ਜਲੰਧਰ, 3 ਜਨਵਰੀ (ਅ.ਬ.)-ਐਲ.ਆਈ.ਸੀ. ਲੈਪਸਡ ਪਾਲਿਸੀਆਂ ਨੂੰ ਮੁੜ ਸੁਰਜੀਤ ਕਰਨ ਲਈ ਇਕ ਆਕਰਸ਼ਕ ਪੇਸ਼ਕਸ਼ ਲੈ ਕੇ ਆਇਆ ਹੈ | ਵਿਅਕਤੀਗਤ ਲੈਪਸਡ ਪਾਲਿਸੀਆਂ ਲਈ 01.01.2026 ਤੋਂ 02.03.2026 ਤੱਕ ਇਕ ਵਿਸ਼ੇਸ਼ ਰੀਵਾਈਵਲ ਮੁਹਿੰਮ ਸ਼ੁਰੂ ਕੀਤੀ ਗਈ ਹੈ | ਸਕੀਮ ਦੇ ਤਹਿਤ ਰੀਵਾਈਵਲ ਲਈ ਯੋਗ ਹੋਣ 'ਤੇ ਸਾਰੀਆਂ ਗੈਰ-ਲਿੰਕਡ ਬੀਮਾ ਯੋਜਨਾਵਾਂ ਲਈ ਲੇਟ ਫੀਸ ਦੇ 30 ਫ਼ੀਸਦੀ ਤੱਕ ਵੱਧ ਤੋਂ ਵੱਧ 5000/- ਰੁਪਏ ਤੱਕ ਦੀ ਰਿਆਇਤ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ | ਇਸ ਵਿਸ਼ੇਸ਼ ਰੀਵਾਈਵਲ ਮੁਹਿੰਮ ਦੇ ਤਹਿਤ, ਪਾਲਿਸੀਆਂ ਨੂੰ ਪਹਿਲੇ ਅਣ-ਭੁਗਤਾਨ ਕੀਤੇ ਪ੍ਰੀਮੀਅਮ ਦੀ ਮਿਤੀ ਤੋਂ 5 ਸਾਲਾਂ ਦੇ ਅੰਦਰ ਪਾਲਿਸੀਆਂ ਨੂੰ ਮੁੜ ਸੁਰਜੀਤ ਕੀਤਾ ਜਾ ਸਕਦਾ ਹੈ ਬਸ਼ਰਤੇ ਕਿ ਪਾਲਿਸੀ ਦੇ ਨਿਯਮਾਂ ਤੇ ਸ਼ਰਤਾਂ ਨੂੰ ਪੂਰਾ ਕੀਤਾ ਜਾ ਸਕੇ | ਉਹ ਪਾਲਿਸੀਆਂ ਜੋ ਪ੍ਰੀਮੀਅਮ ਭੁਗਤਾਨ ਦੀ ਮਿਆਦ ਦÏਰਾਨ ਲੈਪਸਡ ਹਾਲਤ 'ਚ ਹਨ ਤੇ ਪਾਲਿਸੀ ਦੀ ਮਿਆਦ ਪੂਰੀ ਨਹੀਂ ਹੋਈ ਹੈ, ਇਸ ਮੁਹਿੰਮ 'ਚ ਮੁੜ ਸੁਰਜੀਤ ਕਰਨ ਦੇ ਯੋਗ ਹਨ | ਡਾਕਟਰੀ/ਸਿਹਤ ਜ਼ਰੂਰਤਾਂ 'ਤੇ ਕੋਈ ਰਿਆਇਤਾਂ ਨਹੀਂ ਹੋਵੇਗੀ | ਇਹ ਮੁਹਿੰਮ ਉਨ੍ਹਾਂ ਪਾਲਿਸੀਧਾਰਕਾਂ ਦੇ ਲਾਭ ਲਈ ਸ਼ੁਰੂ ਕੀਤੀ ਗਈ ਹੈ ਜੋ ਕਿਸੇ ਵੀ ਪ੍ਰਤੀਕੂਲ ਹਾਲਾਤ ਕਾਰਨ ਸਮੇਂ ਸਿਰ ਪ੍ਰੀਮੀਅਮ ਦਾ ਭੁਗਤਾਨ ਨਹੀਂ ਕਰ ਸਕੇ |
ਐਲ.ਆਈ.ਸੀ. ਲੈਪਸਡ ਪਾਲਿਸੀਆਂ ਨੂੰ ਮੁੜ ਸੁਰਜੀਤ ਕਰਨ ਲਈ ਇਕ ਸ਼ਾਨਦਾਰ ਮੌਕਾ ਪੇਸ਼ <br/>
ਅਜੀਤ ਡੈਸਕ
04-01-2026