09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਸਰਕਾਰਾਂ ਤੁਰੰਤ ਰਿਹਾਅ ਕਰਨ- ਰਾਮੂਵਾਲੀਆ <br/>

Ad Position 21
No active advertisement
ਅਜੀਤ ਡੈਸਕ 03-02-2026

ਇਆਲੀ/ਥਰੀਕੇ (ਲੁਧਿਆਣਾ), 2 ਫਰਵਰੀ (ਮਨਜੀਤ ਸਿੰਘ ਦੁੱਗਰੀ)-ਦੇਸ਼ 'ਤੇ ਆਈ ਕਿਸੇ ਵੀ ਬਿਪਤਾ ਮੌਕੇ ਪੰਜਾਬੀਆਂ ਅਤੇ ਸਿੱਖਾਂ ਨੇ ਹਮੇਸ਼ਾਂ ਮੋਹਰੀ ਭੂਮਿਕਾ ਨਿਭਾਈ ਅਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਦਿਆਂ ਇਨਸਾਫ਼ ਲਈ ਸਦਾ ਹੀ ਝੰਡਾ ਚੱਕ ਕੇ ਸੰਘਰਸ਼ ਕੀਤਾ | ਯੂ.ਐਨ.ਓ. ਵਿਚ ਮਨੁੱਖੀ ਅਧਿਕਾਰਾਂ ਦੀ ਰਾਖੀ ਦਾ ਝੰਡਾ ਝੁੱਲ ਰਿਹਾ ਹੈ ਤੇ ਪੰਜਾਬ 'ਚ ਇਹ ਪੈਰਾਂ ਵਿਚ ਰੁਲ ਰਿਹਾ ਹੈ | ਸਿੱਖਾਂ 'ਤੇ ਤਸ਼ੱਦਦ ਦਾ ਦੌਰ ਚੱਲ ਰਿਹਾ ਹੈ ਤੇ ਬੇਕਸੂਰਾਂ ਨੂੰ ਫੜ ਕੇ ਜੇਲ੍ਹਾਂ ਅੰਦਰ ਡੱਕਿਆ ਜਾ ਰਿਹਾ ਹੈ, ਜੋ ਸ਼ਰੇ੍ਹਆਮ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ, ਸਜਾਵਾਂ ਪੂਰੀਆਂ ਕਰ ਚੁੱਕੇ ਅਨੇਕਾਂ ਬੰਦੀ ਸਿੰਘ ਜੇਲ੍ਹਾਂ ਵਿਚ ਰੁਲ ਰਹੇ ਹਨ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾਂ ਲੋਕ ਭਲਾਈ ਪਾਰਟੀ ਦੇ ਸਰਪ੍ਰਸਤ ਅਤੇ ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਨੇ ਆਪਣੇ ਨੇੜਲੇ ਸਾਥੀ ਤਰਲੋਚਨ ਸਿੰਘ ਲਲਤੋਂ ਕਲਾਂ ਦੇ ਗ੍ਰਹਿ ਲਲਤੋਂ ਕਲਾਂ ਵਿਖੇ ਪੈੱ੍ਰਸ ਮਿਲਣੀ ਦੌਰਾਨ ਕੀਤਾ | ਉਨ੍ਹਾਂ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਇਨ੍ਹਾਂ ਨੂੰ ਜੇਲ੍ਹਾਂ ਤੋਂ ਬਾਹਰ ਕਰਕੇ ਆਜ਼ਾਦੀ ਦੇਣੀ ਚਾਹੀਦੀ ਹੈ | ਇਸ ਮੌਕੇ ਸਾਬਕਾ ਸਰਪੰਚ ਤਰਲੋਚਨ ਸਿੰਘ ਲਲਤੋਂ ਤੋਂ ਇਲਾਵਾ ਐਡ. ਪਰਮਜੀਤ ਸਿੰਘ ਬਰਾੜ, ਅਰਸ਼ਪ੍ਰੀਤ ਸਿੰਘ ਵਿੱਕੀ, ਜਗਤਾਰ ਸਿੰਘ ਅਤੇ ਜਸਕੀਰਤ ਸਿੰਘ ਵੀ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਬੱਜਰ ਗੁਸਤਾਖੀ ਲਈ ਸਮੁੱਚੇ ਖ਼ਾਲਸਾ ਪੰਥ ਤੋਂ ਮੁਆਫ਼ੀ ਮੰਗਦੇ ਹਾਂ-ਮਾਨ <br/> ਅਗਲੀ ਖ਼ਬਰ ਪੰਜਾਬ ਸਰਕਾਰ ਦੇ ਫਰਮਾਨ ਖਿਲਾਫ ਹਾਈ ਕੋਰਟ ਜਾਣਗੇ ਕੰਪਿਊਟਰ ਅਧਿਆਪਕ <br/>
Ad Position 24