02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਸਤਨਾਮ ਸਿੰਘ ਸੰਧੂ ਵਲੋਂ ਭਾਰਤ ਦੇ ਪਹਿਲੇ 'ਏ. ਆਈ.-ਈ-ਨੇਬਲਡ' ਵੈੱਬ ਪੋਰਟਲ ਲਾਂਚ <br/>

Ad Position 21
No active advertisement
ਅਜੀਤ ਡੈਸਕ 24-01-2026
ਐੱਸ. ਏ. ਐੱਸ. ਨਗਰ, 23 ਜਨਵਰੀ (ਪ੍ਰੋ. ਅਵਤਾਰ ਸਿੰਘ)-ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਵਲੋਂ ਜਨਤਾ ਨਾਲ ਜੁੜਨ ਲਈ ਭਾਰਤ ਦੇ ਪਹਿਲੇ ਏ. ਆਈ-ਈ-ਨੇਬਲਡ ਵੈੱਬ ਪੋਰਟਲ ਨੂੰ ਲਾਂਚ ਕੀਤਾ ਗਿਆ | ਇਸ ਪੋਰਟਲ ਦੀ ਸ਼ੁਰੂਆਤ ਲੋਕਾਂ ਦੀ ਰਾਏ, ਸੁਝਾਅ ਅਤੇ ਸ਼ਿਕਾਇਤਾਂ ਨੂੰ ਇਕੱਠਾ ਕਰਕੇ ਸਮਾਰਟ ਤਰੀਕੇ ਨਾਲ ਪਛਾਣ ਕਰਨ ਲਈ ਕੀਤੀ ਗਈ ਹੈ ਤਾਂ ਕਿ ਸਮਾਜ ਦੇ ਹਰ ਵਰਗ ਦੀਆਂ ਸਮੱਸਿਆਵਾਂ ਨੂੰ ਹੱਲ ਕੀਤਾ ਜਾ ਸਕੇ | ਰਾਜ ਸਭਾ ਮੈਂਬਰ ਸੰਧੂ ਨੇ ਆਪਣੇ ਵੈੱਬ ਪੋਰਟਲ ਦੇ ਉਦਘਾਟਨ ਮੌਕੇ ਬੋਲਦਿਆਂ ਕਿਹਾ ਕਿ ਵੈੱਬ ਪੋਰਟਲ 'ਤੇ ਲੋਕਾਂ ਨਾਲ ਵੱਖਰੇ ਤਰੀਕੇ ਨਾਲ ਜੁੜਨ ਲਈ ਏ. ਆਈ. ਦੀ ਵਰਤੋਂ ਕੀਤੀ ਜਾਵੇਗੀ ਅਤੇ ਏ. ਆਈ. ਤਕਨਾਲੋਜੀ ਲੋਕਾਂ ਦੀ ਰਾਏ, ਸੁਝਾਅ ਅਤੇ ਸ਼ਿਕਾਇਤਾਂ ਨੂੰ ਇਕੱਠਾ ਕਰਕੇ ਸ਼ਹਿਰੀ ਜਾਂ ਪੇਂਡੂ ਇਲਾਕਿਆਂ ਦੇ ਮੁੱਦਿਆਂ ਜਾਂ ਸਮੱਸਿਆਵਾਂ ਦੇ ਪ੍ਰਭਾਵ ਦਾ ਵਿਸ਼ਲੇਸ਼ਣ ਕਰੇਗੀ | ਇਨ੍ਹਾਂ ਵਿਚ ਸਮਾਜਿਕ ਮੁੱਦੇ, ਸਿਹਤ ਸੇਵਾਵਾਂ, ਬੁਨਿਆਦੀ ਸਹੂਲਤਾਂ, ਸਿੱਖਿਆ ਅਤੇ ਮਹਿਲਾ ਸੁਰੱਖਿਆ ਵਰਗੀਆਂ ਵੱਖ-ਵੱਖ ਕੈਟਾਗਰੀਆਂ ਨੂੰ ਵੰਡਣ ਲਈ 'ਸਮਾਰਟ ਡਿਟੈਕਸ਼ਨ' ਦੀ ਵਰਤੋਂ ਕੀਤੀ ਜਾਵੇਗੀ | ਇਸ ਤੋਂ ਇਲਾਵਾ ਇਹ ਪੋਰਟਲ ਸੰਸਦ ਕਿਵੇਂ ਕੰਮ ਕਰਦੀ ਹੈ, ਪ੍ਰਤੀਨਿੱਧੀਆਂ ਦੀ ਭੂਮਿਕਾ, ਸਰਕਾਰੀ ਨੀਤੀਆਂ ਦੇ ਪ੍ਰਭਾਵ ਅਤੇ ਲੋਕਾਂ ਦੀਆਂ ਸ਼ਿਕਾਇਤਾਂ ਦੇ ਹੱਲ ਲਈ ਮੰਚ ਪ੍ਰਦਾਨ ਕਰਨ ਲਈ ਜਾਗਰੂਕਤਾ ਪੈਦਾ ਕਰੇਗਾ | ਉਨ੍ਹਾਂ ਕਿਹਾ ਕਿ ਇਹ ਪੋਰਟਲ 24 ਘੰਟੇ 12 ਭਾਰਤੀ ਭਾਸ਼ਾਵਾਂ ਵਿਚ ਲੋਕਾਂ ਦੀ ਮਦਦ ਕਰੇਗਾ |

Ad Position 22
No active advertisement
ਪਿਛਲੀ ਖ਼ਬਰ ਤਿੰਨ ਸਾਲਾਂ ਤੋਂ ਕਰਾਚੀ 'ਚ ਫਸੀ ਰੇਹਾਨਾ ਨੇ ਭਾਰਤ ਵਾਪਸੀ ਲਈ ਪ੍ਰਧਾਨ ਮੰਤਰੀ ਮੋਦੀ ਨੂੰ ਕੀਤੀ ਅਪੀਲ <br/> ਅਗਲੀ ਖ਼ਬਰ ਸੰਤੋਖਗੜ੍ਹ ਵਿਖੇ 20ਵਾਂ ਇਤਿਹਾਸ ਸ੍ਰੀ ਗੁਰੂ ਰਵਿਦਾਸ ਜੋੜ ਮੇਲਾ ਸਮਾਗਮ ਕਰਵਾਇਆ <br/>
Ad Position 24
No active advertisement