15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-02-2026

ਮਾਮੂਲੀ ਤਕਰਾਰ 'ਤੇ ਗੁਆਂਢੀ ਦੀ ਹੱਤਿਆ <br/>

Ad Position 21
No active advertisement
ਅਜੀਤ ਡੈਸਕ 05-02-2026
ਦੋਦਾ, 4 ਫ਼ਰਵਰੀ (ਰਵੀਪਾਲ)-ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਹਲਕਾ ਗਿੱਦੜਬਾਹਾ ਦੇ ਪਿੰਡ ਮੱਲਣ 'ਚ ਮਾਮੂਲੀ ਤਕਰਾਰ ਵਧਣ ਕਰਕੇ ਗੁਆਂਢੀ ਹੱਤਿਆ ਕਰ ਦੇਣ ਦੀ ਖ਼ਬਰ ਹੈ | ਜਾਣਕਾਰੀ ਅਨੁਸਾਰ ਗੁਰਪ੍ਰੀਤ ਸਿੰਘ (45) ਪੁੱਤਰ ਜਰਨੈਲ ਸਿੰਘ ਵਾਸੀ ਪਿੰਡ ਮੱਲਣ ਤੇ ਹੋਰ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਗੇਟ ਅੱਗੇ ਅੱਗ ਸੇਕ ਰਹੇ ਸਨ ਕਿ ਕਿਸੇ ਮਾਮੂਲੀ ਗੱਲ ਨੂੰ ਲੈ ਕੇ ਗੁਰਪ੍ਰੀਤ ਸਿੰਘ ਤੇ ਰਹਿਮਤ ਖ਼ਾਨ ਉਰਫ ਵਿੱਕੀ ਦੀ ਬਹਿਸ ਹੋ ਗਈ ਪਰ ਕੋਲ ਬੈਠੇ ਲੋਕਾਂ ਨੇ ਹਟਾ ਕੇ ਘਰ ਭੇਜ ਦਿੱਤਾ | ਕੁਝ ਸਮੇਂ ਬਾਅਦ ਰਾਤ ਵੇਲੇ ਦੋਵੇਂ ਫਿਰ ਗਲੀ 'ਚ ਇਕੱਠੇ ਹੋ ਗਏ ਅਤੇ ਹੱਥੋਪਾਈ ਮੌਕੇ ਰਹਿਮਤ ਖ਼ਾਨ ਵਿੱਕੀ ਢੋਲ ਵਾਲਾ ਪੁੱਤਰ ਰਣਜੀਤ ਖ਼ਾਨ ਦੇ ਹੱਥ 'ਚ ਨੇੜੇ ਟੁੱਟਿਆ ਪਿਆ ਹੱਥ ਧੋਣ ਵਾਲਾ ਚੀਨੀ ਪਲੇਟ ਦਾ ਛਿੰਕ ਆ ਗਿਆ, ਜੋ ਉਸ ਨੇ ਗੁਰਪ੍ਰੀਤ ਸਿੰਘ ਦੇ ਮਾਰ ਕੇ ਜ਼ਖ਼ਮੀ ਕਰ ਦਿੱਤਾ, ਜਿਸ ਨੂੰ ਚੁੱਕ ਕੇ ਪਰਿਵਾਰ ਵਾਲੇ ਸ੍ਰੀ ਮੁਕਤਸਰ ਸਾਹਿਬ ਹਸਪਤਾਲ ਵਿਖੇ ਲੈ ਗਏ, ਜਿਥੇ ਡਾਕਟਰਾਂ ਨੇ ਗੁਰਪ੍ਰੀਤ ਸਿੰਘ ਨੂੰ ਮਿ੍ਤਕ ਐਲਾਨ ਦਿੱਤਾ | ਥਾਣਾ ਕੋਟਭਾਈ ਦੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਕੀਤੀ ਅਤੇ ਲਾਸ਼ ਦੇ ਪੋਸਟਮਾਰਟਮ ਲਈ ਮਾਤਾ ਜਸਵੀਰ ਕੌਰ ਦੇ ਬਿਆਨਾਂ 'ਤੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਮਾਮੂਲੀ ਤਕਰਾਰ 'ਤੇ ਗੁਆਂਢੀ ਦੀ ਹੱਤਿਆ <br/> ਅਗਲੀ ਖ਼ਬਰ ਜਗਰਾਉਂ ਪਸ਼ੂ ਮੰਡੀ 'ਚ 19ਵਾਂ ਕੌਮਾਂਤਰੀ ਪੀ.ਡੀ.ਐਫ.ਏ. ਡੇਅਰੀ ਤੇ ਖੇਤੀ ਐਕਸਪੋ ਤਿੰਨ ਦਿਨਾਂ ਮੇਲਾ 7 ਤੋਂ ਸ਼ੁਰੂ
Ad Position 24