12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-02-2026

ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ 'ਚ ਰੇਲਵੇ ਵਿਕਾਸ ਨੂੰ ਨਵੀਂ ਰਫ਼ਤਾਰ

Ad Position 21
No active advertisement
ਅਜੀਤ ਡੈਸਕ 04-02-2026

ਪੰਜਾਬ ਲਈ ਰੇਲਵੇ ਬਜਟ 'ਚ 5,673 ਕਰੋੜ ਰੁਪਏ ਦਾ ਪ੍ਰਬੰਧ
ਨਵੀਂ ਦਿੱਲੀ, 3 ਫਰਵਰੀ (ਅਜੀਤ ਬਿਊਰੋ)-ਕੇਂਦਰੀ ਰੇਲਵੇ, ਸੂਚਨਾ ਅਤੇ ਪ੍ਰਸਾਰਣ ਅਤੇ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰੀ ਅਸ਼ਵਿਨੀ ਵੈਸ਼ਣਵ ਨੇ ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦੀ ਹਾਜ਼ਰੀ ਵਿਚ ਅੱਜ ਇੱਕ ਨਵੀਂ ਦਿੱਲੀ ਤੋਂ ਵਰਚੁਅਲ ਮੀਟਿੰਗ ਦੇ ਜ਼ਰੀਏ ਰੇਲਵੇ ਬਜਟ 2026-27 ਦੇ ਅਧੀਨ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਲਈ ਕੀਤੇ ਗਏ ਰਾਜ ਅਨੁਸਾਰ ਵੰਡ ਅਤੇ ਮੁੱਖ ਪ੍ਰਾਜੈਕਟਾਂ ਬਾਰੇ ਜਾਣਕਾਰੀ ਸਾਂਝੀ ਕੀਤੀ ¢ ਮੀਟਿੰਗ ਵਿਚ ਇਨ੍ਹਾਂ ਰਾਜਾਂ ਵਿਚ ਰੇਲਵੇ ਇੰਫਰਾਸਟਰੱਕਚਰ ਲਈ ਕੀਤੇ ਜਾ ਰਹੇ ਰਿਕਾਰਡ ਨਿਵੇਸ਼ 'ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ ¢ ਰੇਲ ਮੰਤਰੀ ਨੇ ਦੱਸਿਆ ਕਿ ਕੇਂਦਰੀ ਬਜਟ 2026-27 ਵਿਚ ਭਾਰਤੀ ਰੇਲ ਲਈ ਰਿਕਾਰਡ 2.93 ਲੱਖ ਕਰੋੜ ਰੁਪਏ ਰੁਪਏ ਦਾ ਪੂੰਜੀਗਤ ਖਰਚ (ਕੈਪੇਕਸ) ਪ੍ਰਸਤਾਵਿਤ ਕੀਤਾ ਗਿਆ ਹੈ¢ ਸ੍ਰੀ ਵੈਸ਼ਣਵ ਨੇ ਕਿਹਾ ਕਿ ਚਾਲੂ ਵਿੱਤੀ ਸਾਲ ਵਿਚ ਪੰਜਾਬ ਲਈ ਰੇਲਵੇ ਬਜਟ ਵਿਚ ਰਿਕਾਰਡ 5,673 ਕਰੋੜ ਰੁਪਏ ਰੁਪਏ ਦੀ ਵੰਡ ਕੀਤੀ ਗਈ ਹੈ, ਜੋ ਯੂ.ਪੀ.ਏ. ਸਰਕਾਰ ਦੇ ਕਾਰਜਕਾਲ ਦੌਰਾਨ ਔਸਤ ਵੰਡ ਦੇ ਮੁਕਾਬਲੇ ਲਗਭਗ 25 ਗੁਣਾ ਵੱਧ ਹੈ¢ ਉਨ੍ਹਾਂ ਦੱਸਿਆ ਕਿ ਰਾਜ ਵਿਚ ਰੇਲਵੇ ਨਾਲ ਸੰਬੰਧਿਤ 26,382 ਕਰੋੜ ਰੁਪਏ ਰੁਪਏ ਦੇ ਕੰਮ ਚੱਲ ਰਹੇ ਹਨ¢ ਅੰਮਿ੍ਤ ਸਟੇਸ਼ਨ ਯੋਜਨਾ ਦੇ ਅਧੀਨ 30 ਰੇਲਵੇ ਸਟੇਸ਼ਨਾਂ ਦਾ ਨਵੀਨੀਕਰਨ/ ਪੁਨਰਵਿਕਾਸ ਕੀਤਾ ਜਾ ਰਿਹਾ ਹੈ¢ ਇਸ ਦੇ ਨਾਲ ਹੀ ਪੰਜਾਬ ਨੇ 100 ਫ਼ੀਸਦੀ ਰੇਲਵੇ ਬਿਜਲੀਕਰਨ ਹਾਸਲ ਕਰ ਲਿਆ ਹੈ, ਜਿਸ ਨਾਲ ਸੰਚਾਲਨ ਕੁਸ਼ਲਤਾ, ਕੁਨੈਕਟਿਵਿਟੀ ਅਤੇ ਵਾਤਾਵਰਣ ਸਥਿਰਤਾ ਵਿਚ ਮਹੱਤਵਪੂਰਨ ਸੁਧਾਰ ਹੋਇਆ ਹੈ¢ ਰੇਲਵੇ ਮੰਤਰੀ ਨੇ ਦੱਸਿਆ ਕਿ ਹਰਿਆਣਾ ਲਈ ਰੇਲਵੇ ਬਜਟ ਵਿਚ ਰਿਕਾਰਡ 3,566 ਕਰੋੜ ਰੁਪਏ ਰੁਪਏ ਰੱਖੇ ਗਏ ਹਨ¢ ਰਾਜ ਵਿਚ 12,000 ਕਰੋੜ ਰੁਪਏ ਦੀਆਂ ਰੇਲਵੇ ਪ੍ਰਾਜੈਕਟ ਵੱਖ-ਵੱਖ ਗੇੜਾਂ ਵਿਚ ਚੱਲ ਰਹੇ ਹਨ¢ ਉਨ੍ਹਾਂ ਕਿਹਾ ਕਿ ਹਰਿਆਣਾ ਵਿਚ ਰੇਲਵੇ ਦਾ 100 ਫ਼ੀਸਦੀ ਬਿਜਲੀਕਰਨ ਪੂਰਾ ਹੋ ਚੁੱਕਾ ਹੈ ਅਤੇ 34 ਰੇਲਵੇ ਸਟੇਸ਼ਨਾਂ ਦਾ ਨਵੀਨੀਕਰਨ ਕੀਤਾ ਜਾ ਰਿਹਾ ਹੈ¢ ਚੰਡੀਗੜ੍ਹ ਦੇ ਸੰਬੰਧ ਵਿਚ ਰੇਲ ਮੰਤਰੀ ਨੇ ਕਿਹਾ ਕਿ ਚੰਡੀਗੜ੍ਹ ਰੇਲਵੇ ਸਟੇਸ਼ਨ ਦਾ ਪੁਨਰਵਿਕਾਸ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ¢ ਹੁਣ ਤੱਕ ਲਗਭਗ ਦੋ ਸਾਲਾਂ ਦਾ ਕੰਮ ਪੂਰਾ ਹੋ ਚੁੱਕਾ ਹੈ ਅਤੇ ਬਾਕੀ ਤਿੰਨ ਸਾਲਾਂ ਵਿਚ ਕੰਮ ਪੂਰਾ ਕਰ ਲਿਆ ਜਾਵੇਗਾ¢ ਸ੍ਰੀ ਵੈਸ਼ਣਵ ਨੇ ਦੱਸਿਆ ਕਿ ਹਿਮਾਚਲ ਪ੍ਰਦੇਸ਼ ਲਈ 2,911 ਕਰੋੜ ਰੁਪਏ ਰੁਪਏ ਦਾ ਰੇਲਵੇ ਬਜਟ ਰੱਖਿਆ ਗਿਆ ਹੈ ਅਤੇ ਰਾਜ ਵਿਚ 17,700 ਕਰੋੜ ਰੁਪਏ ਰੁਪਏ ਦੇ ਰੇਲਵੇ ਪ੍ਰਾਜੈਕਟ ਵੱਖ-ਵੱਖ ਗੇੜਾਂ ਵਿਚ ਪ੍ਰਗਤੀ ਹੇਠ ਹਨ¢ ਰੇਲ ਮੰਤਰੀ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਜੰਮੂ-ਕਸ਼ਮੀਰ ਲਈ 1,086 ਕਰੋੜ ਰੁਪਏ ਰੁਪਏ ਦਾ ਰੇਲਵੇ ਬਜਟ ਰੱਖਿਆ ਗਿਆ ਹੈ, ਜਿਸ ਨਾਲ ਖੇਤਰ ਵਿਚ ਕੁਨੈਕਟਿਵਿਟੀ ਅਤੇ ਵਿਕਾਸ ਨੂੰ ਹੋਰ ਹੁਲਾਰਾ ਮਿਲੇਗਾ¢

Ad Position 22
No active advertisement
ਪਿਛਲੀ ਖ਼ਬਰ ਮੁੰਡੀਆਂ ਨੇ ਨਾਇਬ ਤਹਿਸੀਲਦਾਰਾਂ ਵਜੋਂ ਪਦਉੱਨਤ ਹੋਏ 16 ਅਧਿਕਾਰੀਆਂ ਨੂੰ ਸੌਂਪੇ ਤਰੱਕੀ ਪੱਤਰ <br/> ਅਗਲੀ ਖ਼ਬਰ ਗੁਰੂ ਰਵਿਦਾਸ ਦੇ ਪ੍ਰਕਾਸ਼ ਪੁਰਬ ਸੰਬੰਧੀ ਬਸਪਾ ਸੂਬੇ ਭਰ 'ਚ ਸਮਾਗਮ ਕਰਵਾਏਗੀ-ਡਾ. ਕਰੀਮਪੁਰੀ <br/>
Ad Position 24