ਜਲੰਧਰ-ਗੋਇੰਦਵਾਲ ਸਾਹਿਬ ਪਾਈਪਲਾਈਨ ਪ੍ਰੋਜੈਕਟ ਜਲਦ ਹੋਵੇਗਾ ਪੂਰਾ
ਨਰਪਿੰਦਰ ਸਿੰਘ ਧਾਲੀਵਾਲ
ਰਾਮਪੁਰਾ ਫੂਲ, 27 ਜਨਵਰੀ-ਕੇਂਦਰ ਸਰਕਾਰ ਨੇ ਦੇਸ਼ ਭਰ ਵਿਚ ਰਸੋਈ ਗੈਸ ਦੀ ਸਪਲਾਈ ਨੂੰ ਸੁਚਾਰੂ ਬਣਾਉਣ ਅਤੇ ਸੜਕੀ ਰਸਤੇ ਰਾਹੀਂ ਹੋਣ ਵਾਲੀ ਢੋਆ-ਢੁਆਈ ਨੂੰ ਘਟਾਉਣ ਲਈ ਇਕ ਵੱਡੀ ਯੋਜਨਾ ਦਾ ਖ਼ੁਲਾਸਾ ਕੀਤਾ ਹੈ¢ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਵਲੋਂ ਜਾਰੀ ਇਕ ਰਿਪੋਰਟ ਮੁਤਾਬਿਕ ਪੰਜਾਬ ਸਮੇਤ ਪੂਰੇ ਉੱਤਰ ਭਾਰਤ ਵਿਚ ਗੈਸ ਸਪਲਾਈ ਦੇ ਢਾਂਚੇ ਵਿਚ ਇਨਕਲਾਬੀ ਬਦਲਾਅ ਆ ਰਹੇ ਹਨ | ਜਲੰਧਰ-ਗੋਇੰਦਵਾਲ ਪਾਈਪਲਾਈਨ ਸਰਕਾਰੀ ਅੰਕੜਿਆਂ ਦੀ ਡੂੰਘਾਈ ਨਾਲ ਪੜਤਾਲ ਕਰਨ 'ਤੇ ਸਾਹਮਣੇ ਆਇਆ ਹੈ ਕਿ ਪੰਜਾਬ ਵਿਚ ਗੈਸ ਸਪਲਾਈ ਨੂੰ ਯਕੀਨੀ ਬਣਾਉਣ ਲਈ 'ਜਲੰਧਰ-ਗੋਇੰਦਵਾਲ ਐਲ.ਪੀ.ਜੀ. ਪਾਈਪ ਲਾਈਨ' ਦਾ ਕੰਮ ਜ਼ੋਰਾਂ 'ਤੇ ਹੈ¢ ਇੰਡੀਅਨ ਆਇਲ ਕਾਰਪੋਰੇਸ਼ਨ ਦੁਆਰਾ ਬਣਾਈ ਜਾ ਰਹੀ ਇਹ ਪਾਈਪ-ਲਾਈਨ 85 ਕਿੱਲੋਮੀਟਰ ਲੰਬੀ ਹੈ ਅਤੇ ਇਸ ਦੀ ਸਮਰੱਥਾ 0.22 ਮਿਲੀਅਨ ਮੀਟਰਿਕ ਟਨ ਸਾਲਾਨਾ ਹੋਵੇਗੀ¢ ਇਹ ਪ੍ਰੋਜੈਕਟ ਪੂਰਾ ਹੋਣ ਨਾਲ ਮਾਝੇ ਅਤੇ ਦੁਆਬੇ ਖੇਤਰ ਵਿਚ ਗੈਸ ਦੀ ਸਪਲਾਈ ਬਿਨਾਂ ਕਿਸੇ ਰੁਕਾਵਟ ਦੇ ਜਾਰੀ ਰਹਿ ਸਕੇਗੀ¢ ਜ਼ਿਕਰਯੋਗ ਹੈ ਕਿ ਪਾਣੀਪਤ-ਜਲੰਧਰ ਪਾਈਪ-ਲਾਈਨ (280 ਕਿਲੋਮੀਟਰ) ਪਹਿਲਾਂ ਹੀ ਚਾਲੂ ਹਾਲਤ ਵਿਚ ਹੈ¢ ਮੌਜੂਦਾ ਸਮੇਂ ਵਿਚ ਪੰਜਾਬ ਕੋਲ ਕੁੱਲ 960 ਹਜ਼ਾਰ ਮੀਟਰਿਕ ਟਨ ਪ੍ਰਤੀ ਸਾਲ ਦੀ ਬੋਟਲਿੰਗ ਸਮਰੱਥਾ ਮੌਜੂਦਾ ਹੈ¢ ਇਸ ਵਿਚ ਸਭ ਤੋਂ ਵੱਡਾ ਹਿੱਸਾ ਸਰਕਾਰੀ ਕੰਪਨੀਆਂ ਇੰਡੀਅਨ ਆਇਲ 480 ਮੀਟਰਿਕ ਟਨ, ਹਿੰਦੁਸਤਾਨ ਪੈਟਰੋਲੀਅਮ 180 ਮੀਟਰਿਕ ਟਨ ਤੇ, ਭਾਰਤ ਪੈਟਰੋਲੀਅਮ 300 ਮੀਟਰਿਕ ਟਨ ਸਾਲਾਨਾ ਦਾ ਹੈ¢ ਹਾਲਾਂਕਿ, ਹੈਰਾਨੀਜਨਕ ਤੱਥ ਇਹ ਹੈ ਕਿ ਅਗਲੇ ਕੁਝ ਸਾਲਾਂ ਲਈ ਜਾਰੀ ਕੀਤੀ ਗਈ 'ਨਵੇਂ ਪਲਾਂਟਾਂ' ਦੀ ਸੂਚੀ ਵਿਚ ਪੰਜਾਬ ਵਿਚ ਕਿਸੇ ਨਵੇਂ ਬੋਟਲਿੰਗ ਪਲਾਂਟ ਦਾ ਜ਼ਿਕਰ ਨਹੀਂ ਹੈ, ਜਦੋਂਕਿ ਬਿਹਾਰ, ਯੂ.