03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਵੋਟਰ ਹੀ ਲੋਕਤੰਤਰ ਦੀ ਆਤਮਾ-ਮੋਦੀ 'ਮਨ ਕੀ ਬਾਤ' ਰਾਹੀਂ ਦੇਸ਼ਵਾਸੀਆਂ ਨੂੰ ਕੀਤਾ ਸੰਬੋਧਨ <br/>

Ad Position 21
repet_subhas-goyals [Copy P29]
ਅਜੀਤ ਡੈਸਕ 26-01-2026

ਨਵੀਂ ਦਿੱਲੀ, 25 ਜਨਵਰੀ (ਉਪਮਾ ਡਾਗਾ ਪਾਰਥ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਹੀਨੇਵਾਰ ਰੇਡੀਓ ਪ੍ਰੋਗਰਾਮ 'ਮਨ ਕੀ ਬਾਤ' ਦੇ 130ਵੇਂ ਅੰਕ 'ਚ ਵੋਟਰ ਦਿਵਸ ਅਤੇ ਗਣਤੰਤਰ ਦਿਵਸ ਦਾ ਜ਼ਿਕਰ ਕਰਦਿਆਂ ਵੋਟਰਾਂ ਨੂੰ ਲੋਕਤੰਤਰ ਦੀ ਆਤਮਾ ਕਰਾਰ ਦਿੱਤਾ | ਉਨ੍ਹਾਂ ਨੌਜਵਾਨਾਂ ਨੂੰ 18 ਸਾਲ ਦੀ ਉਮਰ ਪੂਰੀ ਹੁੰਦਿਆਂ ਹੀ ਵੋਟਰ ਵਜੋਂ ਰਜਿਸਟ੍ਰੇਸ਼ਨ ਕਰਵਾਉਣ ਦੀ ਅਪੀਲ ਕੀਤੀ | ਨਾਲ ਹੀ ਇਸ ਨੂੰ ਕਿਸੇ ਵੀ ਭਾਰਤੀ ਦੇ ਜੀਵਨ ਦਾ ਅਹਿਮ ਪੜਾਅ ਦੱਸਦਿਆਂ ਵੋਟਰ ਬਣਨ ਦਾ ਜਸ਼ਨ ਮਨਾਉਣ ਨੂੰ ਕਿਹਾ ਅਤੇ ਲੋਕਾਂ ਨੂੰ ਨਵੇਂ ਵੋਟਰਾਂ ਲਈ ਮਿਠਾਈ ਵੰਡਣ ਦੀ ਅਪੀਲ ਕੀਤੀ | ਮੋਦੀ ਨੇ 10 ਸਾਲ ਪਹਿਲਾਂ ਸ਼ੁਰੂ ਕੀਤੀ ਸਟਾਰਟਅਪ ਯੋਜਨਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਜਦੋਂ ਜਨਵਰੀ 2016 'ਚ ਅਸੀਂ ਇਸ ਯਾਤਰਾ ਦੀ ਸ਼ੁਰੂਆਤ ਕੀਤੀ ਸੀ, ਉਸ ਸਮੇਂ ਸਾਨੂੰ ਇਸ ਗੱਲ ਦਾ ਅਹਿਸਾਸ ਸੀ ਕਿ ਭਾਵੇਂ ਇਹ ਛੋਟਾ ਕਿਉਂ ਨਾ ਹੋਵੇ, ਪਰ ਇਹ ਨੌਜਵਾਨ ਪੀੜ੍ਹੀ ਦੇ ਲਈ ਦੇਸ਼ ਦੇ ਭਵਿੱਖ ਲਈ ਕਾਫ਼ੀ ਅਹਿਮ ਹੈ |
ਕਵਾਲਿਟੀ ਹੋਵੇ ਮੂਲ ਮੰਤਰ
