02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਪ੍ਰਧਾਨ ਮੰਤਰੀ ਮੋਦੀ ਦੇ ਪੰਜਾਬ ਦੌਰੇ 'ਤੇ ਸਾਰੀਆਂ ਸਿਆਸੀ ਪਾਰਟੀਆਂ ਦੀ ਨਜ਼ਰ

Ad Position 21
repet_subhas-goyals [Copy P29]
ਅਜੀਤ ਡੈਸਕ 01-02-2026


ਕੀ ਪੰਜਾਬ ਲਈ ਅਹਿਮ ਐਲਾਨ ਕਰ ਕੇ ਪੰਜਾਬੀਆਂ ਦੇ ਦਿਲ ਜਿੱਤ ਸਕਣਗੇ ਪ੍ਰਧਾਨ ਮੰਤਰੀ

<br/>

ਵਿਕਰਮਜੀਤ ਸਿੰਘ ਮਾਨ

ਚੰਡੀਗੜ੍ਹ, 31 ਜਨਵਰੀ-ਪ੍ਰਧਾਨ ਮੰਤਰੀ ਨਰਿੰਦਰ ਮੋਦੀ 1 ਫਰਵਰੀ ਨੂੰ ਪੰਜਾਬ ਆ ਰਹੇ ਹਨ | ਉਨ੍ਹਾਂ ਦੇ ਪੰਜਾਬ ਦੌਰੇ 'ਤੇ ਜਿਥੇ ਸਾਰੀਆਂ ਸਿਆਸੀ ਪਾਰਟੀਆਂ ਦੀਆਂ ਨਜ਼ਰਾਂ ਲੱਗੀਆਂ ਹੋਈਆਂ ਹਨ, ਉਥੇ ਪੰਜਾਬੀਆਂ ਨੂੰ ਵੀ ਇਸ ਦੌਰੇ ਤੋਂ ਵੱਡੀਆਂ ਆਸਾਂ ਬੱਝੀਆਂ ਹੋਈਆਂ ਹਨ | ਪੰਜਾਬ ਦੀ ਸੱਤਾਧਾਰੀ ਪਾਰਟੀ 'ਆਪ' ਸਮੇਤ ਵਿਰੋਧੀ ਧਿਰ ਕਾਂਗਰਸ ਵਲੋਂ ਵੀ ਪ੍ਰਧਾਨ ਮੰਤਰੀ ਤੋਂ ਇਸ ਦੌਰੇ ਮੌਕੇ ਵੱਖ-ਵੱਖ ਕਈ ਮੰਗਾਂ ਵੀ ਕੀਤੀਆਂ ਗਈਆਂ ਹਨ | ਜ਼ਿਕਰਯੋਗ ਹੈ ਕਿ ਅਗਲੇ ਸਾਲ 2027 ਦੇ ਸ਼ੁਰੂ ਵਿਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ, ਇਸ ਦੇ ਚਲਦਿਆਂ ਪ੍ਰਧਾਨ ਮੰਤਰੀ ਦੇ ਇਸ ਦੌਰੇ ਨੂੰ ਅਤੇ ਉਨ੍ਹਾਂ ਵਲੋਂ ਕੀਤੇ ਜਾਣ ਵਾਲੇ ਸੰਭਾਵੀ ਐਲਾਨਾਂ ਨੂੰ ਇਨ੍ਹਾਂ ਚੋਣਾਂ ਨਾਲ ਜੋੜ ਕੇ ਵੀ ਦੇਖਿਆ ਜਾ ਰਿਹਾ ਹੈ | ਸੂਤਰਾਂ ਅਨੁਸਾਰ ਜਿਥੇ ਹੋਰ ਪਾਰਟੀਆਂ ਵਲੋਂ ਤਾਂ ਖੁੱਲੇ੍ਹ ਤੌਰ 'ਤੇ ਪ੍ਰਧਾਨ ਮੰਤਰੀ ਅੱਗੇ ਕਈ ਮੰਗਾਂ ਰੱਖੀਆਂ ਗਈਆਂ ਹਨ, ਉੱਥੇ ਪੰਜਾਬ ਭਾਜਪਾ ਦੀ ਸੀਨੀਅਰ ਲੀਡਰਸ਼ਿਪ ਵਲੋਂ ਵੀ ਆਸ ਜਤਾਈ ਜਾ ਰਹੀ ਹੈ ਕਿ ਪ੍ਰਧਾਨ ਮੰਤਰੀ ਕੁਝ ਅਜਿਹੇ ਐਲਾਨ ਇਸ ਦੌਰੇ ਮੌਕੇ ਕਰਨਗੇ, ਜਿਸ ਨਾਲ ਜਿਥੇ ਉਨ੍ਹਾਂ ਲਈ ਲੋਕ ਅਧਾਰ ਬਣਾਉਣਾ ਸੌਖਾ ਹੋ ਜਾਵੇਗਾ, ਉਥੇ ਵਿਰੋਧੀ ਪਾਰਟੀਆਂ ਅੱਗੇ ਵੀ ਉਹ ਆਪਣੀ ਗੱਲ ਰੱਖ ਕੇ ਇਹ ਕਹਿਣ ਜੋਗੇ ਵੀ ਹੋ ਜਾਣਗੇ ਕਿ ਪ੍ਰਧਾਨ ਮੰਤਰੀ ਇਸ ਦੌਰੇ ਦੌਰਾਨ ਪੰਜਾਬੀਆਂ ਦਾ ਦਿਲ ਜਿੱਤਣ ਵਿਚ ਵੀ ਕਾਮਯਾਬ ਹੋਏ ਹਨ | ਦੂਜੇ ਪਾਸੇ, ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੇਟਫਾਰਮਾਂ 'ਤੇ ਸਮਾਜਿਕ ਜਥੇਬੰਦੀਆਂ ਤੋਂ ਇਲਾਵਾ ਆਮ ਲੋਕਾਂ ਵਲੋਂ ਵੀ ਆਸ ਜਤਾਈ ਜਾ ਰਹੀ ਹੈ ਕਿ ਪ੍ਰਧਾਨ ਮੰਤਰੀ ਆਪਣੇ ਦੌਰੇ ਦੌਰਾਨ ਕਈ ਅਜਿਹੇ ਐਲਾਨ ਜ਼ਰੂਰ ਕਰਨਗੇ, ਜਿਸ ਨਾਲ ਚਹੁੰਤਰਫਾਂ ਚੁਣੌਤੀਆਂ ਨਾਲ ਘਿਰੇ ਪੰਜਾਬ ਨੂੰ ਕੁਝ ਰਾਹਤ ਮਿਲੇਗੀ ਅਤੇ ਇਨ੍ਹਾਂ ਸੰਭਾਵੀ ਐਲਾਨਾਂ ਨੂੰ ਲੈ ਕੇ ਸਾਰੀਆਂ ਪਾਰਟੀਆਂ ਦੇ ਬੁਲਾਰਿਆਂ ਅਤੇ ਹੇਠਲੇ ਪੱਧਰ 'ਤੇ ਸਮਰਥਕਾਂ ਵਿਚ ਵੀ ਕਈ ਦਿਨਾਂ ਤੋਂ ਬਹਿਸ ਜਾਰੀ ਹੈ | ਪ੍ਰਧਾਨ ਮੰਤਰੀ ਦੀ ਇਸ ਫੇਰੀ ਨੂੰ ਸਿਆਸੀ ਨਜ਼ਰ ਨਾਲ ਇਸ ਲਈ ਵੀ ਦੇਖਿਆ ਜਾ ਰਿਹਾ ਹੈ, ਕਿਉਂਕਿ ਪ੍ਰਧਾਨ ਮੰਤਰੀ ਜਲੰਧਰ ਵਿਚ ਰਵਿਦਾਸੀਆ ਸਮਾਜ ਦੇ ਸਭ ਤੋਂ ਵੱਡੇ ਡੇਰੇ, ਡੇਰਾ ਬੱਲਾਂ ਜਾਣਗੇ | ਉਹ ਉਥੇ ਡੇਰੇ ਦੇ ਮੁਖੀ ਸੰਤ ਨਿਰੰਜਨ ਦਾਸ ਨਾਲ ਮੁਲਾਕਾਤ ਕਰਨਗੇ | ਪੰਜਾਬ ਵਿਚ ਇਸ ਵਰਗ ਦਾ ਵੱਡਾ ਵੋਟ ਬੈਂਕ ਹੈ ਅਤੇ ਭਾਜਪਾ ਦੇ ਸਿਆਸੀ ਵਿਰੋਧੀ ਇਕ ਪਾਸੇ ਪ੍ਰਧਾਨ ਮੰਤਰੀ ਅੱਗੇ ਕਈ ਤਰ੍ਹਾਂ ਦੀਆਂ ਮੰਗਾਂ ਰੱਖ ਰਹੇ ਹਨ, ਉਥੇ ਦੂਜੇ ਪਾਸੇ, ਉਨ੍ਹਾਂ ਦੇ ਇਸ ਦੌਰੇ ਨੂੰ ਸਿਆਸੀ ਰੰਗਤ ਦੇਣ 'ਤੇ ਵੀ ਲੱਗੇ ਹੋਏ ਹਨ | ਹੁਣ ਦੇਖਣ ਵਾਲੀ ਗੱਲ ਹੋਵੇਗੀ ਕਿ ਪ੍ਰਧਾਨ ਮੰਤਰੀ ਆਪਣੇ ਦੌਰੇ ਦੌਰਾਨ ਸਿਆਸੀ ਵਿਰੋਧੀਆਂ ਵਲੋਂ ਕੀਤੀਆਂ ਕੁਝ ਅਹਿਮ ਮੰਗਾਂ ਬਾਰੇ ਐਲਾਨ ਕਰਕੇ ਪੰਜਾਬੀਆਂ ਦਾ ਦਿਲ ਜਿੱਤਣ ਵਿਚ ਕਾਮਯਾਬ ਹੋਣਗੇ | ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਦਾ ਇਹ ਦੌਰਾ ਗਣਤੰਤਰ ਦਿਹਾੜੇ ਤੋਂ ਪਹਿਲਾਂ ਕੇਂਦਰ ਵਲੋਂ ਡੇਰਾ ਬੱਲਾਂ ਦੇ ਮੁਖੀ ਸੰਤ ਨਿਰੰਜਨ ਦਾਸ ਨੂੰ ਪਦਮ ਸ਼੍ਰੀ ਨਾਲ ਸਨਮਾਨਿਤ ਕਰਨ ਤੋਂ ਬਾਅਦ ਹੋਣ ਜਾ ਰਿਹਾ ਹੈ |
ਡੇਰਾ ਬੱਲਾਂ ਨੇ ਕਦੇ ਵੀ ਆਪਣਾ ਸਿਆਸੀ ਝੁਕਾਅ ਨਹੀਂ ਕੀਤਾ ਜਨਤਕ
ਸਿਆਸੀ ਮਾਹਰਾਂ ਦੇ ਮੁਤਾਬਿਕ ਇਸ ਡੇਰੇ ਨੇ ਪੰਜਾਬ ਵਿਚ ਕਦੇ ਵੀ ਆਪਣਾ ਸਿਆਸੀ ਝੁਕਾਅ ਜਨਤਕ ਨਹੀਂ ਕੀਤਾ ਅਤੇ ਨਾ ਹੀ ਆਪਣੇ ਪੈਰੋਕਾਰਾਂ ਨੂੰ ਕਿਸੇ ਵਿਸ਼ੇਸ਼ ਪਾਰਟੀ ਨੂੰ ਵੋਟ ਪਾਉਣ ਲਈ ਕਿਹਾ ਹੈ ਪਰ ਡੇਰਾ ਦਾ ਸਿੱਧੇ ਤੌਰ 'ਤੇ ਦੋਆਬਾ ਖੇਤਰ 'ਚ 19 ਸੀਟਾਂ 'ਤੇ ਕਾਫ਼ੀ ਪ੍ਰਭਾਵ ਦੱਸਿਆ ਜਾ ਰਿਹਾ ਹੈ |

Ad Position 22
No active advertisement
ਪਿਛਲੀ ਖ਼ਬਰ ਸਿੱਖਿਆ ਵਿਭਾਗ ਦੇ ਸਾਲਾਨਾ ਪ੍ਰਯੋਗੀ ਪ੍ਰੀਖਿਆਵਾਂ ਸੰਬੰਧੀ ਗੈਰ-ਵਿਹਾਰਕ ਫੈਸਲੇ ਦਾ ਸਖ਼ਤ ਵਿਰੋਧ ਅਗਲੀ ਖ਼ਬਰ ਮੈਂ ਕਾਂਗਰਸ 'ਚ ਸੀ ਤੇ ਕਾਂਗਰਸ 'ਚ ਹੀ ਲਵਾਂਗੀ ਆਖ਼ਰੀ ਸਾਹ-ਬੀਬੀ ਭੱਠਲ
Ad Position 24