ਜਲੰਧਰ, 3 ਫਰਵਰੀ (ਜਸਪਾਲ ਸਿੰਘ)-ਬਹੁਜਨ ਸਮਾਜ ਪਾਰਟੀ (ਬਸਪਾ) ਦੇ ਨਵੇਂ ਬਣੇ ਪੰਜਾਬ ਇੰਚਾਰਜ ਪ੍ਰਤਾਪ ਸਿੰਘ ਦਾ ਅੱਜ ਮੰਗਲਵਾਰ ਨੂੰ ਪਾਰਟੀ ਦੇ ਜਲੰਧਰ ਵਿਖੇ ਸੂਬਾ ਦਫ਼ਤਰ ਪਹੁੰਚਣ 'ਤੇ ਭਰਵਾਂ ਸਵਾਗਤ ਕੀਤਾ ਗਿਆ | ਇਸ ਮÏਕੇ ਬਸਪਾ ਦੇ ਸੂਬਾ ਪ੍ਰਧਾਨ ਤੇ ਸਾਬਕਾ ਸੰਸਦ ਮੈਂਬਰ ਡਾ. ਅਵਤਾਰ ਸਿੰਘ ਕਰੀਮਪੁਰੀ ਵੀ ਮੌਜੂਦ ਸਨ¢ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ਇੰਚਾਰਜ ਪ੍ਰਤਾਪ ਸਿੰਘ ਨੇ ਕਿਹਾ ਕਿ ਬਸਪਾ ਸੂਬੇ ਵਿਚ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਡਟ ਕੇ ਲੜੇਗੀ | ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਕਿਹਾ ਕਿ ਗੁਰੂ ਰਵਿਦਾਸ ਦੇ 650ਵੇਂ ਜਨਮ ਦਿਹਾੜੇ ਦੇ ਸੰਬੰਧ ਵਿਚ ਬਸਪਾ ਸੂਬੇ ਭਰ ਵਿਚ ਸਮਾਗਮ ਕਰਵਾਏਗੀ | ਇਸ ਮÏਕੇ ਬਸਪਾ ਦੇ ਸੂਬਾ ਇੰਚਾਰਜ ਤੀਰਥ ਮਹਿਰਾ ਰਾਜਪੁਰਾ, ਸੂਬਾ ਜਨਰਲ ਸਕੱਤਰ ਐਡਵੋਕੇਟ ਬਲਵਿੰਦਰ ਕੁਮਾਰ, ਗੁਰਮੇਲ ਚੁੰਬਰ, ਲਾਲ ਚੰਦ ਅÏਜਲਾ, ਸੂਬਾ ਸਕੱਤਰ ਇੰਜ. ਜਸਵੰਤ ਰਾਏ, ਹਰਭਜਨ ਬਲਾਲੋਂ, ਪਰਮਜੀਤ ਮੱਲ, ਰਾਕੇਸ਼ ਦਾਤਾਰਪੁਰੀ, ਜਲੰਧਰ ਸ਼ਹਿਰੀ ਪ੍ਰਧਾਨ ਸਲਵਿੰਦਰ ਕੁਮਾਰ, ਬਸਪਾ ਆਗੂ ਸੁਖਵਿੰਦਰ ਬਿੱਟੂ, ਪੀਡੀ ਸ਼ਾਂਤ, ਜਗਦੀਸ਼ ਦੀਸ਼ਾ, ਐਡਵੋਕੇਟ ਪਿ੍ਤਪਾਲ, ਵਿਜੈ ਯਾਦਵ, ਲੇਖਰਾਜ ਜਮਾਲਪੁਰੀ, ਅਮਰਜੀਤ ਸਿੰਘ ਨੰਗਲ, ਹਰਜਿੰਦਰ ਬਿੱਲਾ, ਕਰਮ ਚੰਦ ਆਦਿ ਵੀ ਮੌਜੂਦ ਸਨ |
ਗੁਰੂ ਰਵਿਦਾਸ ਦੇ ਪ੍ਰਕਾਸ਼ ਪੁਰਬ ਸੰਬੰਧੀ ਬਸਪਾ ਸੂਬੇ ਭਰ 'ਚ ਸਮਾਗਮ ਕਰਵਾਏਗੀ-ਡਾ. ਕਰੀਮਪੁਰੀ <br/>
ਅਜੀਤ ਡੈਸਕ
04-02-2026