ਨਵੀਂ ਦਿੱਲੀ, 25 ਜਨਵਰੀ (ਉਪਮਾ ਡਾਗਾ ਪਾਰਥ)-ਦਿੱਲੀ ਦੀ ਇਕ ਅਦਾਲਤ ਨੇ ਸਮਾਜਿਕ ਕਾਰਕੁਨ ਮੇਧਾ ਪਾਟਕਰ ਨੂੰ ਤਕਰੀਬਨ 2 ਦਹਾਕੇ ਪੁਰਾਣੇ ਮਾਣਹਾਨੀ ਦੇ ਮਾਮਲੇ 'ਚ ਬਰੀ ਕਰ ਦਿੱਤਾ | ਇਹ ਮਾਮਲਾ ਦਿੱਲੀ ਦੇ ਉਪ ਰਾਜਪਾਲ ਵੀ.ਕੇ. ਸਕਸੈਨਾ ਨੇ ਉਨ੍ਹਾਂ ਖ਼ਿਲਾਫ਼ ਦਰਜ ਕਰਵਾਇਆ ਸੀ | ਸਾਕੇਤ ਕੋਰਟ ਦੇ ਫਸਟ ਕਲਾਸ ਜੁਡੀਸ਼ੀਅਲ ਮੈਜਿਸਟ੍ਰੇਟ ਰਾਘਵ ਸ਼ਰਮਾ ਨੇ ਸੁਣਾਏ ਗਏ ਫ਼ੈਸਲੇ 'ਚ ਕਿਹਾ ਕਿ ਸ਼ਿਕਾਇਤਕਰਤਾ (ਵੀ.ਕੇ. ਸਕਸੈਨਾ) ਆਪਣੇ ਇਲਜ਼ਾਮਾਂ ਨੂੰ ਸ਼ੰਕਾ ਤੋਂ ਪਰ੍ਹੇ ਸਾਬਿਤ ਕਰਨ 'ਚ ਨਾਕਾਮ ਰਹੇ ਇਸ ਲਈ ਮੇਧਾ ਪਾਟਕਰ ਨੂੰ ਦੋਸ਼ ਮੁਕਤ ਕੀਤਾ ਜਾਂਦਾ ਹੈ | ਇਹ ਮਾਮਲਾ ਅਪ੍ਰੈਲ 2006 ਦਾ ਹੈ ਜਿਸ ਵੇਲੇ ਵੀ.ਕੇ. ਸਕਸੈਨਾ ਰਾਸ਼ਟਰੀ ਨਾਗਰਿਕ ਸੁਤੰਤਰਤਾ ਕੌਂਸਲ ਦੇ ਪ੍ਰਧਾਨ ਸੀ | ਉਨ੍ਹਾਂ ਇਲਜ਼ਾਮ ਲਾਇਆ ਸੀ ਕਿ ਇਕ ਟੀ.ਵੀ. ਪ੍ਰੋਗਰਾਮ ਦੌਰਾਨ ਮੇਘਾ ਪਾਟਕਰ ਨੇ ਉਨ੍ਹਾਂ 'ਤੇ ਸਰਦਾਰ ਸਰੋਵਰ ਨਿਗਮ ਤੋਂ ਠੇਕੇ ਲੈਣ ਦਾ ਇਲਜ਼ਾਮ ਲਾਇਆ ਸੀ, ਜਿਸ ਨਾਲ ਉਨ੍ਹਾਂ ਦੀ ਛਵੀ ਖ਼ਰਾਬ ਹੋਈ |