ਪੀ. ਅਤੇ ਮਹਾਰਾਸ਼ਟਰ ਵਿਚ ਨਵੇਂ ਪਲਾਂਟ ਲਗਾਏ ਜਾ ਰਹੇ ਹਨ¢ ਇਸ ਦਾ ਮਤਲਬ ਹੈ ਕਿ ਪੰਜਾਬ ਨੂੰ ਆਪਣੀ ਮੌਜੂਦਾ ਸਮਰੱਥਾ ਅਤੇ ਨਵੀਂ ਆ ਰਹੀ ਪਾਈਪ-ਲਾਈਨ 'ਤੇ ਹੀ ਨਿਰਭਰ ਰਹਿਣਾ ਪਵੇਗਾ¢ ਕੇਂਦਰੀ ਪੈਟਰੋਲੀਅਮ ਤੇ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਨੇ ਸਪੱਸ਼ਟ ਕੀਤਾ ਹੈ ਕਿ ਸਰਕਾਰ ਦਾ ਧਿਆਨ ਸੜਕਾਂ 'ਤੇ ਚੱਲਣ ਵਾਲੇ ਟੈਂਕਰਾਂ ਨੂੰ ਘਟਾ ਕੇ ਪਾਈਪ-ਲਾਈਨਾਂ ਰਾਹੀਂ ਗੈਸ ਭੇਜਣ 'ਤੇ ਹੈ¢ ਅੰਕੜੇ ਗਵਾਹ ਹਨ ਕਿ 2014 ਵਿਚ ਪਾਈਪ-ਲਾਈਨਾਂ ਰਾਹੀਂ ਸਿਰਫ਼ 5,159 ਮੀਟਰਿਕ ਟਨ ਗੈਸ ਭੇਜੀ ਜਾਂਦੀ ਸੀ, ਜੋ 2025 ਵਿਚ ਵੱਧ ਕੇ 14,165 ਮੀਟਰਿਕ ਟਨ ਹੋ ਗਈ ਹੈ¢ ਇਹ ਕਦਮ ਨਾ ਸਿਰਫ਼ ਸੜਕ ਹਾਦਸਿਆਂ ਨੂੰ ਘਟਾਏਗਾ, ਬਲਕਿ ਢੋਆ-ਢੁਆਈ ਦੇ ਖਰਚੇ ਵੀ ਘਟਾਏਗਾ, ਜਿਸ ਦਾ ਅਸਿੱਧਾ ਲਾਭ ਗਾਹਕਾਂ ਨੂੰ ਮਿਲ ਸਕਦਾ ਹੈ¢ ਰਿਪੋਰਟ ਮੁਤਾਬਿਕ, ਗੁਆਂਢੀ ਸੂਬੇ ਹਰਿਆਣਾ ਦੀ ਬੋਟਲਿੰਗ ਸਮਰੱਥਾ 840 ਮੀਟਰਿਕ ਟਨ ਸਾਲਾਨਾ ਹੈ, ਜਦਕਿ ਹਿਮਾਚਲ ਪ੍ਰਦੇਸ਼ ਕੋਲ ਸਿਰਫ਼ 90 ਮੀਟਰਿਕ ਟਨ ਦੀ ਸਮਰੱਥਾ ਹੈ¢ ਜੰਮੂ-ਕਸ਼ਮੀਰ ਵਿਚ ਇਹ ਸਮਰੱਥਾ 180 ਮੀਟਰਿਕ ਟਨ ਹੈ¢ ਅਜਿਹੇ ਵਿਚ ਪੰਜਾਬ ਖੇਤਰ ਵਿਚ ਇਕ ਵੱਡੇ ਸਪਲਾਈ ਹੱਬ ਵਜੋਂ ਕੰਮ ਕਰ ਰਿਹਾ ਹੈ¢ ਜਲੰਧਰ-ਗੋਇੰਦਵਾਲ ਪਾਈਪਲਾਈਨ ਦਾ ਜਲਦ ਮੁਕੰਮਲ ਹੋਣਾ ਸੂਬੇ ਦੀ ਊਰਜਾ ਸੁਰੱਖਿਆ ਲਈ ਇਕ ਅਹਿਮ ਕੜੀ ਸਾਬਤ ਹੋਵੇਗਾ¢
ਸੜਕੀ ਟੈਂਕਰਾਂ ਦਾ ਦੌਰ ਹੋਵੇਗਾ ਖ਼ਤਮ, ਹੁਣ ਪਾਈਪ ਲਾਈਨਾਂ ਰਾਹੀਂ ਘਰ-ਘਰ ਪਹੁੰਚੇਗੀ ਰਸੋਈ ਗੈਸ
ਅਜੀਤ ਡੈਸਕ
28-01-2026