ਖਰੜ, 3 ਜਨਵਰੀ (ਗੁਰਮੁੱਖ ਸਿੰਘ ਮਾਨ)-ਪੰਜਾਬ ਇਨਫੋਟੈੱਕ ਦੇ ਸਾਬਕਾ ਚੇਅਰਮੈਨ ਅਤੇ ਖਰੜ ਹਲਕੇ ਦੇ ਕਾਂਗਰਸੀ ਆਗੂ ਯਾਦਵਿੰਦਰਾ ਸਿੰਘ ਬੰਨੀ ਕੰਗ ਨੇ ਕਿਹਾ ਕਿ 'ਆਪ' ਸਰਕਾਰ ਨੇ ਪੰਜਾਬ ਵਾਸੀਆਂ ਨੂੰ 'ਜੁਮਲੇ' ਸੁਣਾਉਣ ਤੋਂ ਇਲਾਵਾ ਕੁਝ ਨਹੀਂ ਕੀਤੀ ਅਤੇ ਲੋਕ ਬੁਨਿਆਦੀ ਸਹੂਲਤਾਂ ਨੂੰ ਤਰਸ ਰਹੇ ਹਨ | ਉਨ੍ਹਾਂ ਕਿਹਾ ਕਿ ਪੰਜਾਬ ਦੀ 'ਆਪ' ਸਰਕਾਰ ਵਲੋਂ ਸੂਬੇ ਦੀਆਂ ਨਗਰ ਨਿਗਮਾਂ, ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ, ਜਿਨ੍ਹਾਂ ਦੀ ਮਿਆਦ ਜਲਦੀ ਖ਼ਤਮ ਹੋਣ ਵਾਲੀ ਹੈ, 'ਚ ਚੋਣਾਂ ਕਰਵਾਉਣ ਲਈ ਵਾਰਡਬੰਦੀ ਤਾਂ ਕਰਵਾ ਦਿੱਤੀ ਹੈ ਪਰ ਅਜੇ ਤੱਕ ਵਾਰਡਬੰਦੀ ਦੇ ਨਕਸ਼ੇ ਜਨਤਕ ਨਹੀਂ ਕੀਤੇ, ਜਿਸ ਕਾਰਨ ਇਤਰਾਜ਼ ਦਰਜ ਕਰਵਾਉਣ 'ਚ ਅਸਮਰੱਥ ਚੋਣਾਂ ਲੜਨ ਦੇ ਚਾਹਵਾਨਾਂ 'ਚ ਭਾਰ ਰੋਸ ਪਾਇਆ ਜਾ ਰਿਹਾ ਹੈ |
'ਆਪ' ਸਰਕਾਰ ਨੇ 'ਜੁਮਲੇ' ਸੁਣਾਉਣ ਤੋਂ ਇਲਾਵਾ ਕੁਝ ਨਹੀ ਕੀਤਾ-ਬੰਨੀ ਕੰਗ
ਅਜੀਤ ਡੈਸਕ
04-01-2026