ਚੰਡੀਗੜ੍ਹ, 3 ਜਨਵਰੀ (ਅਜੀਤ ਬਿਊਰੋ)-ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਅੱਜ ਜ਼ਿਲ੍ਹਾ ਮੋਗਾ ਦੇ ਧਰਮਕੋਟ ਤੋਂ ਨੌਜਵਾਨ ਕਾਂਗਰਸੀ ਆਗੂ ਉਮਰਸਿਰ ਸਿੰਘ ਉਰਫ਼ ਸ਼ੀਰਾ ਭਿੰਡਰ ਦੀ ਹੱਤਿਆ ਦੀ ਸਖ਼ਤ ਨਿੰਦਾ ਕਰਦਿਆਂ ਇਸ ਨੂੰ ਪੰਜਾਬ 'ਚ ਕਾਨੂੰਨ-ਵਿਵਸਥਾ ਕਾਇਮ ਰੱਖਣ 'ਚ ਆਮ ਆਦਮੀ ਪਾਰਟੀ ਸਰਕਾਰ ਦੀ ਪੂਰੀ ਤਰ੍ਹਾਂ ਨਾਕਾਮੀ ਦਾ ਡਰਾਉਣਾ ਸਬੂਤ ਕਰਾਰ ਦਿੱਤਾ।ਬਾਜਵਾ ਨੇ ਕਿਹਾ ਕਿ ਅਨੁਸੂਚਿਤ ਜਾਤੀ ਭਾਈਚਾਰੇ ਨਾਲ ਸੰਬੰਧਿਤ ਸ਼ੀਰਾ ਭਿੰਡਰ ਇਕ ਸਮਰਪਿਤ ਜ਼ਮੀਨੀ ਪੱਧਰ ਦਾ ਕਾਰਕੁਨ ਸੀ, ਜੋ ਲੋਕਤੰਤਰਿਕ ਮੁੱਲਾਂ ਲਈ ਡਟ ਕੇ ਖੜ੍ਹਾ ਰਿਹਾ। ਇਹ ਬਹੁਤ ਹੀ ਚਿੰਤਾਜਨਕ ਹੈ ਕਿ ਬਲਾਕ ਸਮਿਤੀ ਚੋਣਾਂ ਵਿਚ 'ਆਪ' ਉਮੀਦਵਾਰ ਦੀ ਹਾਰ ਯਕੀਨੀ ਬਣਾਉਣ ਤੋਂ ਬਾਅਦ ਉਸ ਦੇ ਪਰਿਵਾਰ ਨੂੰ ਕਥਿਤ ਤੌਰ 'ਤੇ ਧਮਕੀਆਂ ਮਿਲ ਰਹੀਆਂ ਸਨ।
'ਆਪ' ਦੇ ਰਾਜ ਵਿਚ ਕਾਨੂੰਨ ਵਿਵਸਥਾ ਦਾ ਪਤਨ ਹੋਇਆ-ਬਾਜਵਾ
ਅਜੀਤ ਡੈਸਕ
04-01-2026