣ ਤੋਂ ਬਾਅਦ ਵੀ ਅੱਜ ਜਾਗਰੂਕ ਲੜਕੀਆਂ ਦੀ ਆਵਾਜ਼ ਗਲੇ ਤੋਂ ਬਾਹਰ ਨਹੀਂ ਆ ਰਹੀ¢ ਦਾਜ ਦਾ ਲੈਣ-ਦੇਣ ਵੀ ਜਿਉਂ ਦੀ ਤਿਉਂ ਬਣਿਆ ਹੋਇਆ ਹੈ ਹ¢ ਅÏਰਤ ਜਾਤੀ ਨੂੰ ਆਪਣੇ ਨਾਲ ਹੋਣ ਵਾਲੇ ਅਪਰਾਧਾਂ ਨੂੰ ਕਾਬੂ ਪਾਉਣ ਲਈ ਆਪਣੀ ਆਵਾਜ਼ ਨੂੰ ਗਲੇ ਤੋਂ ਬਾਹਰ ਲਿਆਉਣਾ ਪਵੇਗਾ¢ ਦਾਜ ਲੈਣ ਅਤੇ ਦੇਣ ਦੀ ਵੀਡੀਓਗ੍ਰਾਫੀ ਤੇ ਫੋਟੋਗ੍ਰਾਫੀ ਦੇ ਸਬੂਤ ਵੀ ਵਿਆਹ ਟੁੱਟਣ ਤੋਂ ਬਾਅਦ ਹੀ ਕੰਮ ਆਉਂਦੇ ਹਨ |

Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਵਲੋਂ ਰਾਜਨੀਤਿਕ ਮਾਮਲਿਆਂ ਬਾਰੇ ਕਮੇਟੀ ਦਾ ਗਠਨ ਅਗਲੀ ਖ਼ਬਰ ਕਰਨਲ ਬਾਠ ਕੁੱਟਮਾਰ ਮਾਮਲਾ ਸੀ.ਬੀ.ਆਈ. ਅਦਾਲਤ 'ਚ ਦਾਇਰ ਦੋਸ਼ ਪੱਤਰ 'ਚ 4 ਇੰਸਪੈਕਟਰ ਤੇ ਇਕ ਹੈੱਡ ਕਾਂਸਟੇਬਲ ਨਾਮਜ਼ਦ...
Ad Position 24