ਪ੍ਰਧਾਨ ਮੰਤਰੀ ਨੇ ਕਵਾਲਿਟੀ ਨੂੰ ਖ਼ੇਤਰ ਦਾ ਮੂਲ ਮੰਤਰ ਦਸਦਿਆਂ ਕਿਹਾ ਕਿ ਅਸੀਂ ਜਿਸ ਵੀ ਵਸਤੂ ਦੀ ਉਸਾਰੀ ਕਰ ਰਹੇ ਹਾਂ, ਟੈਕਸਟਾਈਲ, ਤਕਨਾਲੋਜੀ ਜਾਂ ਕੋਈ ਹੋਰ, ਭਾਰਤੀ ਉਤਪਾਦਾਂ ਦਾ ਮਤਲਬ ਹੀ ਬਣ ਜਾਵੇ ਉੱਚ ਕਵਾਲਿਟੀ | ਉਨ੍ਹਾਂ ਕਿਹਾ ਕਿ ਬਿਹਤਰੀ ਨੂੰ ਹੀ ਅਸੀਂ ਅਪਣਾ ਬੈਂਚਮਾਰਕ ਬਣਾਈਏ |
ਤਮਸਾ ਨਦੀ ਦਾ ਕੀਤਾ ਜ਼ਿਕਰ
ਪ੍ਰਧਾਨ ਮੰਤਰੀ ਨੇ ਉੱਤਰ ਪ੍ਰਦੇਸ਼ ਦੇ ਆਜ਼ਮਗੜ੍ਹ ਦੀ ਤਮਸਾ ਨਦੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਲੋਕਾਂ ਨੇ ਤਮਸਾ ਨਦੀ ਨੂੰ ਨਵਾਂ ਜੀਵਨ ਦਿੱਤਾ ਹੈ | ਉਨ੍ਹਾਂ ਕਿਹਾ ਕਿ ਸਮੱਸਿਆਵਾਂ ਦਾ ਹੱਲ ਲੱਭਣਾ ਸਾਡੇ ਦੇਸ਼ਵਾਸੀਆਂ ਦੇ ਸੁਭਾਅ 'ਚ ਹੈ | ਉਨ੍ਹਾਂ ਕਿਹਾ ਕਿ ਆਯੱੁਧਿਆ 'ਚੋਂ ਨਿਕਲ ਕੇ ਗੰਗਾ 'ਚ ਮਿਲਣ ਵਾਲੀ ਇਹ ਨਦੀ ਕਦੋਂ ਇਸ ਖ਼ੇਤਰ ਦੇ ਲੋਕਾਂ ਦੇ ਜੀਵਨ ਦੀ ਧੁਰੀ ਹੁੰਦੀ ਸੀ, ਪਰ ਪ੍ਰਦੂਸ਼ਣ ਦੇ ਕਾਰਨ ਇਸ ਦੀ ਧਾਰਾ 'ਚ ਰੁਕਾਵਟ ਆਉਣ ਲੱਗੀ | ਇਸ ਤੋਂ ਬਾਅਦ ਲੋਕਾਂ ਨੇ ਇਸ ਨੂੰ ਨਵਾਂ ਜੀਵਨ ਦੇਣ ਦੀ ਮੁਹਿੰਮ ਸ਼ੁਰੂ ਕੀਤੀ | ਨਦੀ ਦੀ ਸਫ਼ਾਈ ਕੀਤੀ ਗਈ ਅਤੇ ਉਸ ਦੇ ਕਿਨਾਰਿਆਂ 'ਤੇ ਫ਼ਲਦਾਰ ਰੁੱਖ ਲਗਾਏ ਗਏ | ਪ੍ਰਧਾਨ ਮੰਤਰੀ ਨੇ 'ਏਕ ਪੇੜ, ਮਾਂ ਕੇ ਨਾਂਮ' ਮੁਹਿੰਮ ਦਾ ਵੀ ਜ਼ਿਕਰ ਕਰਦਿਆਂ ਕਿਹਾ ਕਿ ਇਸ ਮੁਹਿੰਮ ਤਹਿਤ ਹੁਣ ਤੱਕ ਦੇਸ਼ 'ਚ 200 ਕਰੋੜ ਤੋਂ ਵੱਧ ਰੁੱਖ ਲਗਾਏ ਵੀ ਜਾ ਚੁੱਕੇ ਹਨ |

Ad Position 22
No active advertisement
ਪਿਛਲੀ ਖ਼ਬਰ ਸੂਤਰਾਂ ਦੇ ਹਵਾਲੇ ਤੋਂ ਵੱਡੀ ਖ਼ਬਰ,ਗੈਂਗ.ਸਟਰ ਗੋਲਡੀ ਬਰਾੜ ਦੇ ਮਾਪੇ ਗ੍ਰਿਫ਼ਤਾਰ ਅਗਲੀ ਖ਼ਬਰ ਬਿ੍ਟਿਸ਼ ਕੋਲੰਬੀਆ 'ਚ 2 ਪੰਜਾਬੀ ਵਕੀਲਾਂ ਨੂੰ ਮਿਲੀ 'ਕਿੰਗਜ਼ ਕੌਂਸਲ' ਦੀ ਉਪਾਧੀ <br/>
Ad Position 24